Aukhe shabad (ਔਖੇ ਸ਼ਬਦਾਂ ਦੇ ਅਰਥ)CBSEEducation

ਔਖੇ ਸ਼ਬਦਾਂ ਦੇ ਅਰਥ


ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਸੰਤੁਲਨ : ਪੂਰਾ ਤੋਲ, ਬਰਾਬਰ, ਸਾਵਾਂਪਨ, ਸਮਤੋਲ, ਟਿਕਾਉ, ਅਡੋਲਤਾ

ਸਤੂਤ : ਤੂਤ ਦੀ ਜਾਤ ਦਾ ਇਕ ਫਲ ਜਿਹੜਾ ਖੱਟਾ-ਮਿੱਠਾ ਹੁੰਦਾ ਹੈ

ਸਤੂਨ : ਥੰਮ੍ਹ, ਥੰਭਾ, ਥਮਲਾ

ਸਤੂਪ : ਕੇਸਾਂ ਦਾ ਜੂੜਾ, ਮੰਦਰ ਦਾ ਕਲਸ, ਮੁਨਾਰਾ, ਥੰਮ੍ਹ

ਸੰਤੂਰ : ਇਕ ਤੰਤੀ ਸਾਜ਼

ਸੰਤੋਖ : ਸਬਰ, ਧੀਰਜ, ਠਰੰਮਾ, ਟਿਕਾਅ, ਪ੍ਰਸੰਨਤਾ, ਤ੍ਰਿਪਤੀ, ਰਜੇਵਾਂ

ਸੰਤੋਖਜਨਕ : ਤਸੱਲੀ ਪੂਰਣ, ਪ੍ਰਸੰਨ, ਢੁਕਵਾਂ

ਸੰਤੋਖਣਾ : ਪ੍ਰਸੰਨ ਕਰਨਾ, ਕਿਸੇ ਆਦਰਯੋਗ ਪੁਸਤਕ ਨੂੰ ਬੰਦ ਕਰਕੇ ਲਪੇਟ ਦੇ ਰਖਣਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੁਖ ਆਸਨ ਕਰਨਾ

ਸੰਤੋਖੀ : ਧੀਰਜਵਾਨ, ਸੰਤੁਸ਼ਟ, ਰੱਜਿਆ, ਖੁਸ਼, ਪ੍ਰਸੰਨ, ਸ਼ਾਂਤ

ਸਤੋਗੁਣ : ਮਾਇਆ ਦੇ ਤਿੰਨ ਗੁਣਾਂ ‘ਚੋਂ ਪਹਿਲਾ ਜਿਸ ਵਿਚ ਸ਼ਾਂਤੀ, ਧੀਰਜ, ਸੱਚ, ਅਹਿੰਸਾ ਦੀ ਪ੍ਰਧਾਨਤਾ ਹੁੰਦੀ ਹੈ, ਸੱਚਾਈ ਦਾ ਗੁਣ

