ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਅਨਜੋੜ : ਅਣਮੋਲ, ਅਜੋੜ, ਬੇਮੇਲ ਅਨਝੰਝ : ਕਾਂਬੇ ਬਿਨਾਂ, ਅਕੰਪ, ਅਡੋਲ, ਟਿਕਿਆ
ਅਨੰਤ : ਅਪਾਰ, ਅਸੀਮ, ਬੇਹਦ, ਬੇਅੰਤ, ਪ੍ਰਭੂ
ਅਨੰਤਤਾ : ਬੇਅੰਤਤਾ, ਅਸੀਮਤਾ
ਅਨੰਦ : ਖੁਸ਼, ਪ੍ਰਸੰਨ, ਉਹ ਖੁਸ਼ੀ ਜੋ ਇਕ ਵਾਰ ਆ ਕੇ ਫਿਰ ਨਾ ਜਾਵੇ, ਆਤਮ-ਰਸ, ਸਦੀਵੀ ਖੇੜਾ, ਆਤਮਿਕ ਸ਼ਾਂਤੀ
ਅਨੰਦ-ਸਰੂਪ : ਪ੍ਰਸੰਨਤਾ-ਪੂਰਣ, ਖੁਸ਼ੀ ਦਾ ਰੂਪ, ਵਾਹਿਗੁਰੂ, ਈਸ਼ਵਰ ਵਰਗਾ, ਦੈਵੀ
ਅਨੰਦ-ਸਾਹਿਬ : ਗੁਰੂ ਅਮਰਦਾਸ ਜੀ (ਤੀਜੇ ਗੁਰੂ) ਰਾਹੀਂ ਰਚਿਤ ਇਕ ਬਾਣੀ ਜੋ ਸਿੱਖ ਸੰਪ੍ਰਦਾਇ ਦੇ ਨਿੱਤਨੇਮ ਦਾ ਇੱਕ ਹਿੱਸਾ ਹੈ। ਗੁਰ ਦਰਬਾਰ ‘ਚ ਇਸਦਾ ਪਾਠ ਦੀਵਾਨ ਦੀ ਸਮਾਪਤੀ, ਪਾਠ ਦੇ ਭੋਗ ਤੇ ਹਰ ਖੁਸ਼ੀ-ਗਮੀ ਦੇ ਮੌਕੇ ਤੇ ਦੀਵਾਨ ਦੇ ਅਖੀਰ ਚ ਕੀਤਾ ਜਾਂਦਾ ਹੈ।
ਅਨੰਦ-ਕਾਰਜ : ਵਿਆਹ ਦੀ ਰਸਮ, ਸਿੱਖ ਰੀਤੀ ਅਨੁਸਾਰ ਵਿਆਹ, ਵਿਆਹ
ਅਨੰਦ-ਪੁਰ : ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਰਾਹੀਂ ਸਥਾਪਿਤ ਇਕ ਨਗਰ, ਖਾਲਸੇ ਦੀ ਜਨਮ-ਭੂਮੀ, ਪਰਮਾਤਮਾ ਦਾ ਦੇਸ਼ ਗੁਰਪੁਰੀ
ਅਨੰਦ-ਮੰਗਲ : ਪ੍ਰਸੰਨ, ਖੁਸ਼
ਅਨੰਦ-ਦਾਇਕ : ਪ੍ਰਸੰਨ ਅਵਸਥਾ, ਖੁਸ਼ੀ, ਭਰਪੂਰ
ਅਨਦਾੜ੍ਹੀਆ : ਦਾੜ੍ਹੀ ਤੋਂ ਬਿਨਾਂ, ਦਾੜ੍ਹੀ ਦੇ ਵਾਲ ਕੱਟਣ ਵਾਲਾ, ਬਾਲਕ, ਜਵਾਨ
ਅਨਨੇ : ਸੀਮਾ ਰਹਿਤ, ਇਕ ਦਾ ਉਪਾਸ਼ਕ
ਅਨਪੜ੍ਹ : ਜੋ ਪੜ੍ਹਿਆ ਨਾ ਹੋਵੇ, ਅਨਪੜ੍ਹ, ਅੱਖਰ-ਗਿਆਨ ਤੋਂ ਊਣਾ, ਨਿਰੁੱਖਰ, ਅਗਿਆਨੀ
