ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਅਰਜਨ : ਕਮਾਉਣਾ, ਖੱਟਣਾ, ਜਮ੍ਹਾਂ ਕਰਨਾ, ਪੰਜਾਂ ਪਾਂਡਵਾਂ ‘ਚੋਂ ਇਕ ਜੋ ਤੀਰਅੰਦਾਜ਼ੀ ‘ਚ ਮਾਹਿਰ ਸੀ
ਅਰਜਨ ਦੇਵ : ਸਿੱਖਾਂ ਦੇ ਪੰਜਵੇਂ ਗੁਰੂ
ਅਰਜ਼ਮੰਦ : ਮਾਨਯੋਗ, ਸਤਿਕਾਰਯੋਗ, ਉੱਤਮ, ਨਿਵੇਦਕ
ਅਰਜੀ : ਬੇਨਤੀ ਪੱਤਰ, ਬਿਨੈ ਪੱਤਰ, ਲਿਖਤ-ਬੇਨਤੀ
ਅਰਥ : ਭਾਵ, ਮਤਲਬ, ਵਿਆਖਿਆ, ਉਦੇਸ਼, ਧਨ, ਪਦਾਰਥ, ਜਾਇਦਾਦ
ਅਰਥ-ਸ਼ਾਸਤਰ : ਉਹ ਸ਼ਾਸਤਰ ਜਿਸ ਰਾਹੀਂ ਧਨ ਕਮਾਉਣ ਦੀ ਵਿਦਿਆ ਪ੍ਰਾਪਤ ਹੋਵੇ, ਅਰਥ-ਵਿਦਿਆ, ਵਪਾਰ ਸ਼ਾਸਤਰ
ਅਰਥ-ਮੰਤਰੀ : ਦੇਸ਼ ਦੇ ਅਰਥ ਵਿਭਾਗ ਦਾ ਮੁਖੀ
ਅਰਥਹੀਣ : ਅਰਥ ਤੋਂ ਵਿਹੂਣਾ, ਨਿਰਾਰਥਕ, ਭਾਵ ਰਹਿਤ, ਅਰਥ ਵਿਹੂਣਾ
ਅਰਥਚਾਰਾ : ਆਰਥਕ ਪ੍ਰਬੰਧ, ਕਮ-ਖਰਚੀ
ਅਰਥ-ਪੂਰਨ : ਅਰਥਾਂ ਨਾਲ ਭਰਪੂਰ, ਅਰਥਯੁਕਤ, ਭਾਵ ਭਰਪੂਰ
ਅਰਥਾਤ : ਜਾਂ, ਭਾਵ, ਯਾਨੀ ਕਿ
ਅਰਥਾਵਲੀ : ਸ਼ਬਦ ਕੋਸ਼, ਪਰਿਭਾਸ਼ਕ ਸ਼ਬਦ ਕੋਸ਼
ਅਰਥੀ : ਮੁਰਦਾ ਲੈ ਜਾਣ ਵਾਲੀ ਸੀੜ੍ਹੀ ਜਾਂ ਮੰਜੀ, ਤਖਤਾ, ਬਿਬਾਨ
ਅਰਦਲੀ : ਅੜਦਲੀ, ਹੁਕਮ ਮੰਨਣ ਵਾਲਾ, ਨੌਕਰ, ਦਾਸ, ਸਹਾਇਕ
ਅਰਦਾਸ : ਬੇਨਤੀ, ਪ੍ਰਾਰਥਨਾ, ਅਰਜ਼ੋਈ
ਅਰਦਾਸੀਆ : ਅਰਦਾਸ ਕਰਨ ਵਾਲਾ, ਅਰਦਾਸ ਕਰਨ ਵਾਲੇ ਦਾ ਪਦ
ਅਰਧ : ਅੱਧਾ, ਮੱਧ, ਪ੍ਰਾਪਤ ਹੋਣ ਯੋਗ
ਅਰਧ-ਸਰੀਰੀ : ਅਰਧੰਗੀ, ਧਰਮਪਤਨੀ
ਅਰਧੰਗਣੀ : ਪਤਨੀ
