ਔਖੇ ਸ਼ਬਦਾਂ ਦੇ ਅਰਥ


ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਅਪੁੱਤਾ : ਬੱਚੇ ਤੋਂ ਰਹਿਤ, ਸੰਤਾਨਹੀਣ, ਨਿਪੁੱਤਾ

ਅਪੂਰਨ : ਜੋ ਪੂਰਨ ਨਾ ਹੋਵੇ, ਅਧੂਰਾ, ਨਾ-ਮੁਕੰਮਲ

ਅਪੂਰਬ, ਅਪੂਰਣ : ਜੋ ਪੂਰਣ (ਪਹਿਲਾਂ) ਨਹੀਂ ਹੋਇਆ, ਅਨੋਖਾ, ਅਦਭੁਤ, ਵਿਲੱਖਣ, ਬੇਮਿਸਾਲ

ਅਪੂਰਣਤਾ : ਨਿਰਾਲਾਪਨ, ਅਨੋਖਾਪਨ, ਵਿਲੱਖਣਤਾ

ਅਫ਼ਸਰ : ਅਧਿਕਾਰੀ, ਮਾਲਕ, ਮੁਖੀ

ਅਫ਼ਸਾਨਾ : ਨਿੱਕੀ ਕਹਾਣੀ, ਕਹਾਣੀ, ਕਿੱਸਾ

ਅਫ਼ਸਾਨਾ-ਨਗਾਰ : ਨਿੱਕੀ ਕਹਾਣੀ ਦਾ ਲੇਖਕ, ਕਹਾਣੀਕਾਰ, ਕਿੱਸਾਕਾਰ

ਅਫ਼ਸੋਸ : ਦੁੱਖ, ਪਛਤਾਵਾ, ਸੋਗ

ਅਫ਼ਸੋਸ ਕਰਨਾ : ਦੁੱਖ ਪ੍ਰਗਟ ਕਰਨਾ, ਹਮਦਰਦੀ ਜਤਾਉਣਾ, ਸੋਗ ਮਨਾਉਣਾ

ਅਫ਼ਸੋਸਨਾਕ : ਦੁੱਖਦਾਇਕ, ਸੋਗ-ਪੂਰਣ, ਮਾੜੀ, ਸ਼ਰਮਨਾਕ

ਅਫਰੀਕਾ : ਇਕ ਦੇਸ਼, ਇਕ ਮਹਾਂਦੀਪ

ਅਫਰੇਵਾਂ : ਹੰਕਾਰ, ਘੁਮੰਡ, ਫੁੱਲਣਾ, ਆਫਰਨਾ

ਅਫਲਾਤੂਨ : ਪੱਛਮ ਦਾ ਇਕ ਪ੍ਰਸਿੱਧ ਦਾਰਸ਼ਨਿਕ ਤੇ ਮਹਾਤਮਾ, ਪਲੈਟੋ, ਬਹੁਤ ਵਿਦਵਾਨ, ਚਲਾਕ ਮਨੁੱਖ

ਅਫਵਾਹ : ਝੂਠੀ ਖ਼ਬਰ, ਦੰਦ ਕਥਾ, ਕਿੰਵਦੰਦੀ

ਅਫ਼ਾਤ : ਮੁਸੀਬਤ, ਮੁਸ਼ਕਲ

ਅਫਾਰਾ : ਅਫਰੇਵਾਂ, ਫੁੱਲਣ ਦਾ ਭਾਵ

ਅਫਿਰਕੂ : ਜੋ ਫਿਰਕੂ ਨਾ ਹੋਵੇ, ਅਸੰਪ੍ਰਦਾਇਕ, ਉਦਾਰ, ਨਰਮ-ਖਿਆਲੀਆ, ਧਾਰਮਿਕ, ਅਧਿਆਤਮਕ

ਅਫੀਮ : ਫੀਮ, ਪੋਸਤ ਦੇ ਡੋਡਿਆਂ ਦਾ ਦੁੱਧ ਕੱਢ ਕੇ ਜਮਾਇਆ ਹੋਇਆ ਇਕ ਪਦਾਰਥ ਜੋ ਨਸ਼ੀਲਾ ਅਤੇ ਜ਼ਹਿਰੀਲਾ ਹੁੰਦਾ ਹੈ

