ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਅਦਾ : ਢੰਗ, ਚਾਲ, ਰੰਗ-ਢੰਗ, ਤਰੀਕਾ, ਪੇਸ਼ ਕਰਨ ਦਾ ਤਰੀਕਾ, ਚੁਕਾਉਣਾ, ਹਿਸਾਬ ਦੇਣਾ
ਅਦਾਇਗੀ : ਹਿਸਾਬ ਦਾ ਚੁਕਾਉਣਾ, ਭੁਗਤਾਨ, ਪੇਸ਼ਕਾਰੀ
ਅਦਾਕਾਰ : ਪੇਸ਼ਕਾਰ, ਕਲਾਕਾਰ, ਨਾਇਕ
ਅਦਾਕਾਰੀ : ਪੇਸ਼ਕਾਰੀ, ਕਲਾਕਾਰੀ
ਅੰਦਾਜ਼ : ਤਰੀਕਾ, ਢੰਗ, ਕਲਾ, ਅਦਾ, ਪੇਸ਼ ਕਰਨ ਦਾ ਤਰੀਕਾ, ਪ੍ਰਗਟਾਵਾ, ਸ਼ੈਲੀ
ਅੰਦਾਜਾ : ਅਨੁਮਾਨ, ਮੋਟਾ ਹਿਸਾਬ, ਅਨੁਭਵ, ਮਾਪ, ਮਿਣਤੀ, ਤੋਲ, ਦ੍ਰਿਸ਼ਟਾਂਤ
ਅਦਾਰਾ : ਸੰਸਥਾ, ਸਭਾ, ਸ਼ਾਖਾ, ਭਾਗ
ਅਦਾਲਤ : ਨਿਆਂਸ਼ਾਲਾ, ਨਿਆਂ ਕਰਨ ਦੀ ਥਾਂ , ਕਚਿਹਰੀ
ਅਦਾਲਤੀ : ਅਦਾਲਤ ਸੰਬੰਧੀ, ਨਿਆਂ ਸੰਬੰਧੀ, ਕਾਨੂੰਨ ਸੰਬੰਧੀ
ਅਦਾਲਤੀ ਕਾਰਵਾਈ : ਅਦਾਲਤ ਜਾਂ ਕਾਨੂੰਨ ਸੰਬੰਧੀ ਕਾਰਜ, ਕਾਨੂੰਨੀ ਕਾਰਵਾਈ
ਅਦਾਵਤ : ਦੁਸ਼ਮਣੀ, ਵੈਰ
ਅਦਿੱਖ : ਜੋ ਨਜ਼ਰ ‘ਚ ਨਾ ਆਵੇ, ਅਦ੍ਰਿਸ਼ਟ, ਅੱਖਾਂ ਤੋਂ ਓਝਲ, ਓਹਲੇ
ਅਦੀਬ : ਸਾਹਿਤਕਾਰ, ਰਚਨਾਕਾਰ, ਲੇਖਕ, ਪੜ੍ਹਿਆ-ਲਿਖਿਆ, ਵਿਦਵਾਨ
ਅਦੁੱਤੀ : ਕਮਾਲ ਦਾ ਅਦਭੁਤ, ਨਿਰਾਲਾ, ਵਿਲੱਖਣ
ਅੰਦੇਸ਼ਾ : ਅਨੁਮਾਨ, ਡਰ, ਭੈਅ, ਖਟਕਾ, ਫਿਕਰ, ਚਿੰਤਾ
ਅੰਦੋਲਨ : ਜੋਸ਼ ਦਾ ਉਭਾਰ, ਹਲਚਲ, ਘਬਰਾਹਟ, ਮੋਰਚਾ ਲਾਉਣ ਦਾ ਭਾਵ
ਅੰਦੋਲਨਕਾਰੀ : ਅੰਦੋਲਨ ਕਰਨ ਵਾਲਾ
ਅਧ : ਅੱਧਾ, ਵਿਚ, ਗੋਭੇ
ਅੱਧ : ਅੱਧਾ, ਅੱਧਾ ਹਿੱਸਾ
