ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਆਵੱਸ਼ਕ : ਜ਼ਰੂਰੀ, ਲਾਜ਼ਮੀ, ਪੱਕੇ ਤੌਰ ‘ਤੇ
ਆਵਾ : ਇੱਟਾਂ ਪਕਾਉਣ ਦਾ ਪਚਾਵਾ, ਭੱਠਾ
ਆਵਾਸ : ਘਰ, ਰਹਿਣ ਦੀ ਥਾਂ, ਨਿਵਾਸ
ਆਵਾਗਉਣ : ਆਉਣ-ਜਾਣ ਦੀ ਕ੍ਰਿਆ, ਜੰਮਣ-ਮਰਨ
ਆਵਾਜ਼ : ਧੁਨ, ਸ਼ਬਦ, ਬੋਲ, ਪੁਕਾਰ, ਸੱਦ
ਆਵਾਜਾਈ : ਆਉਣਾ-ਜਾਣਾ, ਭੀੜ-ਭੜੱਕਾ
ਆਵਾਰਾ : ਅਵਾਰਾ
ਆਵੀ : ਛੋਟਾ ਆਵਾ, ਮਿੱਟੀ ਦੇ ਬਰਤਨ ਪਕਾਉਣ ਦੀ ਭੱਠੀ, ਗਰਭਵਤੀ ਇਸਤ੍ਰੀ
ਆਵੇਸ਼ : ਜੋਸ਼, ਚਿੱਤ ਦਾ ਵੇਗ, ਭਾਵੁਕਤਾ, ਕ੍ਰੋਧ, ਭੜਕਾਹਟ
ਆਵੇਗ : ਜੋਸ਼ ਉਭਾਰ, ਮੰਨ ਦਾ ਪ੍ਰਬਲ ਵੇਗ, ਕਾਵਿ ਦਾ ਇਕ ਸੰਚਾਰੀ ਭਾਵ
ਆਵੇਦਨ : ਬੇਨਤੀ, ਪ੍ਰਾਰਥਨਾ, ਅਰਜ਼, ਬਿਨੈ
ਆਵੇਦਨ-ਪੱਤਰ : ਬੇਨਤੀ-ਪੱਤਰ, ਬਿਨੈ-ਪੱਤਰ, ਅਰਜ਼ੀ
ਆੜ : ਉਟ, ਓਟ, ਪੜਦਾ, ਪਨਾਹ, ਰੱਖਿਆ, ਬਿੰਗ, ਟੇਢਾਪਨ
ਆੜ੍ਹਤ : ਰੁਕਾਵਟ, ਰੋਕ, ਮਾਲ ਦੇ ਖਰੀਦਣ-ਵੇਚਣ ਦੀ ਅਜੰਸੀ, ਮਾਲ ਦੇ ਖਰੀਦਣ ਵੇਚਣ ਵਿਚ ਮਿਲਦੀ ਮਜ਼ਦੂਰੀ, ਦਲਾਲੀ
ਆੜ੍ਹਤੀਆ : ਆੜ੍ਹਤ ਦਾ ਕੰਮ ਕਰਨ ਵਾਲਾ, ਦਲਾਲ
ਆੜੀ : ਮਿੱਤਰ, ਦੋਸਤ, ਸਖਾ, ਬੇਲੀ, ਯਾਰ
ਆੜੂ : ਇਕ ਫਲਦਾਰ ਬੂਟਾ ਤੇ ਉਸਦਾ ਫਲ
ਐਉਂ : ਇਸ ਤਰ੍ਹਾਂ, ਇਹ ਤਰ੍ਹਾਂ, ਐਸ ਤਰੀਕੇ ਨਾਲ
ਐਸ਼ : ਅਨੰਦ, ਮਜ਼ਾ, ਮੌਜ, ਭੋਗ- ਵਿਲਾਸ