ਅੰਨ ਪੁਰਖ : ਵਿਆਕਰਣ ‘ਚ ਤੀਜਾ ਪੁਰਖ
ਅਨਮਤੀਆ : ਦੂਜੇ ਧਰਮ ਦਾ ਉਪਾਸ਼ਕ
ਅਨਮੇਲ : ਮੇਲ ਨਾ ਖਾਣ ਵਾਲਾ, ਬੇਮੇਲ, ਅਯੋਗ, ਅਢੁਕਵਾਂ
ਅਨਮੋਲ : ਮੁੱਲ ਰਹਿਤ, ਮੁੱਲਵਾਨ, ਕੀਮਤੀ ਬਹੁਮੁੱਲਾ
ਅਨਰਥ : ਅਰਥ ਤੋਂ ਵਿਹੂਣਾ, ਅਰਥ ਰਹਿਤ, ਉਲਟਾ ਅਰਥ
ਅਨਰਥ ਕਰ ਦੇਣਾ : ਗਲਤ ਅਰਥ ਕਰਨਾ, ਕਿਸੇ ਦਾ ਬੁਰਾ ਕਰਨਾ, ਉਲਟ-ਪੁਲਟ ਕਰਨਾ
ਅੰਨ੍ਹਾਂ : ਅੰਧਾ, ਨੇਤਰਹੀਣ, ਜਿਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੋਵੇ, ਸੂਰਦਾਸ
ਅਨ੍ਹੇਰ : ਹਨੇਰ, ਅੰਧੇਰਾ, ਅੰਧਕਾਰ
ਅੰਨ੍ਹੇਵਾਹ : ਬਗੈਰ ਦੇਖਿਆਂ, ਬਗੈਰ ਸੋਚਿਆਂ-ਸਮਝਿਆਂ, ਲਾਪਰਵਾਹੀ ਨਾਲ, ਬਹੁਤ ਤੇਜ਼
ਅਨਾਹਦ : ਹੱਦ ਤੋਂ ਪਰੇ ਅਨਹਦ ਸੰਗੀਤ
ਅਨਾਚਾਰ : ਆਚਾਰ-ਹੀਣ, ਬੇਮਰਯਾਦਿਤ, ਦੁਰਾਚਾਰ, ਬਦਚਲਨੀ
ਅਨਾਚਾਰੀ : ਅਨਾਚਾਰ ਫੈਲਾਉਣ ਵਾਲਾ, ਦੁਰਾਚਾਰੀ
ਅਨਾਜ : ਭੋਜਨ, ਕਣਕ-ਚੌਲ ਆਦਿਕ, ਖਾਣ ਯੋਗ ਪਦਾਰਥ
ਅਨਾਥ : ਜਿਸ ਦਾ ਕੋਈ ਨਾਥ (ਸ੍ਵਾਮੀ) ਨਹੀਂ, ਨਿਆਸਰਾ, ਦੀਨ, ਮੁਹਤਾਜ, ਯਤੀਮ, ਮਹਿੱਟਰ
ਅਨਾਥ–ਆਸ਼ਰਮ : ਅਨਾਥਾਂ ਦੇ ਰਹਿਣ ਦੀ ਜਗ੍ਹਾ, ਯਤੀਮਖਾਨਾ
ਅਨਾਥ-ਨਾਥ : ਅਨਾਥਾਂ ਦਾ ਨਾਥ, ਸ੍ਵਾਮੀ, ਮਾਲਕ, ਦੀਨਬੰਧੂ, ਈਸ਼ਵਰ
ਅਨਾਦਰ : ਆਦਰ ਨਾ ਕਰਨ ਦਾ ਭਾਵ, ਨਿਰਾਦਰ, ਬੇਇਜ਼ਤੀ
ਅਨਾਦੀ : ਜਿਸ ਦਾ ਆਦਿ (ਸ਼ੁਰੂਆਤ) ਨਾ ਹੋਵੇ, ਸਦੀਵ, ਈਸ਼ਵਰ
ਅਨਾਨਾਸ : ਇਕ ਫਲ
ਅਨਾਮ : ਨਾਮ ਤੋਂ ਬਿਨਾ, ਅਰੋਗ, ਤੰਦਰੁਸਤ, ਇਨਾਮ, ਈਸ਼ਵਰ
ਅਨਾਰ : ਇਕ ਮਿੱਠਾ ਫਲ
ਅਨਾਰਕੀ : ਅਰਾਜਕਤਾ, ਧੁੰਦੂਕਾਰ, ਰੌਲਾ ਰੱਪਾ, ਬਦਅਮਨੀ