ਔਖੇ ਸ਼ਬਦਾਂ ਦੇ ਅਰਥ


ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਅਰਾਮਪ੍ਰਸਤੀ : ਆਲਸ, ਸੁਸਤੀ, ਆਰਾਮ-ਤਲਬੀ

ਅਰਿੰਡ : ਇਰੰਡ, ਇਕ ਬੂਟਾ ਜਿਸ ਦੇ ਬੀਜਾਂ ਦਾ ਤੇਲ ਕਈ ਬਿਮਾਰੀਆਂ ਤੇ ਦਰਦਾਂ ਆਦਿ ਲਈ ਉਪਯੋਗੀ ਹੈ

ਅਰੁਚੀ : ਰੁਚੀ ਦਾ ਨਾ ਹੋਣਾ, ਇੱਛਾ-ਰਹਿਤ, ਨਫ਼ਰਤ, ਗਿਲਾਨੀ

ਅਰੂਪ : ਰੂਪਹੀਨ, ਨਿਰਾਕਾਰ, ਬਦਸ਼ਕਲ, ਕੁਸੋਹਣਾ, ਕਰੂਪ

ਅਰੂੜ੍ਹ : ਆਰੂਢ ਕੀਤਾ ਹੋਇਆ, ਚੜ੍ਹਿਆ ਹੋਇਆ, ਇਸਥਿਤ, ਕਾਇਮ, ਥਿਰ

ਅਰੂੜੀ : ਕੂੜੇ ਦਾ ਢੇਰ

ਅਰੋਗ : ਰੋਗ ਰਹਿਤ, ਤੰਦਰੁਸਤ, ਸਵਸਥ, ਠੀਕ-ਠਾਕ

ਅਰੋਗਤਾ : ਤੰਦਰੁਸਤੀ

ਅਰੋਪ : ਇਲਜ਼ਾਮ, ਦੋਸ਼

ਅਰੋਪਣਾ : ਦੋਸ਼ ਲਾਉਣਾ, ਮੜ੍ਹਣਾ,

ਅਲ : ਸੰਵਾਰਨਾ, ਸ਼ਿੰਗਾਰਨਾ, ਹਟਾਉਣਾ, ਪੂਜਾ ਕਰਨਾ

ਅਲਸਾਉਣਾ : ਆਲਸ ਸਹਿਤ ਹੋਣਾ, ਆਲਸ, ਸੁਸਤ

ਅਲਹਿਦਾ : ਅੱਡ, ਵਖਰਾ, ਜੁਦਾ, ਵੱਖ, ਅਲਗ

ਅਲੰਕ੍ਰਿਤ : ਵਿਭੂਸ਼ਤ, ਸਜਾਇਆ ਹੋਇਆ, ਸੁਭਾਇਮਾਨ

ਅਲੰਕਾਰ : ਗਹਿਣਾ, ਸੁੰਦਰਤਾ, ਭਾਸ਼ਾ ਦਾ ਕਾਵਕ ਗੁਣ

ਅਲਖ : ਲੱਖਣ ਤੋਂ ਪਰੇ, ਅਦ੍ਰਿਸ਼, ਅਬੋਧ, ਪਰਮਾਤਮਾ, ਜੋਗੀਆਂ ਦਾ ਪਰਸਪਰ ਬੁਲਾਉਣ ਦਾ ਸ਼ਬਦ

ਅਲੱਗ : ਅੱਡ, ਜੁਦਾ, ਵੱਖ, ਅਲਹਿਦਾ

ਅਲਗਰਜ਼ : ਬੇਪਰਵਾਹ, ਲਾਪਰਵਾਹ, ਮਤਲਬੀ, ਸੁਸਤ

ਅਲਗਰਜ਼ੀ : ਲਾਪਰਵਾਹੀ, ਸੁਸਤੀ, ਅਣਗਹਿਲੀ

