Aukhe shabad (ਔਖੇ ਸ਼ਬਦਾਂ ਦੇ ਅਰਥ)CBSEEducation

ਔਖੇ ਸ਼ਬਦਾਂ ਦੇ ਅਰਥ


ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਆਗਾਹ : ਸੂਚਿਤ ਕਰਨਾ, ਦੱਸਣਾ, ਖਬਰਦਾਰ ਕਰਨਾ

ਆਗਾਜ : ਸ਼ੁਰੂਆਤ, ਉਤਪਤੀ

ਆਗਿਆ : ਹੁਕਮ, ਆਦੇਸ਼, ਅਨੁਮਤੀ, ਸਵੀਕ੍ਰਿਤੀ, ਇਜਾਜ਼ਤ

ਆਗਿਆ-ਪੱਤਰ : ਲਿਖਤੀ ਆਦੇਸ਼, ਹੁਕਮਨਾਮਾ

ਆਗਿਆ-ਪਾਲਨ : ਹੁਕਮ ਮੰਨਣਾ

ਆਗਿਆ ਮੰਗਣੀ : ਮੰਜ਼ੂਰੀ ਲੈਣੀ, ਇਜਾਜ਼ਤ

ਆਗਿਆਕਾਰ : ਹੁਕਮ ‘ਚ ਰਹਿਣ ਵਾਲਾ, ਕਹਿਣੇਕਾਰ

ਆਗੂ : ਨੇਤਾ, ਮੁਖੀਆ, ਰਹਿਬਰ

ਆਗੋਸ਼ : ਗੋਦ, ਪੱਲਾ, ਆਂਚਲ, ਸ਼ਰਣ

ਆਂਚ : ਅੱਗ ਦੀ ਲਾਟ, ਸੇਕ, ਤਾਉ

ਆਚਮਨ : ਜਲ ਛਕਣਾ, ਧਿਆਨ ਵਿਚ ਬੈਠਣ ਤੋਂ ਪਹਿਲਾਂ ਮੂੰਹ ਦੀ ਸ਼ੁੱਧੀ ਲਈ ਜਲ ਪੀਣਾ

ਆਚਰਨ : ਅਚਾਰ, ਵਿਵਹਾਰ, ਕਿਰਦਾਰ, ਬੋਲ-ਬਾਣੀ, ਆਚਰਣ

ਆਚਾਰ : ਆਚਰਣ, ਚਾਲ-ਚਲਨ, ਰਹਿਣੀ-ਬਹਿਣੀ

ਆਚਾਰ-ਹੀਣ : ਆਚਰਣ ਤੋਂ ਡਿਗਿਆ ਹੋਇਆ, ਪਤਿਤ

ਆਚਾਰ-ਵੰਤ : ਆਚਾਰਵਾਨ, ਭਲਾਮਾਣਸ, ਸੱਭਿਆ

ਅਚਾਰੀਆ : ਅਧਿਆਪਕ, ਗੁਰੂ, ਸਿਖਿਅਕ, ਉਦੇਸ਼ਕ, ਪੰਡਤ

ਆਜਜ਼ : ਵਿਨਮਰ, ਦੀਨ, ਦੁਖੀ, ਅਸਮਰਥ

ਆਜਜ਼ੀ : ਦੀਨਤਾ, ਨਿਮਰਤਾ

ਆਜਾਦ : ਸੁਤੰਤਰ, ਮੁਕਤ

ਆਜੜੀ : ਭੇਡਾਂ ਚਾਰਨ ਵਾਲਾ, ਅਯਾਲੀ

ਆਜੀਵਕਾ : ਰੋਜ਼ੀ, ਰੁਜ਼ਗਾਰ, ਕਿਰਤ, ਕੰਮਕਾਰ

ਆਜੀਵਨ : ਉਮਰ ਭਰ, ਸਾਰੀ ਉਮਰ