ਅਰਪ : ਕੁਝ ਦੇਣ ਦਾ ਭਾਵ, ਭੇਟ ਕਰਨਾ, ਨਮਿਤਣਾ
ਅਰਪਣ : ਵਸਤੂ ਜਾਂ ਆਪਣਾ ਆਪ ਪੇਸ਼ ਕਰਨ ਦੀ ਕ੍ਰਿਆ, ਸਮਰਪਣ, ਕੁਰਬਾਨੀ ਦਾ ਭਾਵ
ਅਰਪਿਤ : ਕੁਰਬਾਨ ਹੋ ਜਾਣਾ, ਦੇਣਾ
ਅਰਬ : ਇਕ ਮੁਸਲਿਮ ਦੇਸ਼, ਸੌ ਕਰੋੜ ਦੀ ਸੰਖਿਆ, 1,00000000
ਅਰਬੀ : ਅਰਬ ਦੇਸ਼ ਦਾ ਵਸਨੀਕ, ਅਰਬ ਦੀ ਭਾਸ਼ਾ ਦਾ ਨਾਉਂ, ਇਕ ਸਬਜ਼ੀ ਦਾ ਨਾਉਂ
ਅਰੰਭ : ਉਤਪਤੀ, ਆਦਿ, ਸ਼ੁਰੂਆਤ
ਅਰੰਭਣਾ : ਸ਼ੁਰੂ ਕਰਨਾ, ਖੋਲ੍ਹਣਾ, ਸ਼ੁਰੂਆਤ
ਅਰੰਭਿਕ : ਸ਼ੁਰੂ ਦਾ, ਮੁੱਢਲਾ, ਪ੍ਰਸਤਾਵਿਤ
ਅਰਮਾਨ : ਚਾਹ, ਇੱਛਾ, ਰੁਚੀ, ਉਮੰਗ, ਦਿਲ ਦੇ ਭਾਵ
ਅਰਲ : ਚਿਟਕਣੀ, ਸਿਟਕਣੀ
ਅਰਲ-ਬਰਲ : ਉਲ-ਜਲੂਲ ਬਾਤ, ਊਟ-ਪਟਾਂਗ
ਅਰੜਾਉਣਾ : ਅੜਾਟ ਪਾਉਣਾ, ਚੀਕਣਾ, ਜ਼ੋਰ ਦੀ ਚਿੱਲਾਣਾ, ਗੱਜਣਾ
ਅਰੜਾਟ : ਅਰੜਾਉਣ ਦੀ ਆਵਾਜ਼, ਚਿੱਲਾਹਟ
ਅਰਾਈਂ : ਰਾਈਂ, ਸਬਜ਼ੀ ਆਦਿ ਵੇਚਣ ਵਾਲੀ ਇਕ ਜ਼ਾਤ, ਮਲਿਆਰ
ਅਰਾਜਕਤਾ : ਸ਼ਾਸਨਹੀਨਤਾ, ਅਸ਼ਾਂਤੀ, ਹਲਚਲ, ਬਗਾਵਤ
ਅਰਾਧਣਾ : ਧਿਆਉਣਾ, ਯਾਦ ਕਰਨਾ, ਪੂਜਾ ਕਰਨੀ, ਮਨਾਉਣਾ
ਅਰਾਮ : ਲੇਟਣ ਦਾ ਭਾਵ, ਬਿਸਰਾਮ, ਸਿੰਘ, ਅਨੰਦ
ਅਰਾਮ ਆਉਣਾ : ਤੰਦਰੁਸਤ ਹੋਣਾ, ਠੀਕ ਹੋਣਾ
ਅਰਾਮ-ਕੁਰਸੀ : ਕੁਰਸੀ ਜਿਸ ਤੇ ਬੈਠ ਕੇ ਬਹੁਤ ਹੀ ਸੋਖ ਤੇ ਆਰਾਮ ਮਹਿਸੂਸ ਹੋਵੇ
ਅਰਾਮਗਾਹ : ਆਰਾਮ ਕਰਨ ਦੀ ਜਗ੍ਹਾ, ਆਰਾਮ-ਘਰ, ਬਿਸਰਾਮ-ਘਰ
ਅਰਾਮਦੇਹ : ਸੋਖੀ, ਆਰਾਮ ਪੁਚਾਉਣ ਵਾਲੀ, ਵਿਲਾਸਮਈ, ਆਰਾਮ-ਤਲਬ