ਔਖੇ ਸ਼ਬਦਾਂ ਦੇ ਅਰਥ
ੲ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਇਕਹਿਰਾ : ਇਕ ਤਹਿਵਾਲਾ, ਦੁਬਲਾ, ਪਤਲਾ, ਸੁੱਕਾ
ਇਕੱਠ : ਇਕ ਥਾਂ ਕੱਠੇ ਹੋਏ ਲੋਕ, ਕੱਠ, ਜੋੜ, ਜੋੜ-ਮੇਲਾ, ਜਥੇਬੰਦ, ਏਕਤਾ
ਇਕੱਠਾ : ਇੱਕ ਥਾਂ ਜਮਾਂ, ਏਕੀਕ੍ਰਿਤ, ਕੱਠਾ
ਇਕੱਣ : ਇਉਂ, ਇਸ ਤਰ੍ਹਾਂ
ਇਕੱਤਰ : ਇਕੱਠੇ, ਇਕੱਠਾ, ਇੱਕ ਥਾਂ ਤੇ ਜਮ੍ਹਾਂ, ਇੱਕ ਥਾਂ
ਇਕੱਤਰਤਾ : ਇਕੱਠ, ਕੱਠ, ਕੱਠੇ ਹੋਣਾ
ਇਕਤਾਲੀ : ਚਾਲ੍ਹੀ ਜਮ੍ਹਾਂ ਇੱਕ, 41
ਇਕੱਤੀ : ਤੀਹ ਜਮ੍ਹਾਂ ਇੱਕ, 31
ਇਕਨਾਂ : ਇਕ ਉਹ ਜੇਹੜੇ, ਉਹ (ਵਿਅਕਤੀ)
ਇਕ ਨਾ ਇਕ : ਕੋਈ ਨਾ ਕੋਈ, ਕੋਈ ਇਕ, ਕੋਈ ਇਕ ਲਾਜ਼ਮੀ
ਇਕਬਾਲ : ਕਬੂਲ ਕਰਨਾ, ਸਵੀਕਾਰਨਾ, ਸੁਭਾਗ, ਖੁਸ਼ਨਸੀਬੀ, ਭਾਗ, ਕਿਸਮਤ, ਉੱਚਾ, ਮਿਆਰ,
ਇਕੱਰ : ਇਸ ਤਰ੍ਹਾਂ, ਇਉਂ
ਇਕਰਾਰ : ਪ੍ਰਤਿੱਗਿਆ, ਵਚਨ, ਮੰਜ਼ੂਰੀ, ਸਵੀਕਾਰ, ਅੰਗੀਕਾਰ
ਇਕਰਾਰ-ਨਾਮਾ : ਲਿਖਤ ਸਮਝੌਤਾ, ਲਿਖਤ-ਸਵੀਕ੍ਰਿਤੀ
ਇਕੱਲ : ਇਕੱਲੇ ਹੋਣ ਦਾ ਭਾਵ, ਇਕੱਲਾਪਨ, ਤਨਹਾਈ, ਬਿਨਾਂ ਸਾਥੀ ਤੋਂ, ਸੁੰਨੀ ਜਗ੍ਹਾ
ਇਕੱਲਵੰਜਾ : ਨਿਵੇਕਲੀ ਥਾਂ, ਇਕਾਂਤ, ਵਖਰੀ ਜਗ੍ਹਾ
ਇਕਲਵਾਂਝੇ : ਨਿਵੇਕਲੀ ਥਾਂ ਤੇ, ਨਿਜੀ ਸਥਾਨ ਤੇ, ਗੁਪਤ, ਇਕਾਂਤ
ਇਕੱਲਾ : ਕੱਲਾ, ਬਗੈਰ ਸਾਥੀ ਜਾਂ ਸਾਥ ਤੋਂ, ਤਨਹਾ
ਇਕੱਲਾ-ਦੁਕੱਲਾ : ਇਕ-ਅੱਧਾ, ਇਕ-ਦੋ, ਇੱਕਾ-ਦੁੱਕਾ