ਅਫੀਮਚੀ : ਅਫੀਮ ਛਕਣ ਵਾਲਾ, ਨਸ਼ਈ

ਅਫੁਰ : ਫੁਰਨੇ ਤੋਂ ਰਹਿਤ, ਸੰਕਲਪਹੀਣ, ਵਿਚਾਰ ਸ਼ੂਨਯ, ਸੁੰਨ

ਅੰਬ : ਇਕ ਪ੍ਰਚਲਿਤ ਮਿੱਠਾ ਫਲ

ਅਬਚਲ : ਜੋ ਵਿਚਲਿਤ ਨਾ ਹੋਵੇ, ਕਾਇਮ, ਥਿਰ, ਦ੍ਰਿੜ

ਅਬਚਲ-ਨਗਰ : ਦੱਖਣ ਵਿਚ (ਨਾਂਦੇੜ ਵਿਖੇ) ਇਕ ਪ੍ਰਸਿੱਧ ਸਿੱਖ ਤੀਰਥ, ਹਜ਼ੂਰ ਸਾਹਿਬ

ਅਬਦਲ : ਜੋ ਬਦਲਿਆ ਨਾ ਜਾ ਸਕੇ, ਬਦਲਾਅ, ਇਕਰੂਪ, ਥਿਰ

ਅੰਬਰ : ਆਕਾਸ਼, ਅਸਮਾਨ, ਬਸਤਰ, ਪੀਲੇ ਰੰਗ ਵਰਗਾ ਰੰਗ

ਅਬਰਕ : ਇਕ ਧਾਤ ਦਾ ਨਾਉਂ, ਅਭਰਕ, ਇਕ ਚਮਕੀਲਾ ਪਦਾਰਥ ਜੋ ਖਾਨ ‘ਚੋਂ ਮਿਲਦਾ ਹੈ।

ਅੰਬਰੀ : ਅੰਬਰ ਨਾਲ ਸੰਬੰਧਿਤ, ਸਜਾਵਟੀ, ਮਾਰੂ ਜ਼ਮੀਨ, ਹਲਕਾ ਨੀਲਾ ਰੰਗ

ਅਬਲਾ : ਕਮਜ਼ੋਰ, ਸ਼ਕਤੀਹੀਣ, ਔਰਤ, ਕਮਜ਼ੋਰ ਇਸਤ੍ਰੀ

ਅੱਬਾ : ਪਿਉ, ਬਾਪ, ਪਿਤਾ

ਅੰਬਾ : ਮਾਤਾ, ਮਾਂ, ਦੁਰਗਾ ਦੇਵੀ

ਅਬਾਦ : ਬਿਨਾਂ ਵਾਦ, ਨਿਰਵਿਵਾਦ, ਅਬਾਦੀ ਵਾਲਾ, ਸੰਘਣੀ ਵਸੋਂ ਦਾ ਇਲਾਕਾ

ਅਬਾਦਤ : ਇਬਾਦਤ

ਅਬਾਦੀ : ਜਨਸੰਖਿਆ, ਵਸੋਂ, ਬਸਤੀ

ਅਬਿਨਾਸੀ : ਜੋ ਕਦੇ ਬਿਨਸੇ ਨਾ, ਥਿਰ, ਨਿੱਤ ਕਾਇਮ, ਸਦ-ਜੀਵੰਤ, ਪਰਮਾਤਮਾ

ਅੰਬੀ : ਛੋਟਾ ਤੇ ਕੱਚਾ ਅੰਬ, ਮਾਤਾ, ਮਾਂ, ਉੱਤਮ ਇਸਤ੍ਰੀ

ਅਬੁੱਝ : ਜੋ ਬੁਝੇ ਨਾ, ਬੁਝਣ ਰਹਿਤ, ਹਮੇਸ਼ਾ ਕਾਇਮ, ਸਦਰੌਸ਼ਨ