ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਅਵਰੋਹ : ਸੰਗੀਤ ਵਿਚ ਨਿਸ਼ਾਦ ਤੋਂ ਸ਼ੜਜ ਤੱਕ ਉਤਰਨ ਦਾ ਭਾਵ, ਹੇਠਾਂ ਉਤਰਨ ਦਾ ਭਾਵ
ਅਵਰੋਧ : ਰੋਕ, ਰੁਕਾਵਟ, ਵਿਘਨ
ਅਵੱਲ : ਪਹਿਲਾ, ਮੁੱਖ, ਉਤਲਾ, ਆਦਿ, ਮੁੱਖ
ਅਵੱਲੜਾ : ਟੇਢਾ, ਵਿਗੜਿਆ, ਗੁੱਸੇ ਵਾਲਾ, ਮਾੜਾ
ਅਵਾਈ : ਆਗਮਨ, ਆਉਣ ਦਾ ਭਾਵ, ਅਵਾਰਾ-ਗਰਦੀ, ਮੰਦਭਾਗੀ
ਅਵਾਕ : ਵਾਕ ਤੋਂ ਬਿਨਾਂ, ਚੁੱਪ, ਖ਼ਾਮੋਸ਼, ਸ਼ਾਂਤ
ਅਵਾਜ਼ : ਧੁਨ, ਸ਼ਬਦ, ਬੋਲ, ਸੱਦ, ਪੁਕਾਰ
ਅਵਾਜ਼ਾਰ : ਤੰਗ, ਦੁਖੀ, ਬੇਚੈਨ
ਅਵਾਮ : ਲੋਕ, ਜਨ-ਸਮੂਹ, ਆਮ ਆਦਮੀ
ਅਵਾਰਗੀ : ਵਿਹਲੜਪੁਣਾ, ਅਵਾਰਾ- ਗਰਦੀ, ਸ਼ੈਤਾਨੀ
ਅਵਾਰਾ : ਨਿਕੰਮਾ, ਵਿਹਲੜ, ਸੁਸਤ, ਸ਼ੈਤਾਨ
ਅਵਾਰਾਗਰਦੀ : ਅਵਾਰਗੀ
ਅਵਿਅਕਤ : ਦੇਹ ਰਹਿਤ, ਨਿਰਾਕਾਰ, ਜੀਵਆਤਮਾ, ਨਾ ਕਿਹਾ ਹੋਇਆ, ਅਪ੍ਰਗਟ
ਅਵਿਸ਼ਵਾਸ : ਬੇਵਿਸਾਹੀ, ਬੇਭਰੋਸਗੀ,
ਅਵਿਕਸਿਤ : ਵਿਕਸਿਤ ਨਾ ਹੋਣ ਦਾ ਭਾਵ, ਅਪ੍ਰਫੁਲਿਤ, ਪਛੜਿਆ
ਅਵਿਕਾਰੀ : ਦੋਸ਼ ਰਹਿਤ, ਸ਼ੁੱਧ, ਬਿਰ, ਵਿਆਕਰਣ ‘ਚ ਸ਼ਬਦਾਂ ਦਾ ਇਕ ਭੇਦ ਜਿਸ ਵਿਚ ਕ੍ਰਿਆ-ਵਿਸ਼ੇਸ਼ਣ, ਸਬੰਧਕ, ਯੋਜਕ ਤੇ ਵਿਸਮਿਕ ਸ਼ਬਦ ਆਉਂਦੇ ਹਨ
ਅਵਿਗਿਆਨਕ : ਜੋ ਵਿਗਿਆਨਕ ਨਾ ਹੋਵੇ, ਅਤਾਰਕਿਕ, ਨੇਮ-ਰਹਿਤ
ਅਵਿਚਲ : ਅਬਚਲ
