Aukhe shabad (ਔਖੇ ਸ਼ਬਦਾਂ ਦੇ ਅਰਥ)CBSEEducation

ਔਖੇ ਸ਼ਬਦਾਂ ਦੇ ਅਰਥ


ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਅਟੇਰਨਾ : ਘੁਮਾਉਣਾ, ਟੇਰਨਾ, ਚੱਕਰ ਦੇਣਾ, ਅਟੇਰਨ ਉਤੇ ਸੂਤ ਲਪੇਟਣਾ

ਅੱਠ : ਅੱਠ ਦੀ ਸੰਖਿਆ, 8

ਅਠਸਠਿ : ਸੱਠ ਅਤੇ ਅੱਠ, 68

ਅਠਸਠਿ-ਤੀਰਥ : ਹਿੰਦੂ ਮੱਤ ਵਿਚ ਗਿਣੇ ਜਾਂਦੇ 68 ਮੁੱਖ ਤੀਰਥ

ਅਠਖੇਲੀ : ਜੋ ਕਈ ਖੇਡਾਂ ਖੇਡੇ, ਚਲਾਕ, ਚਤੁਰ

ਅਠੱਤਰ : ਸੱਤਰ ਅਤੇ ਅੱਠ, 78

ਅਠਤਾਲੀ : ਚਾਲੀ ਅਤੇ ਅੱਠ, 48

ਅਠੱਤੀ : ਤੀਹ ਅਤੇ ਅੱਠ, 38

ਅਠ-ਦਸ : ਅੱਠ ਅਤੇ ਦਸ ਭਾਵ ਅਠਾਰ੍ਹਾਂ, ਅਠਾਰਾਂ ਪੁਰਾਣਾਂ ਵਲ ਇਸ਼ਾਰਾ

ਅਠਪਹਿਰਾ : ਅੱਠ ਪਹਿਰ ਭਾਗ ਚੌਵੀ ਘੰਟੇ, ਪੂਰਾ ਦਿਨ

ਅਠਰਾਹ : ਇਕ ਰੋਗ ਜਿਸ ਵਿਚ ਔਲਾਦ ਜਿਉਂਦੀ ਨਹੀਂ ਰਹਿੰਦੀ। ਆਮ ਤੌਰ ਤੇ ਪੈਦਾ ਹੋਈ ਔਲਾਦ ਦੀ ਅੱਠਵੇਂ, ਅਠਾਰਵੇਂ ਦਿਨ ਜਾਂ ਅੱਠਵੇਂ ਮਹੀਨੇ ਮੌਤ ਹੋ ਜਾਂਦੀ ਹੈ, ਇਸੇ ਕਾਰਣ ਇਸ ਰੋਗ ਦਾ ਨਾਂ ਅਠਰਾਹ ਹੈ।

