ਔਖੇ ਸ਼ਬਦਾਂ ਦੇ ਅਰਥ


ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਸੰਨ੍ਹਾਂ : ਹਲ ਦੀ ਅਰਲੀ, ਡੰਡਾ

ਸੰਨ੍ਹੀ : ਚਿਮਟਾ, ਚਿਮਟੀ, ਗੁਤਾਵਾ

ਸੰਨਾਟਾ : ਚੁੱਪ, ਬਿਲਕੁਲ ਸ਼ਾਂਤੀ, ਚੁਪ-ਚਾਂ

ਸਨਾਤਨ : ਪੁਰਾਤਨ, ਪਰੰਪਰਕ, ਸ਼ਾਸਤ੍ਰੀ

ਸਨਾਤਨੀ : ਪੁਰਾਤਨ, ਪੁਰਾਣੇ, ਪਰੰਪਰਾਵਾਦੀ

ਸਨਿਆਸ : ਤਿਆਗ, ਵੈਰਾਗ, ਸਾਧੂਪੁਣਾ, ਭਾਰਤੀ ਦਰਸ਼ਨ ਅਨੁਸਾਰ ਉਮਰ ਦੇ ਚਾਰ ਪੜਾਵਾਂ ‘ਚੋਂ ਅਖੀਰਲਾ ਪੜਾਅ

ਸਨਿਆਸੀ : ਤਿਆਗੀ, ਵੈਰਾਗੀ, ਸਾਧੂ, ਜੋਗੀ, ਸਨਿਆਸ ਧਾਰਣ ਕਰਨ ਵਾਲਾ

ਸਨੁਕੜਾ : ਜੂਟ ਜਾਂ ਸਣ ਦੀ ਇੱਕ ਕਿਸਮ

ਸਨੇਹ : ਪਿਆਰ, ਮੋਹ, ਖਿੱਚ, ਦੋਸਤੀ

ਸਨੇਹਾ : ਸੰਦੇਸ਼, ਸੁਨੇਹਾ, ਸੱਦਾ, ਬੁਲਾਵਾ, ਸੂਚਨਾ

ਸਨੇਹੀ : ਪਿਆਰਾ, ਅਜ਼ੀਜ਼, ਦੋਸਤ, ਮੇਲੀ, ਸ਼ੁਭਚਿੰਤਕ

ਸਨੋਬਰ : ਚੀੜ੍ਹ ਪਰਿਵਾਰ ਦਾ ਇਕ ਦਰਖ਼ਤ

ਸੱਪ : ਇਕ ਜ਼ਹਿਰੀਲਾ ਰੀਂਗ ਕੇ ਚਲਣ ਵਾਲਾ ਲੰਬਾ ਜੰਤੂ, ਸਾਂਪ, ਸਰਪ

ਸੱਪ ਸੁੰਘ ਜਾਣਾ : ਚੁੱਪ ਹੋ ਜਾਣਾ, ਚੁੱਪ ਸਾਧ ਲੈਣੀ

ਸਪਸ਼ਟ : ਸਾਫ਼, ਪ੍ਰਤੱਖ, ਪ੍ਰਗਟ, ਠੀਕ

ਸਪਸ਼ਟੀਕਰਣ : ਸਫਾਈ, ਵਿਆਖਿਆ, ਜਵਾਬ

ਸੱਪਣੀ : ਸੱਪ ਦੀ ਮਾਦਾ

ਸਪਤ : ਸੱਤ

ਸਪਤ ਸਿੰਧੂ : ਸੱਤ ਨਦੀਆਂ ਦਾ ਪ੍ਰਦੇਸ਼, ਜਮੁਨਾ ਤੇ ਸਿੰਧ ਦਰਿਆਵਾਂ ਦੇ ਵਿੱਚ ਦਾ ਪ੍ਰਦੇਸ਼, ਪੰਜਾਬ ਦਾ ਇਕ ਪੁਰਾਤਨ ਨਾਂ

