ਔਖੇ ਸ਼ਬਦਾਂ ਦੇ ਅਰਥ


ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਅਚਾਰ : ਆਚਾਰ, (ਲੂਣ ਮਿਰਚ, ਰਾਈ, ਤੇਲ, ਸਿਰਕਾ, ਮਿੱਠੇ ਆਦਿ ਪਦਾਰਥਾਂ ਨਾਲ ਫਲ ਸਬਜ਼ੀ ਮਿਲਾ ਕੇ ਤਿਆਰ ਕੀਤਾ ਇਕ ਪਦਾਰਥ) ਆਚਾਰ, ਰਹਿਣੀ-ਬਹਿਣੀ

ਅਚਾਰੀਆ : ਬ੍ਰਾਹਮਣ, ਗੁਰੂ, ਸਿਖਿਅਕ, ਅਧਿਆਪਕ

ਅਚਿੰਤ : ਚਿੰਤਾ ਰਹਿਤ, ਬੇਫਿਕਰ, ਬੇਪਰਵਾਹ

ਅਚੁਕ : ਨਾ ਚੁਕਣ ਵਾਲਾ, ਨਿਸ਼ਚਿਤ, ਯਕੀਨਨ, ਨਿਸ਼ਾਨੇ ਤੇ

ਅਚੇਤ : ਚੇਤਨਾ ਤੋਂ ਰਹਿਤ, ਅਚਾਨਕ, ਆਪਣੇ-ਆਪ, ਮੂਰਛਤ, ਬੇਹੋਸ਼

ਅਚੇਤਨ : ਚੇਤਨਾ ਰਹਿਤ, ਮੂਰਛਤ,

ਅੱਛਰਾ : ਅਪਸਰਾ, ਦੇਵਲੋਕ ਦੀ ਇਸਤ੍ਰੀ, ਹੂਰ ਪਰੀ

ਅੱਛਾ : ਚੰਗਾ, ਖਰਾ, ਨੇਕ, ਦਰੁਸਤ, ਠੀਕ

ਅੱਛਾ ਹੋ ਜਾਣਾ : ਤੰਦਰੁਸਤ ਹੋ ਜਾਣਾ, ਠੀਕ ਹੋ ਜਾਣਾ

ਅੱਛਾ ਲੱਗਣਾ : ਚੰਗਾ ਲੱਗਣਾ, ਖਰਾ ਲੱਗਣਾ।

ਅੱਛਾਈ : ਚੰਗਿਆਈ, ਖਰਾਪਨ, ਨੇਕੀਅਤ, ਪਵਿੱਤਰਤਾ

ਅਛੂਤ : ਨਾ ਛੂਹਣ ਜੋਗ, ਨੀਚ, ਇਕ ਨੀਵੀਂ ਸਮਝੀ ਜਾਂਦੀ ਜਾਤ

ਅਛੂਤਾ : ਨਾ ਛੂਹਿਆ ਹੋਇਆ, ਪਵਿੱਤਰ,

ਅਛੇਦ : ਛੇਦ ਬਿਨਾਂ, ਜਿਸ ਵਿਚ ਛੇਕ ਨਾ ਕੀਤੀ ਹੋਵੇ ਜਾਂ ਨਾ ਕੀਤਾ ਜਾ ਸਕੇ, ਅਰੀਮ, ਅਪਹੁੰਚ

ਅਛੋਹ : ਛੁਹ ਰਹਿਤ, ਪਵਿੱਤਰ, ਕੁਆਰੀ, ਸਾਫ਼, ਨਿਰਮਲ

ਅਛੋਪਲੇ : ਹੌਲੇ ਦਾਣੀ, ਮਲਕ ਜੇਹੇ, ਬਗੈਰ ਖੜਾਕ ਤੋਂ, ਗੁਪਤ, ਚੁੱਪਚਾਪ

ਅੱਜ : ਆਜ, ਇਸ ਦਿਨ

ਅੱਜ-ਕਲ੍ਹ ਕਰਨਾ : ਦੇਰ ਕਰਨਾ, ਟਾਲਣਾ, ਕੰਮ ਤੋਂ ਜੀ ਚੁਰਾਉਣਾ, ਬਹਾਨੇ ਕਰਨਾ

