ਔਖੇ ਸ਼ਬਦਾਂ ਦੇ ਅਰਥ


ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਸੰਬੋਧ : ਸਮਝ, ਅਨੁਭਵ, ਗਿਆਨ, ਜਾਣਕਾਰੀ

ਸੰਬੋਧਨ : ਬੁਲਾਉਣ ਦੀ ਕ੍ਰਿਆ, ਮੁਖਾਤਬ ਹੋਣ ਦਾ ਭਾਵ, ਜਗਾਉਣਾ, ਸਾਵਧਾਨ ਕਰਨਾ

ਸੰਬੋਧਨੀ : ਸੰਬੋਧਨ ਦੇ ਲਹਿਜੇ ‘ਚ, ਸੰਬੋਧਨ ਰੂਪ

ਸੰਬੋਧਿਤ : ਕਿਸੇ ਵਿਅਕਤੀ ਨੂੰ ਬੁਲਾਉਣਾ, ਸੱਦਣਾ

ਸਭ : ਸਾਰੇ, ਹਰੇਕ, ਪੂਰੇ, ਸਮੁੱਚੇ

ਸੰਭਲਨਾ : ਸੁਚੇਤ ਹੋਣਾ, ਸਾਵਧਾਨ ਹੋਣਾ, ਕਾਇਮ ਹੋਣਾ

ਸੰਭਵ : ਮੁਮਕਿਨ ਹੋ ਸਕਣ ਯੋਗ, ਮੇਲ, ਸੰਜੋਗ

ਸਭਾ : ਇਕੱਠ, ਇਕੱਤ੍ਰਤਾ, ਪਰੀਸ਼ਦ, ਮਜਲਿਸ, ਮੰਡਲੀ, ਦਰਬਾਰ

ਸਭਾਪਤੀ : ਪ੍ਰਧਾਨ, ਮਾਲਕ, ਮੁੱਖ ਪ੍ਰਬੰਧਕ

ਸੰਭਾਲ : ਹਿਫ਼ਾਜ਼ਤ, ਪਰਵਾਹ, ਚਿੰਤਾ, ਸੁਰੱਖਿਆ

ਸੰਭਾਲਨਾ : ਸੰਭਾਲ ਕਰਨੀ, ਹਿਫ਼ਾਜ਼ਤ ਕਰਨੀ, ਪਰਵਾਹ ਕਰਨੀ

ਸੰਭਾਵਨਾ : ਹੋਣ ਯੋਗਤਾ, ਆਸ, ਉਮੀਦ, ਅੰਦਾਜ਼ਾ

ਸੱਭਿਅ : ਪੜ੍ਹਿਆ-ਲਿਖਿਆ, ਆਚਾਰਵੰਤ, ਸਿਆਣਾ, ਸੁਚੱਜਾ, ਸੁਘੜ

ਸੱਭਿਅਤਾ : ਸਭਿਆਚਾਰ, ਤਹਿਜ਼ੀਬ, ਸੁਚੱਜਤਾ, ਸੁਘੜਤਾ

ਸਭਿਆਚਾਰ : ਸਭਿਅਤਾ, ਰਹਿਣ-ਸਹਿਣ, ਸੰਸਕ੍ਰਿਤੀ, ਤਹਿਜ਼ੀਬ

ਸਭਿਆਚਾਰਕ : ਸਭਿਆਚਾਰ ਸੰਬੰਧੀ

ਸੰਭੋਗ : ਭੋਗ, ਸੰਗ, ਮੈਥੁਨ, ਔਰਤ-ਮਰਦ ਦਾ ਸਰੀਰਕ ਸਬੰਧ, ਕਾਮ-ਕ੍ਰੀੜਾ, ਲਿੰਗ-ਭੋਗ

ਸਮ : ਬਰਾਬਰ, ਇਕੋ ਜਿਹਾ, ਇਕ ਰੂਪ, ਸਾਵਾਂ, ਤੁਲ, ਸਮਾਨ, ਜੋੜ ਦਾ

