ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਅੰਗੀਠੀ : ਜਲਾਉਣ ਦੀ ਜਗ੍ਹਾ, ਅਗਨ-ਕੁੰਡ
ਅੰਗੀਠੀਪੋਸ਼ : ਸੈਲਫ਼ ਆਦਿ ਤੇ ਵਿਛਾਉਣ ਵਾਲਾ ਕਪੜਾ
ਅੰਗੂਠਾ : ਹੱਥ ਦੀਆਂ ਪੰਜਾਂ ਉਂਗਲਾਂ ਚੋਂ ਸਭ ਤੋਂ ਛੋਟੀ ਤੇ ਮੋਟੀ ਉਂਗਲ
ਅੰਗੂਠਾ ਲਾਉਣਾ : ਅੰਗੂਠੇ ਨੂੰ ਨੀਲੀ ਸਿਆਹੀ ਨਾਲ ਲਾ ਕੇ ਕਾਗਜ਼ ਤੇ ਲਾਉਣ ਦਾ ਭਾਵ ਜੋ ਦਸਤਖ਼ਤ ਰੂਪ ਹੋ ਜਾਂਦਾ ਹੈ।
ਅੰਗੂਠਾ ਵਿਖਾਉਣਾ : ਮਨ੍ਹਾਂ ਕਰ ਦੇਣਾ, ਚਿੜ੍ਹਾਉਣਾ
ਅੰਗੂਠੀ : ਮੁੰਦਰੀ, ਮੁੰਦੀ
ਅੰਗੂਰ : ਇਕ ਫਲ ਦਾ ਨਾਉਂ ਜੋ ਸੁਆਦ ‘ਚ ਮਿੱਠਾ ਤੇ ਛੋਟਾ ਹੁੰਦਾ ਹੈ, ਪਪੜੀ, ਜ਼ਖ਼ਮ ਠੀਕ ਹੋਣ ਤੇ ਆਉਣ ਵਾਲੀ ਇਕ ਨਵੇਂ ਮਾਸ ਦੀ ਤਹਿ (ਅੰਗੂਰ ਆਉਣਾ)
ਅੰਗੂਰੀ : ਅੰਗੂਰ ਦੇ ਰਸ ਤੋਂ ਬਣੀ ਹੋਈ, ਅੰਗੂਰ ਦੇ ਦਰਖ਼ਤ ਦੇ ਪੱਤਿਆਂ ਤੋਂ ਬਣੀ ਹੋਈ
ਅੰਗੂਰੀ ਸ਼ਰਾਬ : ਅੰਗੂਰ ਦੇ ਰਸ ਤੋਂ ਬਣੀ ਸ਼ਰਾਬ
ਅੱਗੇ : ਸਾਮ੍ਹਣੇ, ਮੂਹਰੇ, ਸਨਮੁਖ, ਪਹਿਲਾਂ
ਅੱਗੇ ਪਾਉਣਾ : ਟਾਲਣਾ, ਕੰਮ ਨੂੰ ਲਟਕਾ ਦੇਣਾ, ਮੁਲਤਵੀ ਕਰਨਾ
ਅੱਗੇ-ਪਿੱਛੇ : ਜਲਦੀ ਜਾਂ ਦੇਰ ਨਾਲ, ਪਹਿਲਾਂ-ਮਗਰੋਂ, ਇਕ ਦੂਜੇ ਦੇ ਮਗਰੋਂ, ਇਕ ਦੇ ਮਗਰ ਇਕ
ਅੱਗੇ ਵਾਸਤੇ : ਅੱਗੇ ਤੋਂ, ਭਵਿੱਖ ਲਈ, ਸਦਾ ਲਈ
ਅੱਗੇ ਬੋਲਣਾ : ਮੂਹਰੇ ਬੋਲਣਾ, ਆਕੜਨਾ, ਬਹਿਸ ਕਰਨਾ, ਕਹਿਣਾ ਨਾ ਮੰਨਣਾ, ਮੁਖ਼ਾਲਫਤ ਕਰਨਾ
ਅਗੇਤਾ : ਪਹਿਲੋਂ ਹੀ, ਪਹਿਲਾਂ ਹੀ, ਤੜਕਾ, ਪਹੁ-ਫੁਟਦਿਆਂ ਹੀ
ਅਗੇਰੇ : ਅੱਗੇ, ਪਹਿਲਾਂ, ਅਗਲੇ ਪਾਸਿਓਂ, ਮੁੱਢੋਂ