ਸਤੋਗੁਣੀ : ਸੱਚਾ ਮਨੁੱਖ, ਸੱਤਵਾਦੀ, ਧੀਰਜਵਾਨ, ਸ਼ਾਂਤ

ਸਤੋਤਰ : ਪ੍ਰਸੰਸਾ, ਉਸਤਤ, ਉਸਤਤ- ਗੀਤ, ਪ੍ਰਾਰਥਨਾ, ਪ੍ਰਾਰਥਨਾ-ਗੀਤ

ਸੱਥ : ਸਾਥ, ਲੋਕਾਂ ਦੇ ਮਿਲ ਕੇ ਬੈਠਣ ਦੀ ਥਾਂ, ਪੰਚਾਇਤ ਦੀ ਜਗ੍ਹਾ, ਸਭਾ, ਮਜਲਿਸ

ਸਥਗਿਤ : ਰੋਕ ਦੇਣ ਦਾ ਭਾਵ, ਰੋਕਣਾ, ਮੁਕਾਉਣਾ, ਠਹਿਰਾਉਣਾ

ਸੱਥਰ : ਜ਼ਮੀਨ ਤੇ ਲੇਟਣਾ, ਭੂਮਾਸਨ, ਕੱਖ, ਤੀਲਾ, ਪਰਾਲੀ, ਕੋਈ ਨਗੂਣੀ ਵਸਤ

ਸੱਥਰਾ : ਛੈਣੀ, ਨੈਹਾਂ, ਨਹਾਂ

ਸਥਲ : ਥਲ, ਜਗ੍ਹਾ, ਥਾਂ, ਮਾਰੂਥਲ

ਸੰਥਾ : ਸੰਥਿਆ, ਪਾਠ, ਟਿਕਾਅ, ਠਹਿਰਨਾ, ਮਾਰਨਾ

ਸਥਾਈ : ਇਸਥਤ ਹੋਣ ਵਾਲਾ, ਠਹਿਰਨ ਵਾਲਾ, ਕਾਇਮ, ਅਚਲ ਪਦ

ਸਥਾਨ : ਥਾਂ, ਅਸਥਾਨ, ਜਗ੍ਹਾ, ਟਿਕਾਣਾ, ਘਰ, ਡੇਰਾ

ਸਥਾਨੰਤਰਨ : ਥਾਂ ਬਦਲਣਾ, ਅਦਲਾ-ਬਦਲੀ

ਸਥਾਨਕ : ਮੁਕਾਮੀ, ਆਮ

ਸਥਾਪਨਾ : ਥਾਪਣਾ, ਅਸਥਾਪਣਾ, ਸਥਾਪਤੀ, ਪ੍ਰਕਾਸ਼, ਗੱਦੀ-ਨਸ਼ੀਨੀ

ਸੰਥਿਆ : ਪਾਠ, ਸੰਥਾ

ਸਥਿਤ : ਠਹਿਰਿਆ, ਬਣਿਆ, ਉਸਰਿਆ, ਗੱਡਿਆ

ਸਥਿਤੀ : ਥਹੁ, ਪਤਾ, ਠਿਕਾਣਾ, ਹਾਲਤ, ਪਦਵੀ, ਮੌਕਾ

ਸਥਿਰ : ਥਿਰ, ਕਾਇਮ, ਟਿਕਿਆ, ਇਕਾਗਰ, ਅਡੋਲ

ਸਥੂਲ : ਪਦਾਰਥਕ, ਮਾਇਕ, ਮਾਦਾ, ਸਰੀਰਕ, ਮਸਾਲਾ, ਸਮੱਗਰੀ, ਵੱਡਾ, ਭਾਰੀ

ਸਦ : ਅੱਛਾਈ, ਚੰਗਿਆਈ, ਇਕ ਲੋਕ-ਕਾਵਿ ਰੂਪ, ਇਕ ਸੰਗੀਤ ਰੂਪ, ਸੱਦਣ ਤੋਂ ਭਾਵ, ਬੁਲਾਉਣਾ

ਸੰਦ : ਔਜ਼ਾਰ, ਹਥਿਆਰ

ਸਦਕਾ : ਕੁਰਬਾਨੀ, ਬਲੀਦਾਨ, ਕੁਰਬਾਨ, ਨਿਛਾਵਰ,  ਕਾਰਣ, ਸਬੱਬ,

ਸਦਕੇ ਜਾਵਾਂ : ਕੁਰਬਾਨ ਜਾਵਾਂ, ਘੋਲੀ ਜਾਵਾਂ

ਸਦਗਤੀ : ਮੁਕਤੀ, ਛੁਟਕਾਰਾ, ਖਲਾਸੀ, ਆਜ਼ਾਦੀ, ਮੋਕਸ਼ ਪ੍ਰਾਪਤੀ

ਸਦਣਾ : ਬੁਲਾਉਣਾ ਪੁਕਾਰਨਾ, ਆਵਾਜ਼ ਮਾਰਨਾ, ਨਿਮੰਤ੍ਰਿਤ ਕਰਨਾ

ਸਦਭਾਵਨਾ : ਚੰਗੀ ਭਾਵਨਾ, ਨੇਕ ਭਾਵਨਾ, ਸ਼ੁਭ-ਇੱਛਾ, ਨੇਕ ਦਿਲੀ

ਸਦਮਾ : ਧੱਕਾ, ਦੁੱਖ, ਝਟਕਾ, ਚੋਟ

ਸਦਰ : ਪ੍ਰਧਾਨ, ਸਭਾਪਤੀ, ਅਧਿਅਕਸ਼

ਸੰਦਰਭ : ਪ੍ਰਕਰਣ, ਪ੍ਰਸੰਗ, ਹਵਾਲਾ

ਸੰਦਲ : ਚੰਦਨ, ਸੁਗੰਧੀ ਭਰਪੂਰ, ਚੰਨਣ