Aukhe shabad (ਔਖੇ ਸ਼ਬਦਾਂ ਦੇ ਅਰਥ)CBSEEducation

ਔਖੇ ਸ਼ਬਦਾਂ ਦੇ ਅਰਥ


ੳ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਉੱਲੂ : ਇਕ ਜਾਨਵਰ ਦਾ ਨਾਉਂ, ਮੂਰਖ

ਉੱਲੂ ਸਿੱਧਾ ਕਰਨਾ : ਆਪਣਾ ਕੰਮ ਕੱਢਣਾ

ਉੱਲੂ ਦਾ ਪੱਠਾ : ਬੇਵਕੂਫ਼, ਕਮੀਨਾ

ਉੱਲੂ ਬਾਟਾ : ਮੂਰਖ, ਸੁਸਤ

ਉਲੇਖ : ਲਿਖਤ, ਵਰਣਨ, ਲਿਪੀ, ਇਕ ਅਰਥ-ਅਲੰਕਾਰ

ਉਲੇਲ : ਅਚਾਨਕ, ਇੱਛਾ

ਉਲੇੜ੍ਹਨਾ : ਗੋਟਾ ਲਾਉਣਾ, ਝਾਲਰ ਲਾਉਣੀ, ਲੇਹੜਨਾ, ਪਾਉਣਾ

ਉੜ : ਦੇਖੋ ਉਡ

ਉੜਦ : ਉਦਰ, ਮਾਂਹ, ਮਾਸ

ਉਂ : ਦੇਖੋ ਉਂਞ

ਉ ਹੂੰ : ਨਹੀਂ, ਨਾ

: ਭੈ ਅਤੇ ਸੋਗ ਬੋਧਕ ਸ਼ਬਦ, ਫਿਰ, ਚੰਦ੍ਰਮਾ (ਪੜ) ਉਹ, ਵਹਿ

ਊਹਾਂ : ਉਸ ਥਾਂ, ਉੱਥੇ

ਊਂਂਘ : ਨੀਂਦ ਵਿਚ, ਨਿੰਦ੍ਰਾ, ਦਿਸ਼ਾ, ਪਾਸੇ

ਊਚ : ਉੱਚ, ਉੱਚਾ, ਸ਼ਰੋਮਣੀ, ਉੱਪਰਲਾ

ਊਚਾ : ਉੱਚਾ, ਉੱਪਰਲਾ

ਊਜ : ਕਲੰਕ, ਇਲਜ਼ਾਮ, ਦੋਸ਼

ਊਂਟ : ਊਠ, ਉੱਠ, ਸ਼ਤੁਰ

ਉਠ : ਉੱਠਣਾ, ਉਠਾਉਣ ਲਈ ਆਖਣਾ, ਜਗਾਉਣਾ

ਊਠਣੀ : ਊਠ ਦੀ ਮਾਦਾ

ਊਠਾ : ਸਾਢੇ ਤਿੰਨ ਦਾ ਪਹਾੜਾ, ਉੱਠ ਕੇ

ਊਡ : ਦੇਖੋ ਉਡਣਾ

ਊਣ : ਘੱਟ, ਊਣਾ, ਘਾਟਾ, ਕਮੀ, ਉਨ੍ਹ, ਰੋਮ

ਊਣਤਾਈ : ਕਮੀ, ਘਾਟਾ, ਦੋਸ਼

ਊਣਾ : ਦੇਖੋ ਊਣ

ਊਤ : ਮੂਰਖ, ਬੁੱਧੀਹੀਨ, ਬੇਅਕਲ

ਊਤਪੁਣਾ : ਮੂਰਖਤਾ, ਬੇਵਕੂਫੀ

ਊਦਾ : ਬੈਂਗਣੀ ਰੰਗਾ

ਊਧ : ਮੂਧਾ, ਉਲਟਾ

ਊਧਮ : ਉਪਦਰ, ਫਸਾਦ, ਰੌਲਾ-ਰੱਪਾ, ਸ਼ੋਰ

ਊਨੀ : ਉੱਨ ਦਾ ਬਣਿਆ ਹੋਇਆ।