ਸਮਕਾਲੀ : ਇਕੋ ਸਮੇਂ, ਉਸ ਸਮੇਂ ਹੋਣ ਵਾਲਾ

ਸਮਦ੍ਰਿਸ਼ਟੀ : ਇਕੋ ਨਜ਼ਰ ਨਾਲ ਦੇਖਣਾ, ਨਿਰਪੱਖਤਾ

ਸੰਮ : ਲਾਠੀ ਅੱਗੇ ਲੱਗਾ ਹੋਇਆ ਸੰਬ, ਵਜਰ, ਸਵਪਨ, ਸੋਣਾ

ਸਮਸਤ : ਸਭ, ਸਾਰੇ, ਸਮੁੱਚੇ

ਸਮੱਸਿਆ : ਮਸਲਾ, ਗੁੰਝਲ, ਘੁੰਡੀ, ਅੜਾਉਣੀ, ਮੁਸੀਬਤ, ਰੁਕਾਵਟ

ਸਮੱਗਰੀ : ਸਮਾਨ, ਸੰਦ, ਮਸਾਲਾ, ਸਾਧਨ, ਲੋੜੀਂਦੀ ਚੀਜ਼, ਵਸਤੂਆਂ

ਸਮਝ : ਬੁੱਧੀ, ਸੋਚ, ਤਰਕ ਸ਼ਕਤੀ, ਵਿਵੇਕ, ਸੂਝ, ਮੱਤ, ਬੁੱਧ, ਅਕਲ

ਸਮਝਣਾ : ਜਾਣੂ ਹੋਣਾ, ਬੁੱਝਣਾ, ਸੁੱਝਣਾ, ਸੋਚਣਾ

ਸਮਝਦਾਰ : ਅਕਲਮੰਦ, ਜਾਣੂ, ਸੂਝਵਾਨ, ਸਿਆਣਾ, ਦਾਨਾ

ਸਮਝਦਾਰੀ : ਅਕਲਮੰਦੀ, ਸਿਆਣਪ, ਦਾਨਾਈ

ਸਮਝਾਉਣਾ : ਮੱਤ ਦੇਣੀ, ਗਿਆਨ ਕਰਾਉਣਾ, ਸੂਝ ਦੇਣੀ, ਰਾਹੇ ਪਾਉਣਾ, ਨਸੀਹਤ ਦੇਣੀ

ਸਮਝੌਤਾ : ਸੁਲਾਹ, ਰਾਜੀਨਾਵਾਂ, ਮੇਲ

ਸੰਮਣ : ਕਾਨੂੰਨੀ ਤਲਬ ਕਰਨ ਦਾ ਭਾਵ, ਕਾਨੂੰਨੀ ਬੁਲਾਵਾ

ਸੰਮਤ : ਭਾਰਤੀ ਕੈਲੰਡਰ ਤਿਥ

ਸਮਤਲ : ਚੌਰਸ, ਬਰਾਬਰ, ਇਕੋ ਜਿਹਾ, ਸਰਲ

ਸਮਤਾ : ਬਰਾਬਰੀ, ਤੁਲਤਾ

ਸੰਮਤੀ : ਰਾਇ, ਮੱਤ, ਖ਼ਿਆਲ, ਸਹਿਮਤੀ

ਸਮਰੱਥ : ਕਾਇਮ, ਤਾਕਤਵਰ, ਯੋਗ, ਲਾਇਕ, ਤਕੜਾ, ਕਾਫ਼ੀ

ਸਮਰਥਨ : ਸਹਾਇਕ, ਅੰਗਪਾਲ, ਹਮਾਇਤੀ, ਮਦਦਗਾਰ

ਸਮਰਥਨ : ਸਹਾਇਤਾ, ਹਮਾਇਤ, ਮਦਦ, ਥੰਮੀ, ਠੰਮਣਾ, ਆਸਰਾ

ਸਮਰੱਥਾ : ਤਾਕਤ, ਯੋਗਤਾ, ਸ਼ਕਤੀ, ਲਿਆਕਤ