ਔਖੇ ਸ਼ਬਦਾਂ ਦੇ ਅਰਥ


ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਆਸ਼ਰਿਤ : ਆਧਾਰਿਤ ਅਧੀਨ, ਓਟ ਵਿਚ, ਸ਼ਰਣਾਗਤ

ਆਸਵੰਦ : ਆਸ ਰੱਖਣ ਵਾਲਾ, ਲੋੜਵੰਦ

ਆਸਾ : ਆਸ, ਭਰੋਸਾ, ਆਸ਼ਾ, ਕਾਮਨਾ, ਲਾਲਸਾ, ਇਕ ਰਾਗ ਦਾ ਨਾਂ

ਆਸਾ-ਵਾਦੀ : ਆਸ ਰੱਖਣ ਵਾਲਾ, ਅਗਾਂਹ ਵੇਖਣ ਵਾਲਾ

ਆਸਾਨ : ਸੌਖਾ, ਸਰਲ, ਸਹਿਜੇ ਹੀ ਸਮਝ ਆ ਜਾਣ ਵਾਲਾ

ਆਸਾਰ : ਚਿੰਨ੍ਹ, ਲੱਛਣ, ਸੰਕੇਤ, ਹਾਲਾਤ

ਆਹ : ਇਕ ਅਸ਼ਚਰਜ-ਬੋਧਕ ਸ਼ਬਦ, ਸ਼ੋਕ, ਹਾ ! ਓ! (ਪੜ.) ਇਹ

ਆਹਰ : ਉੱਦਮ, ਪੁਰਸ਼ਾਰਥ, ਜਤਨ, ਕੋਸ਼ਿਸ਼

ਆਲਸ : ਸੁਸਤੀ, ਕਾਹਲੀ, ਰੁਝਾਨ

ਆਹਲਾ : ਵਧੀਆ, ਉੱਤਮ, ਸ੍ਰੇਸ਼ਠ, ਉੱਚ ਦਰਜੇ ਦਾ

ਆਹਾ : ਇਕ ਵਿਸਮੈਬੋਧਕ ਸ਼ਬਦ, ਇਕ ਹੈਰਾਨੀ ਤੋ ਪ੍ਰਸੰਨਤਾ ਸੂਚਕ ਸ਼ਬਦ

ਆਹਿਸਤਾ : ਹੌਲੀ, ਧੀਮੇ, ਠਹਿਰਾ ਕੇ

ਆਹੂ : ਹਿਰਣ, ਮ੍ਰਿਗ, ਫਰਿਆਦ, ਬੇਨਤੀ, ਦਮੇ ਦੀ ਬਿਮਾਰੀ

ਆਹੂ ਲਾਹੁਣੇ : ਖਾਤਰ ਕਰਨੀ, ਮਾਰਨਾ-ਕੁੱਟਣਾ, ਬੁਰੀ ਹਾਲਤ ਬਨਾਉਣੀ

ਆਹੂਤੀ : ਦੇਵਤਾ ਨੂੰ ਸੱਦਣ ਦੀ ਕ੍ਰਿਆ, ਦੇਵਤਾ ਨੂੰ ਸੰਬੋਧਨ ਕਰਕੇ ਅੱਗ ਵਿਚ ਘਿਉ ਆਦਿਕ ਪਾਉਣ ਦੀ ਕ੍ਰਿਆ, ਹੋਮ, ਹਵਨ, ਹਵਨ ਦੀ ਸਮੱਗਰੀ

ਆਹੋ : ਹਾਂ, ਠੀਕ, ਹਾਂ ਜੀ

ਆਂਕਣਾ : ਅਨੁਮਾਨ ਲਾਉਣਾ, ਹਿਸਾਬ ਲਾਉਣਾ

ਅਕਰਸ਼ਣ : ਆਕਰਖਣ

ਆਕਰਸ਼ਿਕ : ਖਿੱਚ-ਭਰਪੂਰ, ਦਿਲ ਖਿਚਵਾਂ ਸੁੰਦਰ

ਆਕਰਖਣ : ਖਿਚਾਉ, ਖਿੱਚ, ਕਸ਼ਿਸ਼

ਆਕ੍ਰਮਣ : ਹਮਲਾ, ਧਾਵਾ, ਹੱਲਾ

ਆਕੜ : ਹੰਕਾਰ, ਐਂਠ, ਕਠੋਰਤਾ, ਅਭਿਮਾਨ, ਹਉਂ

ਆਕੜਬਾਜ਼ : ਹੰਕਾਰੀ, ਕਰੜਾ ਮਨੁੱਖ, ਕਠੋਰ ਦਿਲ

ਆਕੜਨਾ : ਆਕੜ ਦਿਖਾਉਣੀ, ਏਂਠਣਾ, ਅੱਗੋਂ ਬੋਲਣਾ, ਹੰਕਾਰ ‘ਚ ਬੋਲਣਾ

ਆਕ੍ਰਿਤੀ : ਬਣਾਵਟ, ਢਾਂਚਾ, ਮੂਰਤੀ, ਸ਼ਕਲ, ਰੂਪ

ਆਕਾ : ਸੁਆਮੀ, ਮਾਲਕ

ਆਕਾਸ਼ : ਅਸਮਾਨ, ਅੰਬਰ

ਆਕਾਰ : ਸਰੂਪ, ਸੂਰਤ, ਬਣਾਵਟ, ਲੰਬਾਈ-ਚੌੜਾਈ

ਆਕੀ : ਹੁਕਮ ਅਦੂਲੀ ਕਰਨ ਵਾਲਾ, ਬਾਗੀ

ਆਖਣਾ : ਕਹਿਣਾ, ਬਤਾਉਣਾ, ਦੱਸਣਾ, ਬੋਲਣਾ, ਬੇਨਤੀ ਕਰਨਾ

ਆਖਰ : ਅੰਤਮ, ਪਿਛਲਾ, ਅਖੀਰਲਾ, ਫਲ, ਨਤੀਜਾ, ਅੰਤ, ਸਮਾਪਤ

ਆਖਰਕਾਰ : ਫਿਰ ਵੀ, ਨਤੀਜੇ ਵਜੋਂ, ਅਖੀਰ

ਆਖਰੀ : ਅੰਤਮ, ਅਖੀਰਲਾ, ਸਿਰੋ ਦਾ, ਅੰਤਲਾ, ਨਿਰਣਾਇਕ

ਆਖਿਆ : ਕਿਹਾ, ਦੱਸਿਆ, ਬਤਾਇਆ, ਬੋਲਿਆ

ਆਗ : ਅੱਗ, ਅਗਨੀ, ਗੰਨੇ ਦਾ ਅਗਲਾ ਹਿੱਸਾ, ਅੱਗੇ, ਮੁਹਰੇ

ਆਂਗਣ : ਵਿਹੜਾ, ਮਕਾਨ ਦਾ ਅਗਲਾ ਹਿੱਸਾ

ਆਗਮ : ਆਮਦ, ਆਉਣਾ, ਆਉਣ ਵਾਲਾ ਸਮਾਂ, ਭਵਿੱਖਤ ਕਾਲ, ਸ਼ਾਸਤਰ, ਆਮਦਨੀ

ਆਗਮਨ : ਆਉਣਾ, ਆਮਦ, ਅਵਾਈ, ਲਾਭ

ਆਗ੍ਰਹਿ : ਬੇਨਤੀ, ਹੱਠ, ਜ਼ਿੱਦ, ਹੌਂਸਲਾ, ਹਿੰਮਤ, ਕ੍ਰਿਪਾ