ਊਪਰ : ਉੱਪਰ, ਉੱਤੇ, ਉਤਾਹਾਂ

ਊਬ : ਘਬਰਾਹਟ, ਬੇਚੈਨੀ

ਊਭ : ਦੇਖੋ ਉਭ

ਊਭੀ : ਖੜੀ, ਖਲੋਤੀ

ਊਰਜਾ : ਸ਼ਕਤੀ, ਤਾਕਤ

ਊਰਾ : ਨਾ ਮੁਕੰਮਲ, ਜੋ ਪੂਰਾ ਨਾ ਹੋਵੇ, ਘਟ, ਕਮ, ਮੂਰਖ

ਊਲ-ਜਲੂਲ : ਬੇਮੇਲ, ਬਿਨਾਂ ਸਿਰ ਪੈਰ ਤੋਂ, ਊਟਪਟਾਂਗ, ਨਿਰਰਥਕ

ਊੜਾ : ‘ੳ’ ਅੱਖਰ, ‘ੳ’ ਅੱਖਰ ਦਾ ਉਚਾਰਣ ਬੋਲ ‘ਓ’ ਦੀ ਧੁਨਿ

ਊੜਾ-ਐੜਾ-ਪੰਜਾਬੀ ਵਰਣਮਾਲਾ ਤੋਂ ਭਾਵ

: ਇੱਕ ਸੰਬੋਧਨੀ ਸ਼ਬਦ ਆਪਣੇ ਤੋਂ ਛੋਟੇ ਨੂੰ ਇਸ ਤਰ੍ਹਾਂ ਬੁਲਾਈਦਾ ਹੈ, ਇਕ ਅਸਚਰਜ ਬੋਧਕ ਸ਼ਬਦ, ਗੁਰਮੁਖੀ ਦਾ ਪਹਿਲਾ ਅੱਖਰ (ਪੜ) ਉਹ

ਓਅੰਕਾਰ : ਪਰਮਾਤਮਾ ਦਾ ਵਾਚਕ ਸ਼ਬਦ, ਈਸ਼ਵਰ, ਇਕ ਧੁਨ ਜਿਹੜੀ ਸਾਰੇ ਬ੍ਰਹਿਮੰਡ ਵਿਚ ਵਿਆਪਕ ਮੰਨੀ ਜਾਂਦੀ ਹੈ (ਧਰਮ ਸ਼ਾਸਤ੍ਰ), ਦੱਖਣੀ ਭਾਰਤ ਦੇ ਇਕ ਪ੍ਰਸਿੰਧ ਮੰਦਰ ਦਾ ਨਾਉਂ, ਸਤਿ, ਠੀਕ,

ਉਇ : ਉਹ ਅਤੇ ਉਸ ਦਾ ਬਹੁਵਚਨ, ਉਸ

ਉਸ : ਉਹ, ਵਹਿ, ਉਸਦਾ

ਉਹ : (ਪੜ) ਦੇਖੋ ਉਹ

ਓਹਦਾ : (ਪੜ) ਦੇਖੋ ਉਸਦਾ

ਓਹਲਾ : ਉਲ੍ਹਾ, ਪੜਦਾ, ਓਟ

ਓਹੀ‌: (ਪੜ) ਵਹੀ, ਉਹੀ, ਉਹੋ, ਉਹੀਉ

ਓਕ : ਅੰਜੁਲੀ, ਬੁੱਕ, ਘਰ, ਰਹਿਣ ਦੀ ਥਾਂ

ਓਗਲ : ਉੱਪਰ ਆਈ ਹੋਈ ਗਿੱਲ, ਜ਼ਮੀਨ ਵਿਚੋਂ ਫੁਟ ਕੇ ਨਿਕਲੀ ਹੋਈ ਪਾਣੀ ਦੀ ਤਰਾਉਂਤ

ਓਜ : ਸ਼ਕਤੀਸ਼ਾਲੀ ਹੋਣਾ, ਪ੍ਰਕਾਸ਼, ਤੇਜ਼, ਤਾਕਤ, ਇੱਕ ਕਾਵਿ-ਗੁਣ

ਓਝਲ : ਓਟ, ਪੜਦਾ, ਗੁਫ਼ਾ, ਕੰਦਰਾ, ਗੁਪਤ ਜਗ੍ਹਾ

ਓਝਲੀ : ਮੈਦਾ, ਜੇਰ, ਉਹ ਝਿੱਲੀ ਜਿਸ ਵਿਚ ਬੱਚਾ ਗਰਭ ਅੰਦਰ ਲਪੇਟਿਆ ਰਹਿੰਦਾ ਹੈ