ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਅਗਮ : ਜਿੱਥੇ ਪਹੁੰਚਿਆ ਨਾ ਜਾ ਸਕੇ, ਮੁਸ਼ਕਲ, ਦੁਰਗਮ, ਅਪਹੁੰਚ, ਬਿਰਛ, ਪਹਾੜ
ਅਗਮਪੁਰ : ਉਹ ਥਾਂ ਜਿੱਥੇ ਚਿੰਤਾ, ਸ਼ੋਕ ਨਾ ਹੋਵੇ, ਪਰਮਪਦ, ਨਿਰਵਾਣ ਪਦ, ਅਨੰਦਪੁਰ
ਅਗਰ : ਜੇਕਰ, ਜੇ, ਯਦੀ, ਅਗਲਾ ਹਿੱਸਾ, ਇਕ ਸੁਗੰਧ ਪ੍ਰਦਾਨ ਕਰਨ ਵਾਲਾ ਦਰਖ਼ਤ
ਅਗਰਕ : ਮੁਖੀਆ, ਆਗੂ, ਮੋਹਰੀ
ਅਗਰਵਾਲ : ਵੈਸ਼ ਜਾਤ ਦਾ ਇਕ ਗੋਤ, ਇਕ ਖੱਤਰੀ ਗੋਤ
ਅਗਰਗਾਮੀ : ਅੱਗੇ ਜਾਣ ਵਾਲਾ, ਮੋਹਰੀ, ਆਗੂ, ਵਿਕਾਸਸ਼ੀਲ
ਅਗਰਬੱਤੀ : ਧੂਫ
ਅੰਗਰੇਜ਼ : ਇੰਗਲੈਂਡ ਦਾ ਬਾਸ਼ਿੰਦਾ, ਗੋਰਾ, ਇਕ ਯੂਰਪੀ ਕੌਮ
ਅੰਗਰੇਜ਼ੀ : ਅੰਗਰੇਜ਼ਾਂ ਦੀ ਭਾਸ਼ਾ, ਇੰਗਲਿਸ਼
ਅੰਗਰੇਜ਼ੀ ਸ਼ਰਾਬ : ਵਿਦੇਸ਼ੀ ਸ਼ਰਾਬ, ਯੂਰਪ ਦੀ ਬਣੀ ਸ਼ਰਾਬ, ਵਧੀਆ ਸ਼ਰਾਬ
ਅਗਲਾ : ਪਹਿਲਾ, ਮੋਹਰਲਾ, ਪ੍ਰਥਮ, ਅੱਗੇ ਦਾ
ਅਗਲੀ : ਅੱਗੇ ਵਾਲੀ, ਪਹਿਲੀ, ਦੂਸਰੀ, ਬਹੁਤੀ, ਜ਼ਿਆਦਾ
ਅਗਵਾ : ਭਜਾ ਕੇ ਲੈ ਜਾਣਾ, ਕੱਢ ਕੇ ਲੈ ਜਾਣਾ
ਅਗਵਾਈ : ਅੱਗੇ ਵਧ ਕੇ ਲੈਣ ਦੀ ਕ੍ਰਿਆ, ਸੁਆਗਤ, ਆਗੂਪੁਣਾ
ਅਗਵਾਕਾਰ : ਅਪਹਰਣ ਕਰਤਾ, ਭਜਾ ਕੇ ਲੈ ਜਾਣਾ ਵਾਲਾ
ਅਗਵਾਨੀ : ਸੁਆਗਤ, ਜੀ ਆਇਆਂ ਕਹਿਣਾ, ਅਗਵਾਈ
ਅਗਵਾੜਾ : ਅਗਲਾ ਹਿੱਸਾ, ਮੁਹਰਲਾ ਭਾਗ
ਅੱਗੜ-ਪਿਛੜ : ਅੱਗੇ-ਪਿੱਛੇ, ਇਕ ਦੇ ਪਿੱਛੇ ਦੂਜਾ