ਅਗੋਚਰ : ਮਨ-ਇੰਦ੍ਰੀਆਂ ਦੀ ਪਹੁੰਚ ਤੋਂ ਪਰੇ, ਗੁਪਤ, ਲੋਪ, ਪਰਮਾਤਮਾ
ਅੰਗੋਛਾ : ਤੌਲੀਆ, ਪਿੰਡਾ ਪੂੰਝਣ ਦਾ ਕਪੜਾ, ਪਰਨਾ
ਅਘ : ਦੋਸ਼, ਪਾਪ, ਅਪਰਾਧ, ਦੁੱਖ
ਅਘੜ : ਬਗੈਰ ਘੜਿਆ, ਅਣਘੜਤ, ਰੁੱਖਾ, ਮੂਰਖ, ਊਟਪਟਾਂਗ
ਅਘਨਾਸ : ਪਾਪ ਨਾਸ਼ਕ, ਦੁੱਖ ਹਰਤਾ
ਅਘਾ : ਅਘ ਦਾ ਬਹੁ-ਵਚਨ, ਅੱਗੇ ਹੋ ਕੇ, ਅਗਾਹਾਂ, ਪਰੇ
ਅਘਾਉਣਾ : ਰੱਜਣਾ, ਤ੍ਰਿਪਤ ਹੋਣਾ, ਨਿਸ਼ਾ ਹੋਣਾ, ਭਰ ਜਾਣਾ
ਅਘਾਸੁਰ : ਅਘ ਨਾਉਂ ਦਾ ਦੈਂਤ ਜੋ ਵਕਾਸੁਰ ਦਾ ਛੋਟਾ ਭਾਈ ਤੇ ਰਾਜਾ ਕੰਸ ਦਾ ਸੈਨਾਪਤੀ ਸੀ, ਇਸਦੀ ਮਿਰਤੂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਹੱਥੋਂ ਹੋਈ ਸੀ।
ਅਘਾਣਾ : ਤ੍ਰਿਪਤ ਹੋਣਾ, ਰੱਜਣਾ
ਅਘਾਤ : ਸੱਟ, ਚੋਟ, ਜ਼ਖ਼ਮ
ਅਘੁਲ : ਜਿਹੜਾ ਨਾ ਘੁਲੇ, ਮੁਕਤ
ਅਘੁਲਣਾ : ਨਾ ਘੁਲਣ ਦਾ ਭਾਵ, ਤੋਂ ਛੁਟਕਾਰਾ ਪਾਉਣਾ, ਮੁਕਤ ਹੋਣਾ, ਵੱਖ ਹੋਣਾ ਨਿਰਾਲਾ ਹੋਣਾ
ਅਚੁਕਣਾ : ਰੁਕਣਾ, ਠਹਿਰਣਾ, ਇੰਤਜ਼ਾਰ ਕਰਨਾ, ਦੇਰ ਕਰਨਾ
ਅਚਕਨ : ਲੰਮੇ ਚੁਸਤ ਬੰਦ ਗਲੇ ਦਾ ਕੋਟ, ਅਚਕਣ
ਅਚਨਚੇਤ : ਅਚਾਨਕ, ਅਚਣਚੇਤ, ਬਿਨਾਂ ਖ਼ਬਰ ਤੋਂ, ਅਕਸਮਾਤ
ਅਚੰਭਾ : ਹੈਰਾਨੀ, ਹੈਰਾਨ ਕਰਨ ਵਾਲੀ ਘਟਨਾ ਜਾਂ ਗੱਲ, ਅਸਚਰਜ ਬਾਤ
ਅਚਰਜ : ਦੇਖੋ ਅਸਚਰਜ
ਅਚੱਲ : ਜੋ ਚਲੇ ਨਾ, ਇਸਥਿਤ, ਟਿਕਿਆ
ਅੰਚਲ : ਗੁਲਬੰਦ ਜਾਂ ਰੁਮਾਲ ਦਾ ਅਗਲਾ ਹਿੱਸਾ, ਸਿਰ ਨੂੰ ਢੱਕਣ ਵਾਲਾ ਕਪੜਾ, ਕੰਡਾ, ਝਾਲਰ
ਅੱਚਵੀਂ : ਹਿਚਕੀ, ਸਾਹ ਲੈਣਾ, ਰੁਕਾਵਟ, ਬੇਆਰਾਮੀ
ਅਚਾਨਕ : ਅਚਨਚੇਤ, ਬਗੈਰ ਦੱਸਿਆਂ ਜਾਂ ਬਗੈਰ ਖ਼ਬਰ ਤੋਂ, ‘ਚਾਣਚੱਕ