ਅਠਵੰਜਾ : ਪੰਜਾਹ ਅਤੇ ਅੱਠ, 58

ਅਠਵਾਰਾ : ਅੱਠ ਦਿਨਾਂ ਦਾ ਸਮਾਂ, ਹਫ਼ਤਾ

ਅਠਾਈ : ਵੀਹ ਅਤੇ ਅੱਠ, 28

ਅਠਾਸੀ : ਅੱਸੀ ਅਤੇ ਅੱਠ, 88

ਅਠਾਂਹ : ਦੇਖੋ ਹੇਠਾਂ

ਅਠਾਹਠ : ਸੱਠ ਅਤੇ ਅੱਠ, 68

ਅਠਾਨਵੇਂ : ਨੱਬੇ ਅਤੇ ਅੱਠ, 98

ਅਠਾਰਾਂ : ਦਸ ਅਤੇ ਅੱਠ, 18

ਅਠਿਆਨੀ : ਪੰਜਾਹ ਪੈਸੇ, 50 ਪੈਸੇ ਦਾ ਸਿੱਕਾ

ਅੱਠੇ ਪਹਿਰ : ਸਾਰਾ ਦਿਨ, ਚੌਵੀਆਂ ਘੰਟਿਆਂ ਦਾ ਸਮਾਂ

ਅਠੋਤਰ ਸੌ : ਇਕ ਸੌ ਅੱਠ, 108

ਅਠੋਤਰੀ : ਇਕ ਸੌ ਅੱਠ ਮਣਕਿਆਂ ਵਾਲੀ ਜਪਮਾਲਾ

ਅੱਡ : ਅਲਗ, ਵੱਖਰਾ, ਨਿਖੜਵਾਂ

ਅੱਡ-ਹੋਣਾ : ਵੱਖਰਾ ਹੋਣਾ, ਅਲਹਿਦਾ ਹੋਣਾ।

ਅੰਡ : ਅੰਡਾ

ਅੰਡਕਾਰ : ਅੰਡੇ ਦੇ ਆਕਾਰ ਦਾ, ਗੋਲਾਕਾਰ

ਅੰਡਕੋਸ਼ : ਅੰਡੇ ਦੀ ਬਣਨ ਤੇ ਵਿਕਸਿਤ ਹੋਣ ਦੀ ਥਾਂ, ਅੰਡਾਸ਼ਯ

ਅੰਡਜ : ਅੰਡੇ ਤੋਂ ਪੈਦਾ ਹੋਣ ਵਾਲੇ ਜੀਵ, ਭਾਰਤੀ ਦਰਸ਼ਨ ਅਨੁਸਾਰ ਪੈਦਾ ਹੋਣ ਵਾਲੇ ਜੀਵਾਂ ਦੀਆਂ ਚਾਰ ਖਾਣੀਆਂ ਵਿਚੋਂ ਇਕ

ਅੱਡਣਸ਼ਾਹ : ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਿੰਨ ਸੇਵਕ ਭਾਈ ਘਨਈਆ ਤੋਂ ਚਲਿਆ ਇਕ ਸੇਵਾ ਪੰਥੀ ਸੰਪ੍ਰਦਾਇ ਜਿਸ ਵਿਚ ਅੱਗੇ ਚੱਲ ਕੇ, ਭਾਈ ਅੱਡਣਸ਼ਾਹ ਹੋਏ। ਇਕ ਪ੍ਰਸਿੱਧ ਮਹਾਤਮਾ

ਅੱਡਣਸ਼ਾਹੀ : ਇਕ ਸਿੱਖ ਸੰਪ੍ਰਦਾਇ, ਭਾਈ ਘਨਈਆ ਤੋਂ ਚਲਦੀ ਸੰਪ੍ਰਦਾਇ ਦਾ ਨਾਂ ਹੀ ਅੱਗੇ ਚਲ ਕੇ ਭਾਈ ਅੱਡਣਸ਼ਾਹ ਤੋਂ ‘ਅੱਡਣਸ਼ਾਹੀ’ ਸੰਪ੍ਰਦਾਇ ਹੋਇਆ

ਅੱਡਣਾ : ਖੋਲ੍ਹਣਾ, ਫੈਲਾਉਣਾ, ਟੱਡਣਾ

ਅੱਡਾ : ਰਹਿਣ ਦੀ ਥਾਂ, ਟਿਕਾਣਾ, ਬੱਸਾਂ ਦੇ ਠਹਿਰਣ ਦੀ ਜਗ੍ਹਾ

ਅੰਡਾ : ਆਂਡਾ

ਅਡਿੱਠ : ਨਾ ਦੇਖਣਾ, ਨਾ ਦਿਖਾਈ ਦੇਣਾ

ਅਡਿੱਠ ਕਰਨਾ : ਅਣਡਿਠ ਕਰਨਾ, ਗੌਰ ਨਾ ਕਰਨਾ

ਅੱਡੀ-ਛੜੱਪਾ : ਬੱਚਿਆਂ ਦੀ ਇਕ ਖੇਡ

ਅੱਡੀ-ਟੱਪਾ : ਇਕ ਪੈਰ ਤੇ ਟੱਪਣਾ, ਇਕ ਖੇਡ

ਅਡੋਲ : ਨਾ ਡੋਲਿਆ ਹੋਇਆ, ਥਿਰ ਟਿਕਿਆ, ਕਾਇਮ

ਅਡੋਲਤਾ : ਟਿਕਾਉਪਨ, ਕਾਇਮ ਹੋਣ ਦਾ ਭਾਵ, ਅਡੋਲਪੁਣਾ, ਥਿਰਤਾ

ਅਢੁਕਵਾਂ : ਨਾ ਢੁਕਣ ਯੋਗ, ਬੇਮੇਚ, ਅਣਡਿੱਠ