ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਐਵੇਂ : ਵਿਅਰਥ ਹੀ, ਫਜ਼ੂਲ ਹੀ, ਬੇਕਾਰ, ਇਸ ਤਰ੍ਹਾਂ
ਐੜਾ : ਸਵਰ ‘ਅ’ ਦਾ ਉਚਾਰਣ ਬੋਲ
ਐਸ : ਉਸਦਾ, ਉਸ
ਔਸਤ : ਤਕਰੀਬਨ, ਸਾਮਾਨਯ
ਔਸਤਨ : ਆਮ ਤੌਰ ਤੇ, ਤਕਰੀਬਨ
ਔਸ਼ਧੀ : ਦੁਆਈ, ਦਵਾ, ਦਾਰੂ
ਔਸਰ : ਅਉਸਰ, ਜੋ ਨਾ ਸੂਈ ਹੋਵੇ
ਔਸਰਨਾ : ਸੁਝਣਾ, ਬੁੱਝਣਾ, ਦਿਮਾਗ ‘ਚ ਆਉਣਾ
ਐਸੀਂ : ਜ਼ਮੀਨ ਉੱਪਰ ਖਿੱਚੀ ਹੋਈ ਲਕੀਰ, ਇਕ ਪ੍ਰਕਾਰ ਦਾ ਸ਼ਗਨ ਜਿਸ ਵਿਚ ਕਿ ਲਕੀਰਾਂ ਪਾ ਕੇ ਲਕੀਰਾਂ ਦੇ ਸਮ-ਵਿਸ਼ਮ ਸੰਖਿਆ ਅਨੁਸਾਰ ਮੰਨੀ ਹੋਈ ਗੱਲ ਦਾ ਫਲ ਕਢੀਦਾ ਹੈ
ਔਹ : ਉਹ, ਉਹ ਵਾਲਾ, ਫਲਾਂ
ਔਕੜ : ਦੁੱਖ, ਮੁਸੀਬਤ, ਰੁਕਾਵਟ, ਵਿਘਨ, ਸਿਆਪਾ
ਔਂਕੜ : ਪੰਜਾਬੀ ਦੀ ਇਕ ਲਗ ਜਿਹੜੀ ਆਮ ਤੌਰ ਤੇ ‘ਓ’ ਦੀ ਧੁਨੀ ਦੀ ਲਖਾਇਕ ਹੈ
ਔਖ : ਮੁਸੀਬਤ, ਮੁਸ਼ਕਲ
ਔਖਦ : ਅਉਖਦ
ਔਖਾ : ਮੁਸ਼ਕਲ, ਕਠਨ, ਟੇਢਾ, ਬਿਖੜਾ
ਔਖਿਆਈ : ਮੁਸੀਬਤ, ਮੁਸ਼ਕਲ, ਕਠਿਨਤਾ
ਔਗੁਣ : ਅਉਗਣ
ਔਜ਼ਾਰ : ਸੰਦ, ਹਥਿਆਰ, ਸਾਧਨ
ਔਝੜ : ਘੋਰ ਜੰਗਲ, ਸੰਘਣਾ ਬਨ, ਗੁਮਰਾਹ
ਔਡਾ : ਇਸ ਆਕਾਰ ਦਾ, ਇਸ ਸਾਈਜ਼ ਦਾ, ਐਡਾ
ਔਂਤਰਾ : ਬੱਚੇ ਤੋਂ ਬਗੈਰ, ਬੇ-ਔਲਾਦ, ਨਿਪੁੱਤਾ
ਐਥੇ : ਉਸ ਜਗ੍ਹਾ ‘ਤੇ, ਉੱਥੇ
ਔਧ : ਅਉਧ ਉਮਰ, ਆਯੂ
ਔਧਰ : ਉਸ ਪਾਸੇ, ਉੱਧਰ
ਔਰ : ਹੋਰ, ਅਤੇ
ਔਰਤ : ਜ਼ਨਾਨੀ, ਇਸਤ੍ਰੀ, ਤੀਵੀਂ, ਘਰ ਵਾਲੀ
ਔਲ : ਅਟੱਲ, ਪਹਿਲਾ, ਮੋਹਰੀ, ਚਿੱਟੇ ਰੰਗ ਦਾ ਜਿੰਮੀਕੰਦ
ਔਲਾ : ਸਭ ਤੋਂ ਚੰਗਾ, ਉੱਤਮ, ਬੇਹਤਰ, ਸ੍ਰੇਸ਼ਠ
ਔਲਾਦ : ਉਲਾਦ, ਸੰਤਾਨ, ਬੱਚੇ, ਬੰਸ
ਔੜ : ਮੀਂਹ ਦਾ ਨਾ ਪੈਣਾ, ਸੁਖਾ, ਸੋਕਾ
ਔੜਵ : ਪੰਜ ਸੁਰ ਦਾ ਰਾਗ ਜਿਵੇਂ- ਮਾਲਕੌਂਸ