ਔਖੇ ਸ਼ਬਦਾਂ ਦੇ ਅਰਥ


ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਆਰਜਾ (ਸਿੰਧੀ) : ਉਮਰ, ਅਵਸਥਾ

ਆਰਜੀ : ਥੋੜ੍ਹੇ ਸਮੇਂ ਲਈ, ਵਕਤੀ

ਆਰਜੂ : ਇੱਛਾ, ਚਾਹ, ਅਭਿਲਾਖਾ, ਆਸ

ਆਰਤੀ : ਇਸ਼ਟ ਦੇਵ ਦੀ ਮੂਰਤੀ ਅੱਗੇ ਥਾਲੀ ਵਿਚ ਦੀਵੇ ਜਗਾ-ਘੁਮਾ ਕੇ ਇਸ਼ਟ ਦੇਵ ਦੀ ਪ੍ਰਸੰਨਤਾ ਵਿਚ ਮੰਤ੍ਰ ਉਚਾਰਦਿਆਂ ਪੂਜਨ ਕਰਨਾ, ਪੂਜਾ ਦੀ ਇਕ ਵਿਧੀ

ਆਰਤੀ-ਸੋਹਿਲਾ : ਅਨੰਦ ਦੀ ਬਾਣੀ, ਸੌਣ ਵੇਲੇ ਪੜ੍ਹੀ ਜਾਣ ਵਾਲੀ ਬਾਣੀ

ਆਰਥਿਕ : ਅਰਥ ਨਾਲ ਸੰਬੰਧਿਤ, ਮਾਇਕ, ਵਪਾਰਕ, ਰੁਪਏ ਪੈਸੇ ਨਾਲ ਸੰਬੰਧਿਤ

ਆਰਥਿਕਤਾ : ਮਾਇਕ ਦਸ਼ਾ, ਅਰਥਚਾਰਾ, ਆਰਥਕ ਦਸ਼ਾ, ਆਰਥਕ-ਪ੍ਰਬੰਧ

ਆਰਫ਼ : ਗਿਆਨੀ, ਆਤਮ ਗਿਆਨੀ, ਅਨੁਭਵੀ ਪੁਰਖ, ਪਵਿੱਤਰ ਮਨੁੱਖ, ਸੰਤ, ਸਾਧੂ

ਆਰਾ : ਦੰਦਿਆਂ ਵਾਲਾ ਇਕ ਸੰਦ ਜਿਹੜਾ ਲੱਕੜੀ ਚੀਰਨ ਦੇ ਕੰਮ ਆਉਂਦਾ ਹੈ, ਉਰਾਰ, ਉਰਲਾ ਕੰਢਾ, ਸੁਆ

ਆਰਾਮ : ਸੁੱਖ, ਅਨੰਦ, ਬਿਸਰਾਮ, ਲੇਟ ਜਾਣ ਦਾ ਭਾਵ

ਆਰੀ : ਦੰਦੇਦਾਰ ਲੱਕੜ ਚੀਰਣ ਦਾ ਇੱਕ ਸੰਦ, ਛੋਟਾ ਆਰਾ, ਤਰਖਾਣਾਂ ਦਾ ਇੱਕ ਸੰਦ, ਇਕ ਪਿਛੇਤਰ ਜਿਵੇਂ- ਅਉਗਣਆਰੀ

ਆਰੀਆ : ਉੱਤਮ, ਭਲਾ, ਸ੍ਰੇਸ਼ਠ, ਪੂਜਨੀਕ, ਸ੍ਰੇਸ਼ਠ ਕੁਲ ਦਾ, ਭਾਰਤ ਦਾ ਵਸਨੀਕ, ਆਰਯਾ ਕੌਮ ਦਾ

ਆਰੀਆ-ਸਮਾਜ : ਸਾਧੂ ਦਇਆਨੰਦ ਦੀਆਂ ਕੋਸ਼ਿਸ਼ਾਂ ਦੇ ਫਲਰੂਪ ਪੈਦਾ ਹੋਈ ਇਕ ਧਾਰਮਿਕ-ਰਾਜਨੀਤਕ ਜਮਾਤ ਜਿਸਦਾ ਆਧਾਰ ਗ੍ਰੰਥ ‘ਸਤਿਆਰਥ ਪ੍ਰਕਾਸ਼’ ਹੈ। ਹਿੰਦੂਆਂ ਦੀ ਇਕ ਵੈਦਕ ਸ਼ਾਖਾ ਤੇ ਸੰਪ੍ਰਦਾਇ