ਅੱਜ-ਕਲ੍ਹ ਦਾ : ਆਧੁਨਿਕ, ਹੁਣ ਦਾ

ਅਜੰਸੀ : ਏਜੰਸੀ, ਪ੍ਰਤਿਨਿਧੀ ਦਾ ਕਾਰਜ ਸਥਾਨ ਜਾਂ ਕੰਮ

ਅਜਗਰ : ਇਕ ਸੱਪ ਦਾ ਨਾਉਂ, ਵੱਡਾ ਭਾਰੀ ਸੱਪ

ਅਜੰਟ : ਅਜੰਸੀ ਦਾ ਕੰਮ ਕਰਨ ਵਾਲਾ, ਦਲਾਲ, ਆੜ੍ਹਤੀਆ

ਅਜਨਬੀ : ਓਪਰਾ, ਅਪਰਿਚਿਤ, ਅਜੀਬ ਮਨੁੱਖ, ਵਿਦੇਸ਼ੀ

ਅਜਨਮਾ : ਜਨਮ ਤੋਂ ਰਹਿਤ, ਜਿਸਦਾ ਜਨਮ ਨਾ ਹੋਇਆ ਹੋਵੇ, ਅਜੂਨੀ

ਅਜਪਾ : ਜਾਪ ਤੋਂ ਰਹਿਤ, ਆਪਣੇ ਆਪ ਚਲਣ ਵਾਲ੍ਹਾ ਜਾਪ, ਨਿਰੰਤਰ ਜਾਪ

ਅਜਪਾ-ਜਾਪ : ਆਪਣੇ ਆਪ ਚਲਣ ਵਾਲਾ ਜਾਪੁ, ਜਾਪ ਦੀ ਇਕ ਅਗਲੇਰੀ ਅਵਸਥਾ, ਨਿਰੰਤਰ ਯਾਦ, ਸਿਮਰਨ

ਅਜਬ : ਦੇਖੋ ਅਜੀਬ

ਅਜ਼ਮਤ : ਮਹਾਨਤਾ, ਪ੍ਰਤਾਪ, ਵਡਿਆਈ, ਪ੍ਰਭਾਵ

ਅਜ਼ਮਾਉਣਾ : ਅਜ਼ਮਾਇਸ਼ ਕਰਨੀ, ਪ੍ਰੀਖਿਆ ਲੈਣੀ, ਪਰਤਿਆਉਣਾ

ਅਜ਼ਮਾਇਸ਼ : ਪ੍ਰੀਖਿਆ, ਤਜ਼ਰਬਾ, ਪਰਤਿਆਉਣਾ

ਅਜਰ : ਜਿਸ ਨੂੰ ਜਰਿਆ ਨਾ ਜਾ ਸਕੇ, ਅਸਹਿ

ਅਜਲ : ਜਲ ਰਹਿਤ, ਪਾਣੀ ਤੋਂ ਬਿਨਾਂ ਮੌਤ, ਮੌਤ ਦਾ ਵੇਲਾ

ਅਜਲਾਸ : ਇਜਲਾਸ

ਅਜਵਾਇਨ : ਇਕ ਸੋਏ ਦੇ ਕਿਸਮ ਦੀ ਔਸ਼ਧੀ ਜੋ ਹਾਜ਼ਮੇ ਲਈ ਗੁਣਕਾਰੀ ਹੈ, ਜਵੈਣ

ਅਜਾਇਬਘਰ : ਉਹ ਥਾਂ ਜਿੱਥੇ ਦੁਰਲੱਭ ਤੇ ਮਹਾਨ ਵਸਤੂਆਂ ਜਾਂ ਫੋਟੋਆਂ ਰੱਖੀਆਂ ਜਾਂਦੀਆਂ ਹਨ, ਯਾਦਗਾਰੀ ਨਿਵਾਸ

ਅਜਾਈਂ : ਬੇਕਾਰ ਹੀ, ਐਵੇਂ ਹੀ

ਅਜਾਈਂ-ਮੌਤ : ਉਦੇਸ਼ ਰਹਿਤ ਮੌਤ, ਅਪ੍ਰਕ੍ਰਿਤਕ ਮੌਤ, ਐਵੇਂ ਹੀ ਕਿਸੇ ਰਗੜੇ ‘ਚ ਆ ਕੇ ਮਾਰੇ ਜਾਣਾ