ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਅਨਾਰਦਾਣਾ : ਅਨਾਰ ਦੇ ਸੁਕਾਏ ਹੋਏ ਦਾਣੇ ਜੋ ਚਟਣੀ ਮਸਾਲੇ ਆਦਿ ਵਿਚ ਵਰਤੀਂਦੇ ਹਨ
ਅਨਾੜੀ : ਜਿਸਨੂੰ ਨਾੜ (ਨਬਜ਼)ਵੇਖਣੀ ਨਾ ਆਵੇ, ਅਨਜਾਣ ਵੈਦ, ਨੀਮ- ਹਕੀਮ, ਅਜਾਣ, ਮੂਰਖ
ਅਨਾੜੀਪੁਣਾ : ਮੂਰਖਤਾ, ਨੀਮ-ਹਕੀਮੀ
ਅਨਿਆਂ : ਨਿਆਂ ਤੋਂ ਰਹਿਤ, ਬੇਇਨਸਾਫੀ, ਦੁਰਾਚਾਰ, ਧੱਕਾ
ਅਨਿਸ਼ਚਿਤ : ਜੋ ਨਿਸ਼ਚਿਤ ਨਾ ਹੋਵੇ, ਸ਼ੱਕ ਪੂਰਣ, ਕੱਚਾ-ਪੱਕਾ
ਅਨਿੱਖੜ : ਜੋ ਨਿਖੇੜਿਆ ਨਾ ਜਾ ਸਕੇ, ਅਟੁੱਟ, ਜੁੜਿਆ ਹੋਇਆ, ਅਖੰਡ ਅਨਿੱਤ, ਜੋ ਨਿੱਤ ਨਹੀਂ, ਛਿਣ ਭੰਗਰ, ਚੰਦ ਰੋਜ਼ਾ, ਆਰਜ਼ੀ ਕੱਦਾ
ਅਨਿਯਮਿਤ : ਨੇਮ ਰਹਿਤ, ਨਿਯਮ ਤੋਂ ਉਲਟ, ਬੇਮਰਯਾਦਿਤ, ਉਲਟ-ਪੁਲਟ, ਉਖੜਿਆ-ਪੁਖੜਿਆ
ਅਨਿਵਾਰੀ : ਲਾਜ਼ਮੀ, ਜ਼ਰੂਰੀ, ਅਵੱਸ਼ਕ
ਅਨੀਸ਼ਵਰਵਾਦ : ਈਸ਼ਵਰ ‘ਚ ਯਕੀਨ ਨਾ ਰਖਣਾ, ਨਾਸਤਿਕਤਾ
ਅਨੀਸ਼ਵਰਵਾਦੀ : ਨਾਸਤਕ, ਪਦਾਰਥਵਾਦੀ
ਅਨੀਤੀ : ਨੀਤੀ ਦਾ ਨਾ ਹੋਣਾ, ਅਨਿਆਂ, ਬੇਇਨਸਾਫ
ਅਨੀਂਦਰਾ : ਨੀਂਦ ਤੋਂ ਉਖੜਿਆ, ਨੀਂਦ ਵਿਹੂਣਾ, ਸੁਸਤ
ਅਨੀਮਾ : ਪਿਚਕਾਰੀ
ਅਨੁਸਰਣ : ਅਪਨਾਉਣ ਦਾ ਭਾਵ, ਪਿੱਛੇ ਬਿਠਾਣਾ, ਨਕਲ ਕਰਨਾ
ਅਨੁਸਾਸ਼ਨ : ਕਾਇਦਾ, ਨੇਮ, ਮਰਯਾਦਾ ਅਨੁਸਾਰ, ਅਨੁਕੂਲ, ਸਮਾਨ, ਜਿਹਾ, ਮੁਤਾਬਕ
ਅਨੁਸੂਚਿਤ : ਸੂਚੀਬੱਧ, ਨੇਮਬੱਧ, ਪ੍ਰਕਾਸ਼ਤ, ਸੂਚਤ