ਅਲਗਾਉ : ਅੱਡ, ਵੱਖ ਹੋਣ ਦਾ ਭਾਵ

ਅਲਗਾਉ-ਵਾਦੀ : ਵੱਖਵਾਦੀ

ਅਲਗੋਜਾ : ਇਕ ਦੇਸੀ ਸੰਗੀਤਕ ਸਾਜ਼

ਅਲਜਬਰਾ : ਹਿਸਾਬ, ਅੰਕਗਣਿਤ

ਅਲਪ : ਥੋੜ੍ਹਾ, ਮਾਮੂਲੀ ਜਿਹਾ, ਘੱਟ, ਤੁੱਛ, ਨਿਰਲੇਪ, ਇਕ ਕਾਵਿ ਅਲੰਕਾਰ

ਅਲਪ-ਅਹਾਰ : ਥੋੜ੍ਹਾ ਅੰਨ ਛਕਣਾ

ਅਲਪ-ਸੰਖਿਅਕ : ਘਟ ਗਿਣਤੀ

ਅਲਪੱਗ : ਅਗਿਆਨੀ, ਘੱਟ ਦਿਮਾਗ ਰੱਖਣ ਵਾਲਾ, ਅਲਪ-ਬੁੱਧੀ, ਘਟ ਜਾਣਕਾਰ, ਅਨਾੜੀ

ਅਲਪੱਗਤਾ : ਘਟ ਜਾਣਕਾਰੀ, ਨਾਸਮਝੀ

ਅਲਬੱਤਾ : ਬਿਨਾਂ ਸ਼ੱਕ, ਨਿਰਸੰਦੇਹ, ਪੱਕੇ ਤੌਰ ਤੇ

ਅਲਬੇਲਾ : ਮਸਤ, ਬੇਪਰਵਾਹ, ਮੌਜੀ, ਦਿਲ-ਖਿਚੱਵਾਂ, ਸੁੰਦਰ

ਅਲਭ : ਜੋ ਨਾ ਲੱਭੇ, ਦੁਰਲੱਭ, ਨਾਯਾਬ

ਅਲਮਸਤ : ਨਸ਼ੇ ਵਿਚ ਚੂਰ, ਮਖਮੂਰ, ਮਸਤ, ਬੇਪਰਵਾਹ, ਚਿੰਤਾ-ਰਹਿਤ

ਅਲਮਾਰੀ : ਲੰਬਾ ਖ਼ੜਾ ਸੰਦੂਕ, ਚੀਜ਼ਾਂ ਰੱਖਣ ਲਈ ਬਣਿਆ ਲੰਬਾ ਖ਼ਾਨਿਆਂ ਵਾਲਾ ਸੰਦੂਕ

ਅਲਵਿਦਾ : ਵਿਦਾਈ, ਜੁਦਾਈ, ਤੁਰਨ ਵੇਲੇ ਦੀ ਫਤਹਿ, ਵਿਯੋਗ

ਅਲਫ਼ : ਅਰਬੀ ਅਤੇ ਫ਼ਾਰਸੀ ਵਰਣਮਾਲਾ ਦਾ ਪਹਿਲਾ ਅੱਖਰ

ਅਲਫ਼-ਨੰਗਾ : ਬਿਲਕੁਲ ਨੰਗਾ

ਅੱਲ੍ਹੜ : ਅਞਾਣ, ਨਾਸਮਝ, ਵਿਚਾਰਹੀਣ, ਅਨੁਭਵਹੀਣ

ਅਲ੍ਹੜਪੁਣਾ : ਬਚਪਨਾ, ਅਞਾਣਪੁਣਾ, ਨਾਸਮਝੀ

ਅੱਲਾ : ਖੁਦਾ, ਪਰਮਾਤਮਾ, ਬਿਨਾਂ ਲਾਭ, ਨਿਰਰਥਕ

ਅਲਾਹੁਣੀ : ਉਸਤਤੀ-ਗੀਤ, ਵਿਰਲਾਪ ਸ਼ੋਕ-ਗੀਤ, ਮਰਸੀਆ

ਅਲਾਕਾ : ਇਲਾਕਾ