ਇਕਲਾਪਾ : ਇਕੱਲੇ ਹੋਣ ਦਾ ਅਹਿਸਾਸ, ਇਕੱਲਾਪਨ
ਇਕਲੌਤਾ : ਇਕੱਲਾ ਪੁੱਤਰ, ਇਕੋ ਪੁੱਤਰ, ਅਦੁੱਤੀ
ਇਕਵੰਜਾ : ਪੰਜਾਹ ਜਮ੍ਹਾਂ ਇੱਕ, 51
ਇੱਕੜ-ਦੁੱਕੜ : ਇਕ-ਦੋ, ਵਿਰਲੇ, ਇੱਕਾ-ਦੁੱਕਾ
ਇਕੱਤਰ : ਸੱਤਰ ਜਮ੍ਹਾਂ ਇਕ, 71
ਇੱਕਾ : ਤਾਸ਼ ਦਾ ਯੱਕਾ, ਇੱਕ ਨੰਬਰ ਦਾ ਪੱਤਾ, ਘੋੜਾ ਗੱਡੀ
ਇਕਾਈ : ਹਿੱਸਾ, ਸੰਖਿਆ ਦਾ ਸੱਜੇ ਪਾਸਿਓਂ ਪਹਿਲੇ ਅੰਕ ਦਾ ਸਥਾਨ
ਇਕਾਸੀ : ਅੱਸੀ ਜਮ੍ਹਾਂ ਇੱਕ, 81
ਇਕਾਹਠ : ਸੱਠ ਜਮ੍ਹਾਂ ਇੱਕ, 61
ਇਕਾਗਰ : ਕੇਂਦ੍ਰਿਤ, ਇਕ ਪਾਸੇ ਧਿਆਨ ਰੱਖਣ ਵਾਲਾ, ਚੰਚਲਤਾ ਰਹਿਤ
ਇਕਾਗਰਤਾ : ਠਹਿਰਾਉ, ਚਿੱਤ ਦੀ ਟਿੱਕੀ ਹੋਈ ਸਥਿਤੀ, ਕੇਂਦਰੀਕਰਣ, ਟਿਕਾਅ
ਇਕਾਂਗੀ : ਇੱਕ ਅੰਗ ਵਾਲਾ ਨਾਟਕ, ਛੋਟਾ ਨਾਟਕ
ਇਕਾਂਤ : ਨਿਰਜਨ, ਸੁੰਨਸਾਨ, ਸੁੰਨੀ ਜਗ੍ਹਾ, ਸ਼ਾਂਤਮਈ, ਇਕੱਲੀ ਥਾਂ
ਇਕਾਂਤ-ਵਾਸ : ਇਕਾਂਤ ਵਿਚ ਰਹਿਣ ਦਾ ਭਾਵ ਗੁਪਤ ਰਹਿਣਾ
ਇਕਾਦਸ਼ੀ : ਚੰਦ ਮਹੀਨੇ ਦੀ ਹਨੇਰੇ ਤੋਂ ਚਾਨਣੇ ਪੱਖ ਦੀ ਗਿਆਰਵੀਂ ਤਿੱਥ
ਇੱਕਾ-ਦੁੱਕਾ : ਇੱਕ-ਦੋ, ਕੋਈ-ਕੋਈ, ਵਿਰਲਾ
ਇਕਾਨਵੇਂ : ਨੱਬੇ ਜਮ੍ਹਾਂ ਇੱਕ, 91
ਇਕੀਸ਼ਵਰਵਾਦ : ਇੱਕ ਈਸ਼ਵਰਵਾਦ ਨੂੰ ਮੰਨਣ ਦਾ ਸਿਧਾਂਤ, ਈਸ਼ਵਰ ਨੂੰ ਸਰਵਉੱਚ ਸੱਤਾ ਦੇ ਰੂਪ ‘ਚ ਸਵੀਕਾਰਨ ਵਾਲਾ ਸਿਧਾਂਤ
ਇੱਕੀ : ਵੀਹ ਜਮ੍ਹਾਂ ਇੱਕ, 21
ਇਕੇਰਾਂ : ਇਕ ਵਾਰੀ, ਇਕ ਵੇਰਾਂ, ਸਿਰਫ਼ ਹੁਣ