ਅਵਿਦਿਆ : ਵਿਦਿਆਹੀਣਤਾ, ਅਗਿਆਨਤਾ, ਅਨਪੜ੍ਹਤਾ, ਮੂਰਖਤਾ, ਮਾਇਆ
ਅਵਿਨਾਸ਼ : ਨਾਸ਼-ਰਹਿਤ, ਵਿਨਾਸ-ਰਹਿਤ
ਅਵਿਵੇਕ : ਵਿਵੇਕ ਦਾ ਨਾ ਹੋਣਾ, ਬੇਸਮਝੀ, ਨਾਦਾਨੀ, ਆਗਿਆਨਤਾ
ਅਵੇਸਲਾ : ਸੁਸਤ, ਲਾਪਰਵਾਹ, ਆਲਸੀ, ਢਿੱਲਾ, ਗੈਰ-ਜ਼ਿੰਮੇਵਾਰ
ਅਵੇਸਲਾ-ਪਨ : ਸੁਸਤੀ, ਲਾਪਰਵਾਹੀ, ਆਲਸਪੁਣਾ
ਅਵੇਰਾ : ਕੁਵੇਲਾ, ਬੇ-ਟਾਈਮ, ਸਮੇਂ ਅਨੁਸਾਰ ਨਾ ਹੋਣਾ, ਬੇਵਕਤ
ਅਵੈਧ : ਕਾਨੂੰਨ ਤੋਂ ਉਲਟ, ਬੇਕਾਇਦਾ, ਨੇਮ-ਰਹਿਤ, ਗੈਰ-ਕਾਨੂੰਨੀ
ਅਵੈੜਾ : ਅਸਭ, ਅਮੋੜ, ਹਠੀ
ਅੜ : ਹੱਨ, ਜ਼ਿਦ, ਰੁਕਾਵਟ, ਵਿਘਨ, ਰੋਕ
ਅੜਨਾ : ਰੁਕਾਵਟ ਖੜੀ ਕਰ ਦੇਣੀ, ਹੱਠ ਕਰਨਾ, ਲੜਨਾ, ਟਾਕਰਾ ਕਰਨਾ
ਅਡੰਗਾ : ਰੁਕਾਵਟ, ਰੋਕ, ਅੜਚਨ, ਵਿਘਨ
ਅੜਚਨ : ਰੁਕਾਵਟ, ਵਿਘਨ, ਮੁਸ਼ਕਲ, ਅੜ੍ਹਾਉਣੀ
ਅੜਬ : ਹਠੀ, ਜ਼ਿੱਦੀ, ਅੜੀਅਲ, ਅੜਬੰਗ, ਝਗੜਾਲੂ, ਗੁਸੈਲਾ
ਅੜਬੰਗ : ਅੜਬ
ਅੜਬਪੁਣਾ : ਹੱਠ, ਜ਼ਿੱਦ
ਅੜ੍ਹਕ : ਵਾਲਾਂ ਦੀ ਉਲਝਣ
ਅੜਾਉਣਾ : ਫਸਾਉਣਾ, ਉਲਝਾਉਣਾ, ਮੁਸ਼ਕਲ ਵਿਚ ਪਾ ਦੇਣਾ, ਅਰੜਾਉਣਾ, ਅੜਾਟ ਪਾਉਣਾ
ਅੜਾਉਣੀ : ਬੁਝਾਰਤ, ਸਮੱਸਿਆ, ਪਹੇਲੀ
ਅੜਾਟ : ਚਿੱਲਾਉਣ ਦਾ ਭਾਵ, ਅਰੜਾਟ
ਅੜਿਆ : ਪੁਰਖਾਂ ਲਈ ਇਕ ਸੰਬੋਧਨੀ ਸ਼ਬਦ, ਦੋਸਤ, ਮਿੱਤਰ
ਅੜਿੱਕਾ : ਅੜਚਨ, ਰੋਕ, ਵਿਘਨ, ਰੁਕਾਵਟ
ਅੜਿੰਗਣਾ : ਅਰੜਾਉਣਾ