ਐਸ਼-ਪ੍ਰਸਤੀ : ਮੌਜ ਮੇਲਾ, ਅਨੰਦ-ਮੌਜ, ਵਿਲਾਸਤਾ
ਐਸਾ : ਅਜਿਹਾ, ਇਸ ਤਰ੍ਹਾਂ ਦਾ
ਐਂਠ : ਆਕੜ, ਹੰਕਾਰ, ਮੈਂ, ਮੇਰੀ
ਐਡਾ : ਇਤਨਾ ਵੱਡਾ
ਐਡੀਟਰ : ਸੰਪਾਦਕ
ਐਤਕਾਂ : ਇਸ ਵਾਰੀ
ਐਤਵਾਰ : ਇਤਵਾਰ, ਸੂਰਜ ਦਾ ਦਿਨ, ਭਾਰਤ ਵਿਚ ਹਫਤੇ ਚ ਮਿਲਦੀ ਇਕ ਸਰਕਾਰੀ ਛੁੱਟੀ ਦਾ ਦਿਨ
ਐਥੇ : ਇੱਥੇ, ਇਸ ਜਗ੍ਹਾ, ਇਸ
ਐਥੋਂ : ਇਥੋਂ, ਇਸ ਥਾਂ ਤੋਂ
ਐਦਕਾਂ / ਐਦਕੀਂ : ਇਸ ਵਾਰੀ, ਇਸ ਮੌਕੇ ਤੇ, ਹੁਣ
ਐਦਾਂ : ਇਸ ਤਰ੍ਹਾਂ
ਐਧਰ : ਇਸ ਤਰਫ, ਇਸ ਪਾਸੇ
ਐਧਰ-ਉਧਰ : ਇੱਧਰ-ਉੱਧਰ, ਅੱਗੇ-ਪਿੱਛੇ, ਆਲੇ-ਦੁਆਲੇ, ਇਤ-ਉਤ
ਐਧਰੋਂ : ਇਸ ਪਾਸਿਓਂ, ਇਸ ਤਰਫੋਂ
ਐਨ : ਬਿਲਕੁਲ ਨਿਸ਼ਚਿਤ ਸਮੇਂ ਤੋ
ਐਨ ਮੌਕੇ ਤੇ : ਨਿਸ਼ਚਿਤ ਕੀਤੇ ਸਮੇਂ ਅਨੁਸਾਰ, ਵਕਤ ਸਿਰ, ਢੁਕਵੇਂ ਵੇਲੇ
ਐਨਕ : ਅੱਖ ਤੇ ਲਾਉਣ ਦਾ ਸ਼ੀਸ਼ਾ,
ਐਨਕਸਾਜ਼ : ਐਨਕ ਬਣਾਉਣ ਵਾਲਾ
ਐਨਾ : ਇੰਨਾ, ਇਤਨਾ ਜ਼ਿਆਦਾ, ਇਤਨੀ ਮਿਕਦਾਰ ‘ਚ, ਬਹੁਤ ਸਾਰਾ
ਐਪਰ : ਲੇਕਿਨ, ਪਰ, ਪਰੰਤੂ, ਕਿਸ ਤਰ੍ਹਾਂ
ਐਬ : ਮਾੜੀ ਲਤ, ਮਾੜੀ ਆਦਤ, ਭੈੜੀ ਵਾਦੀ, ਔਗੁਣ, ਦੋਸ਼
ਐਬੀ : ਐਬ ਕਰਨ ਵਾਲਾ, ਨਸ਼ਈ, ਇੱਲਤੀ, ਅਮਲੀ, ਦੋਸ਼ੀ
ਐਰਾ-ਗੈਰਾ : ਓਪਰਾ, ਬਿਗਾਨਾ, ਅਣਜਾਣ, ਬੇਕਾਰ, ਨਿਕੰਮਾ
ਐਲਾਨ : ਹੋਕਾ, ਦੰਡੋਰਾ ਮਨਾਦੀ