ਆਰੋਹ : ਚੜ੍ਹਿਆ ਹੋਇਆ, ਸਵਾਰ, ਚੜ੍ਹਨਾ, ਸੰਗੀਤ ਅਨੁਸਾਰ ਸੁਰਾਂ ਦਾ ਉੱਪਰ ਨੂੰ ਜਾਂਦਿਆਂ ਗਾਇਨ ਕਰਨਾ

ਆਰੋਹਣ : ਸੀੜ੍ਹੀ, ਪੌੜ੍ਹੀ, ਚੜ੍ਹਣਾ, ਸਵਾਰ ਹੋਣਾ

ਆਰੋਹੀ : ਚੜ੍ਹਨ ਵਾਲਾ, ਉੱਪਰ ਜਾਣ ਵਾਲਾ

ਆਰੋਪ : ਦੋਸ਼, ਇਲਜ਼ਾਮ, ਕਸੂਰ

ਆਲ : ਗਿੱਲ, ਨਮੀ, ਤਰ, ਜ਼ਿਆਦਾ, ਅਧਿਕ, ਬੰਸ, ਔਲਾਦ, ਪੁੱਤਰੀ ਦੀ ਸੰਤਾਨ

ਆਲਸ : ਸੁਸਤੀ, ਘੋਲ, ਢਿੱਲ-ਮਠ

ਆਲਸੀ : ਸੁਸਤ, ਢਿੱਲਾ, ਉੱਦਮਹੀਣ, ਨਿਕੰਮਾ

ਆਲ੍ਹਣਾ : ਘੋਂਸਲਾ, ਪੰਛੀਆਂ ਦਾ ਘਰ

ਆਲਮ : ਵਿਦਵਾਨ, ਪੰਡਤ, ਜਾਣਕਾਰ, ਗਿਆਨੀ, ਸੰਸਾਰ, ਜਗਤ, ਵੇਲਾ, ਸਮਾਂ, ਪ੍ਰਾਣੀ, ਜੀਵ

ਆਲਮਗੀਰ : ਦੁਨੀਆ ਨੂੰ ਕਾਬੂ ‘ਚ ਰੱਖਣ ਵਾਲਾ, ਜਗਤ ਨੂੰ ਜਿੱਤਣ ਵਾਲਾ, ਇਕ ਖਿਤਾਬ

ਆਲਾ : ਬਹੁਤ ਵਧੀਆ, ਸ੍ਰੇਸ਼ਠ, ਉੱਚਾ, ਬੁਲੰਦ, ਇਕ ਔਜ਼ਾਰ

ਆਲਾ-ਦੁਆਲਾ : ਵਾਤਾਵਰਣ, ਗੁਆਂਢ, ਲਾਗੇ ਦਾ ਇਲਾਕਾ

ਆਲਾ-ਭੋਲਾ : ਸਾਦਾ, ਨਿਰਦੋਸ਼, ਭੋਲਾ, ਸਿੱਧਾ

ਆਲੀਸ਼ਾਨ : ਬਹੁਤ ਵਧੀਆ, ਬਹੁਤ ਸੁੰਦਰ, ਉੱਚਾ, ਸ੍ਰੇਸ਼ਠ

ਆਲੂ : ਸਬਜ਼ੀਆਂ ‘ਚ ਪੈਣ ਵਾਲਾ ਇਕ ਪਦਾਰਥ, ਇਕ ਸਬਜ਼ੀ

ਆਲੂ ਬੁਖਾਰਾ : ਇੱਕ ਮਿੱਠਾ ਗੋਲ ਲਾਲ-ਕਾਲੇ ਰੰਗ ਦਾ ਫਲ

ਆਲੇ-ਦੁਆਲੇ : ਇਰਦ-ਗਿਰਦ ਏਧਰ-ਉੱਧਰ, ਚਹੁੰ ਪਾਸੇ, ਅੱਗੇ-ਪਿੱਛੇ

ਆਲੋਕ : ਆਭਾ, ਚਮਕ, ਤੇਜ਼, ਪ੍ਰਕਾਸ਼

ਆਲੋਚਕ : ਆਲੋਚਨਾ ਕਰਨ ਵਾਲਾ, ਅਲੋਚਕ, ਸਮੀਖਿਆਕਾਰ, ਪੜਚੋਲੀਆ

ਆਲੋਚਨਾ : ਗੁਣ-ਦੋਸ਼ ਲੱਭਣਾ, ਪਰਖ, ਪੜਚੋਲ, ਸਮੀਖਿਆ