ਅਨੁਕਰਨ : ਨਕਲ, ਉਤਾਰਾ, ਪੈਰਵੀ
ਅਨੁਕੂਲ : ਸਹਾਇਕ, ਅਨੁਸਾਰੀ, ਅਨੁਰੂਪ
ਅਨੁਗ੍ਰਹਿ : ਹਮਦਰਦੀ, ਦਇਆ, ਕ੍ਰਿਪਾ, ਕਰੁਣਾ
ਅਨੁਗਾਮੀ : ਪਿੱਛੇ ਤੁਰਨ ਵਾਲਾ, ਪੈਰੋਕਾਰ, ਸੇਵਕ, ਦਾਸ
ਅਨੁਚਿਤ : ਅਜੋਗ, ਨਾਮੁਨਾਸਬ, ਗਲਤ
ਅਨੁਛੇਦ : ਪੈਰ੍ਹਾ, ਵਾਕ-ਖੰਡ, ਵਿਚਾਰ-ਪ੍ਰਬੰਧ
ਅਨੁਦਾਨ : ਮਾਇਕ ਮਦਦ, ਆਰਥਕ ਸਹਾਇਤਾ, ਦਾਨ
ਅਨੁਨਾਸਕ : ਮੂੰਹ ਦੇ ਨਾਲ ਨੱਕ ਵਿਚ ਬੋਲਣ ਵਾਲਾ ਅੱਖਰ, ਨਾਸਕੀ ਵਿਅੰਜਨ
ਅਨੁਪਾਤ : ਪਰਿਮਾਣ, ਤੋਲ, ਪਰਸਪਰ ਸੰਬੰਧ
ਅਨੁਬੰਧ : ਸਬੰਧ, ਤਅਲੁਕ, ਰਿਸ਼ਤਾ, ਲਗਾਉ
ਅਨੁਭਵ : ਇਹਸਾਸ, ਪ੍ਰਤੱਖ ਗਿਆਨ, ਮਹਿਸੂਸਣਾ, ਤਜਰਬਾ
ਅਨੁਭਵੀ : ਅਨੁਭਵ ਰੱਖਣ ਵਾਲਾ, ਤਜਰਬੇਕਾਰ
ਅਨੁਭੂਤੀ : ਅਨੁਭਵ, ਤਜਰਬਾ, ਗਿਆਨ, ਅੰਤਰ-ਬੋਧ
ਅਨੁਮਤੀ : ਸੰਮਤੀ, ਰਾਇ, ਆਗਿਆ, ਇਜਾਜ਼ਤ, ਸਵੀਕ੍ਰਿਤੀ, ਮਨਜ਼ੂਰੀ
ਅਨੁਮਾਨ : ਅੰਦਾਜ਼ਾ, ਅੰਦੇਸ਼ਾ, ਹਿਸਾਬ- ਕਿਤਾਬ
ਅਨੁਯਾਈ : ਪਿੱਛੇ ਚਲਣ ਵਾਲਾ, ਪੈਰੋਕਾਰ, ਸੇਵਕ, ਚੇਲਾ, ਸਿੱਖ
ਅਨੁਰਾਗ : ਪਿਆਰ, ਸਨੇਹ, ਲਗਾਓ, ਭਾਉ
ਅਨੁਰਾਗੀ : ਅਨੁਰਾਗ ਰੱਖਣ ਵਾਲਾ, ਪਿਆਰਾ, ਸਨੇਹੀ, ਪ੍ਰੇਮੀ, ਆਸ਼ਕ
ਅਨਰੂਪ : ਇਕੋ ਤਰ੍ਹਾਂ ਦਾ, ਮਿਲਦਾ-ਜੁਲਦਾ, ਸਮਾਨ, ਭੁੱਲ, ਅਨੁਕੂਲ
ਅਨੁਰੂਪਤਾ : ਤੁੱਲਤਾ, ਸਮਾਨਤਾ, ਬਰਾਬਰੀ
ਅਨੁਵਾਦ : ਉੱਲਥਾ, ਤਰਜੁਮਾ, ਨਕਲ
ਅਨੁਵਾਦਕ : ਅਨੁਵਾਦ ਕਰਨ ਵਾਲਾ, ਉੱਲਥਾਕਾਰ