ਸਪਤਕ : ਸੰਗੀਤ ਦੇ ਸੱਤ ਸੁਰਾਂ ਦਾ ਸਮੂਹ

ਸਪਤਰਿਸ਼ੀ : ਸੱਤ ਤਾਰਿਆਂ ਦਾ ਇਕ ਸਮੂਹ ਜਿਹੜੇ ਸਪਤਰਿਸ਼ੀ ਦੇ ਨਾਂ ਨਾਲ ਜਾਣੇ ਜਾਂਦੇ ਹਨ

ਸਪਤਾਹ : ਹਫ਼ਤਾ

ਸੰਪਦਾ : ਜਾਇਦਾਦ, ਧਨ-ਸੰਪਤੀ, ਮਾਲ-ਅਸਬਾਬ, ਖਜ਼ਾਨਾ

ਸੰਪੰਨ : ਖੁਸ਼ਹਾਲ, ਅਮੀਰ, ਰੱਜਦਾ-ਪੁੱਜਦਾ, ਧਨੀ

ਸੰਪਟ : ਢੱਕਣ ਦੀ ਕ੍ਰਿਆ, ਡੱਬਾ, ਸੰਦੂਕ, ਪੜਦਾ, ਮੰਤ੍ਰ ਦੇ ਆਦਿ-ਅੰਤ ਕਿਸੇ ਪਦ ਦੇ ਜੋੜਨ ਦੀ ਕ੍ਰਿਆ

ਸੰਪਟ ਪਾਠ : ਉਹ ਪਾਠ ਜੋ ਸੰਪਟ ਮੰਤ੍ਰ ਜਾਂ ਸ਼ਬਦ (ਮੰਤ੍ਰ) ਲਾ ਕੇ ਕੀਤਾ ਜਾਵੇ

ਸਪਰਸ਼ : ਛੂਹ, ਛੂਹਣ ਦਾ ਭਾਵ, ਹੱਥ ਲਾਉਣਾ, ਛੁਹਾਉਣਾ

ਸੰਪਰਕ : ਸੰਜੋਗ, ਮੇਲ

ਸੰਬੰਧ ਪੈਦਾ ਕਰਨਾ : ਸੰਬੰਧ ਬਣਾਉਣਾ, ਮੇਲ ਜੋਲ ਕਾਇਮ ਕਰਨਾ

ਸੰਪਰਦਾ : ਧਾਰਮਿਕ ਜਮਾਤ, ਜਮਾਤ, ਸ਼੍ਰੇਣੀ, ਫਿਰਕਾ, ਭੇਖ, ਮਜ਼ਹਬ

ਸੰਪਰਦਾਇਕ : ਸੰਪਰਦਾਈ, ਫਿਰਕੂ, ਜਮਾਤੀ, ਮੁਤੱਸਬੀ, ਕੱਟੜ

ਸੰਪਰਦਾਇਕਤਾ : ਕੱਟੜਵਾਦ, ਫਿਰਕੂਪੁਣਾ, ਧਾਰਮਿਕ ਅੰਧਤਾ

ਸੰਪਰਦਾਈ : ਸੰਪ੍ਰਦਾਇਕ, ਟਕਸਾਲੀ, ਫਿਰਕੂ, ਮਜ਼ਹਬੀ

ਸਪਰੇਟਾ : ਫੋਕਾ ਦੁੱਧ, ਮਲਾਈ ਕੱਢਿਆ ਪਤਲਾ ਦੁੱਧ

ਸੰਪਾਤ : ਪਤਨ, ਡਿੱਗਣਾ, ਉੱਡਣਾ, ਛਾਲ

ਸੰਪਾਦਕ : ਐਡੀਟਰ, ਸੰਕਲਨ-ਕਰਤਾ

ਸੰਪਾਦਕੀ : ਸੰਪਾਦਕ ਨਾਲ ਸੰਬੰਧਿਤ, ਸੰਪਾਦਕ ਦਾ ਲਿਖਿਆ ਲੇਖ

ਸੰਪਾਦਨ : ਸੰਕਲਨ, ਰਚਨਾਵਾਂ ਨੂੰ ਰਸਾਲੇ ਜਾਂ ਅਖਬਾਰ ‘ਚ ਵਾਚ ਕੇ ਦਰਜ ਕਰਨ ਦਾ ਕੰਮ

ਸਪੁੱਤਰ : ਚੰਗਾ ਪੁੱਤਰ, ਨੇਕ ਮੁੰਡਾ, ਕਹਿਣੇਕਾਰ ਪੁੱਤਰ

ਸਪੁੱਤਰੀ : ਚੰਗੀ ਪੁੱਤਰੀ, ਕਹਿਣੇਕਾਰ पी