ਅੱਧ ਵਿਚਾਲੇ : ਵਿਚ ਜਿਹੇ, ਅੱਧ ‘ਚ, ਅਪੂਰਣ ਅਵਸਥਾ ‘ਚ
ਅੰਧ : ਅੰਨ੍ਹਾ, ਨੇਤਰਹੀਨ ਸੁਚਾਲਾ ਸਿੰਘ, ਅਗਿਆਨੀ
ਅੰਧ ਵਿਸ਼ਵਾਸ : ਬਹੁਤ ਵਿਸ਼ਵਾਸ, ਵਿਚਾਰ ਤੋਂ ਹੀਣਾ ਵਿਸ਼ਵਾਸ
ਅੱਧਕ : ਪੰਜਾਬੀ ਦਾ ਇਕ ਲਗਾਖਰ ਜਿਹੜਾ ਅੱਧੇ ਅੱਖਰ ਨੂੰ ਲਿਖਣ ਲਈ ਵਰਤੋਂ ‘ਚ ਆਉਂਦਾ ਹੈ। ਇਸਦਾ ਲਿਪੀ ਚਿੰਨ੍ਹ ੱ ਹੈ।
ਅੰਧਕਾਰ : ਹਨੇਰਾ, ਅਗਿਆਨਤਾ
ਅਧਖੜ : ਉਮਰ ਦੇ ਅੱਧ ‘ਚ, ਸਿਆਣੀ ਉਮਰ ਦਾ, ਸਿਆਣਾ
ਅਧਮ : ਨੀਚ, ਨੀਵਾਂ, ਅਗਿਆਨੀ
ਅਧਮੋਇਆ : ਅੱਧਾ ਮਰਿਆ ਹੋਇਆ, ਬੇ-ਸੁਰਤ, ਬੇ-ਹੋਸ਼
ਅਧਰੰਗ : ਇਕ ਰੋਗ ਜਿਸ ਵਿਚ ਸਰੀਰ ਦਾ ਅੱਧਾ ਹਿੱਸਾ ਮਾਰਿਆ ਜਾਂਦਾ ਹੈ
ਅਧਰਮ : ਧਰਮ ਵਿਰੁੱਧ ਕਰਮ, ਪਾਪ, ਦੁਰਾਚਾਰ
ਅਧਰਮੀ : ਧਰਮ ਤੋਂ ਉਲਟ ਚਲਣ ਵਾਲਾ, ਕੁਦਰਤ ਦੇ ਨੇਮ ਦੇ ਵਿਰੁੱਧ ਆਚਰਣ ਕਰਨ ਵਾਲਾ
ਅੰਧਰਾਤਾ : ਇਕ ਨੇਤਰ ਰੋਗ ਜਿਸ ਕਰਕੇ ਰਾਤ ਨੂੰ ਨਜ਼ਰ ਨਹੀਂ ਆਉਂਦਾ
ਅਧਵਾਟੇ : ਅੱਧ ‘ਚ, ਰਾਹ ‘ਚ, ਅੱਧੇ ਰਸਤੇ
ਅੰਧਵਿਸ਼ਵਾਸ : ਅੰਨ੍ਹਾ ਵਿਸ਼ਵਾਸ, ਬਹੁਤ ਹੀ ਭਰੋਸਾ, ਤੰਤਰ-ਮੰਤ੍ਰ ਜਾਂ ਕਰਾਮਾਤ ਆਦਿਕ ਤੇ ਵਿਸ਼ਵਾਸ ਕਰਨਾ
ਅੰਧਵਿਸ਼ਵਾਸੀ : ਅੰਧਵਿਸ਼ਵਾਸ ਕਰਨ ਵਾਲਾ
ਅੱਧੜਵੰਜਾ : ਅੱਧਾ ਨੰਗਾ, ਅਧਨੰਗਾ, ਬਹੁਤ ਘੱਟ ਢੱਕਿਆ ਹੋਇਆ
ਅੰਧਾ : ਅੰਨ੍ਹਾਂ, ਅੱਖਾਂ ਦੀ ਰੋਸ਼ਨੀ ਤੋਂ ਬਿਨਾਂ ਨੇਤਰਹੀਣ, ਅਗਿਆਨੀ, ਬੇਸਮਝ
ਅੰਧਾਧੁੰਧ : ਅੰਨ੍ਹੇਵਾਹ, ਬਗ਼ੈਰ ਕਿਸੇ ਸੋਚ ਸਮਝ ਤੋਂ