ਅੰਗੜਾਈ : ਆਲਸ ਕਰਕੇ ਸਰੀਰ ਦੇ ਅੰਗਾਂ ਨੂੰ ਟੇਢਾ ਕਰਨ ਦੀ ਕ੍ਰਿਆ
ਅੱਗਾ : ਅਗਲਾ ਹਿੱਸਾ, ਅੱਗੇ ਦਾ, ਸਾਮ੍ਹਣੇ ਦਾ, ਪਰਲੋਕ
ਅੱਗਾ ਸਵਾਰਨਾ : ਅਗਲੀ ਜ਼ਿੰਦਗੀ ਨੂੰ ਸਵਾਰਨਾ, ਪਰਲੋਕ ਦਾ ਫਿਕਰ ਕਰਨਾ
ਅਗਾਉਂ : ਅਗਿਉਂ, ਅੱਗੇ ਤੋਂ, ਪਹਿਲਾਂ ਹੀ, ਪੇਸ਼ਗੀ
ਅਗਾਂਹ : ਅੱਗੇ ਸਾਮ੍ਹਣੇ, ਮੂਹਰੇ
ਅਗਾਂਹ ਵਧੂ : ਪ੍ਰਗਤੀਸ਼ੀਲ
ਅਗਾਧ : ਬਹੁਤ ਡੂੰਘਾ, ਗਹਿਰਾ, ਬੇਅੰਤ, ਪਤਾਲ ਸੰਬੰਧੀ, ਵਾਹਿਗੁਰੂ, ਪਰਮਾਤਮਾ
ਅਗਾਮੀ : ਅੱਗੇ ਆਉਣ ਵਾਲੀਆਂ, ਅਗਲੀਆਂ, ਅਗਲਾ
ਅੰਗਾਰਾ : ਅੰਗਿਆਰਾ
ਅਗਾੜੀ : ਅਗਲਾ, ਅੱਗਲਾ ਹਿੱਸਾ, ਅੱਗੇ ਦਾ
ਅਗਿਆਤ : ਨਾ ਜਾਣ ਹੋਇਆ, ਨਾ-ਮਾਲੂਮ, ਛੁਪਿਆ ਹੋਇਆ, ਅਪਰਿਚਿਤ
ਅਗਿਆਨ : ਗਿਆਨ ਦਾ ਅਭਾਵ, ਅਵਿਦਿਆ, ਮੂਰਖਤਾ, ਅਣਜਾਣਪੁਣਾ
ਅਗਿਆਨੀ : ਜਿਸਨੂੰ ਗਿਆਨ ਨਾ ਹੋਵੇ, ਬੇਸਮਝ, ਮੂਰਖ, ਅਨਪੜ੍ਹ, ਬੁਧੂ
ਅੰਗਿਆਰ : ਅੰਗਾਰਾ, ਬਲਦਾ ਹੋਇਆ ਲਾਲ ਕੋਲਾ
ਅੰਗਿਆਰਾ : ਬਲਦਾ ਕੋਲਾ, ਚਿੰਗਾਰੀ, ਚਿੰਘਾੜ
ਅਗਿਣਤ : ਦੇਖੋ ਅਣਗਿਣਤ
ਅੰਗੀ : ਔਰਤਾਂ ਦੀਆਂ ਛਾਤੀਆਂ ਢੱਕਣ ਲਈ ਵਰਤਿਆ ਜਾਂਦਾ ਵਸਤਰ, ਚੋਲੀ, ਬ੍ਰਾ
ਅੰਗੀਕਾਰ : ਸਵੀਕਾਰ, ਅਪਣਾ ਲੈਣ ਦਾ ਭਾਵ, ਪਹਿਨਣ ਦਾ ਭਾਵ
ਅੰਗੀਠਾ : ਚਿਤਾ, ਮੁਰਦਾ ਜਲਾਉਣ ਲਈ ਲੱਕੜੀਆਂ ਦਾ ਢੇਰ, ਦਾਹ ਸਸਕਾਰ ਦੀ ਜਗ੍ਹਾ ਦੇ ਉੱਪਰ ਬਣਾਇਆ ਹੋਇਆ ਮਕਬਰਾ ਜਾਂ ਕੋਠਾ