ਆਂਟ : ਹੱਥ ਵਿਚ ਚੀਚੀ ਉਂਗਲ ਤੇ ਅੰਗੂਠੇ ਦੇ ਵਿਚ ਦੀ ਥਾਂ, ਵੈਰ, ਗੱਠ, ਗੱਠਾ, ਦਾਅਪੇਚ

ਆਟਾ : ਪਿਸੀ ਹੋਈ ਕਣਕ, ਪੀਹਿਆ ਅਨਾਜ

ਆਡ : ਓਟ, ਆਸਰਾ, ਸਹਾਰਾ, ਪੜਦਾ, ਆਧਾਰ, ਪਾਣੀ ਦਾ ਖਾਲ

ਆਂਡ : ਅੰਡਾ, ਆਂਡਾ, ਅੰਡਕੋਸ਼

ਆਂਡਾ : ਅੰਡ, ਅੰਡਾ, ਜ਼ੀਰੋ, ਸਿਫ਼ਰ

ਆਂਡੇ : ਅੰਡੇ ਦਾ ਬਹੁਵਚਨ

ਆਂਢ-ਗੁਆਂਢ : ਪੜੋਸ, ਗੁਆਂਢੀ, ਆਲਾ-ਦੁਆਲਾ

ਆਢਾ : ਝਗੜਾ, ਦੁਸ਼ਮਣੀ, ਵੈਰ ਪੈਣ ਦਾ ਭਾਵ, ਮੁਹਤਾਜ

ਆਂਤ : ਆਂਦਰ

ਆਤਸ਼ : ਅੱਗ, ਅੱਗ ਰਖਣ ਦਾ ਭਾਂਡਾ

ਆਤਸ਼ਕ : ਮਰਦਾਂ ਦੀ ਇਕ ਭਿਅੰਕਰ ਗੁਪਤ ਬਿਮਾਰੀ

ਆਤਸ਼ਬਾਜ਼ੀ : ਅਸਤਬਾਜ਼ੀ

ਆਤਸ਼ੀ : ਅੱਗ ਨਾਲ ਸੰਬੰਧਿਤ, ਧੂਆਂਧਾਰ, ਭੜਕਵਾਂ, ਜੁਸ਼ੀਲਾ

ਆਤੰਕ : ਡਰ, ਅਤੰਕ, ਭੈਅ, ਦਹਿਸ਼ਤ

ਆਤੰਕਵਾਦ : ਅੱਤਵਾਦ, ਦਹਿਸ਼ਤਵਾਦ

ਆਤੰਕਵਾਦੀ : ਅੱਤਵਾਦੀ, ਦਹਿਸ਼ਤਗਰਦ

ਆਤੰਕਿਤ : ਡਰਿਆ, ਸਹਿਮਿਆ

ਆਤਮ : ਆਤਮਾ ਨਾਲ ਸੰਬੰਧਿਤ, ਰੂਹਾਨੀ, ਸ੍ਵੈ-ਸੰਬੰਧਿਤ

ਆਤਮ-ਸਨਮਾਨ : ਸ੍ਵੈ-ਸਨਮਾਣ, ਅਣਖ

ਆਤਮ-ਹੱਤਿਆ : ਆਪ ਹੀ ਆਪਣੇ ਆਪ ਨੂੰ ਮਾਰ ਲੈਣਾ, ਆਪਣੇ ਆਪ ਨੂੰ ਆਪੇ ਖਤਮ ਕਰ ਲੈਣਾ

ਆਤਮ-ਕਥਾ : ਆਪਣੀ ਕਥਾ, ਸ੍ਵੈ-ਬ੍ਰਿਤਾਂਤ

ਆਤਮ-ਗਿਆਨ : ਆਤਮਾ ਦਾ ਗਿਆਨ

ਆਤਮ-ਨਿਰਭਰ : ਆਪਣੇ ਪੈਰਾਂ ਤੇ ਖੜੋਤਾ, ਸ੍ਵੈ- ਨਿਰਭਰ

ਆਤਮ-ਰਸ : ਆਤਮਾ ਦਾ ਅਨੰਦ, ਬ੍ਰਹਮ-ਅਨੰਦ

ਆਤਮ-ਵਿਸ਼ਵਾਸ : ਸ੍ਵੈ-ਭਰੋਸਾ, ਆਪਣੇ ਆਪ ਤੇ ਭਰੋਸਾ