ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਅਖ਼ਬਾਰ : ਖ਼ਬਰਾਂ ਨਾਲ ਸੰਪੂਰਣ ਪੱਤਰ, ਖ਼ਬਰਨਾਮਾ, ਸਮਾਚਾਰ ਪੱਤਰ
ਅੱਖਰ : ਹਰਫ਼, ਲਿਪੀ ਚਿੰਨ੍ਹ, ਵਰਣ, ਭਾਸ਼ਾ ਚਿੰਨ੍ਹ, ਜੋ ਖਰਦਾ ਨਹੀਂ, ਅਬਿਨਾਸ਼ੀ, ਉਪਦੇਸ਼, ਮੰਤਰ
ਅੱਖਰੀ : ਅੱਖਰ ਵਾਲਾ, ਅੱਖਰਾਂ ‘ਚ, ਸਾਹਿਤਕ, ਭਾਸ਼ਕ
ਅਖਰੋਟ : ਇਕ ਕੀਮਤੀ ਬਹੁ-ਗੁਣਾ ਫਲ
ਅਖ਼ਲਾਕ : ਦੇਖੋ ਇਖ਼ਲਾਕ
ਅਖਵਾਉਣਾ : ਕਹਾਉਣਾ, ਕਹਿਲਵਾਉਣਾ, ਉਚਰਵਾਉਣਾ
ਅੱਖੜ : ਜ਼ਿੱਦੀ, ਹਠੀ, ਕੋਰਾ, ਅੜੀਅਲ ਸਪਸ਼ਟ, ਰੁੱਖਾ
ਅੱਖੜਪੁਣਾ : ਜ਼ਿੱਦ, ਹੱਠ, ਰੁੱਖਾਪਨ
ਅੱਖਾਂ : ਅੱਖ ਦਾ ਬਹੁਵਚਨ
ਅੱਖਾਂ ਚਾਰ ਕਰਨੀਆਂ : ਆਮ੍ਹਣੇ-ਸਾਮ੍ਹਣੇ ਹੋਣਾ, ਸੰਬੰਧ ਹੋਣਾ
ਅੱਖਾਂ ਤੇ ਪੱਟੀ ਬੰਨ੍ਹਣੀ : ਬੇਸਮਝੀ ਤੋਂ ਕੰਮ ਲੈਣਾ, ਅਣਗਹਿਲੀ ਕਰਨੀ
ਅੱਖਾਂ ਤੇ ਬਿਠਾਉਣਾ : ਸਵਾਗਤ ਕਰਨਾ, ਆਉ- ਭਗਤ ਕਰਨੀ, ਸਨਮਾਨ ਕਰਨਾ
ਅੱਖਾਂ ਫੇਰ ਲੈਣੀਆਂ : ਮੁੱਕਰ ਜਾਣਾ, ਧੋਖਾ ਦੇਣਾ
ਅੱਖਾਂ ਭਰ ਆਉਣੀਆਂ : ਭਾਵੁਕ ਹੋ ਜਾਣਾ, ਪਿਆਰ ਵਿਚ ਆਉਣਾ
ਅੱਖਾਂ ਵਿਖਾਉਣੀਆਂ : ਧਮਕੀ ਦੇਣਾ ਗੁੱਸਾ ਜ਼ਾਹਰ ਕਰਨਾ
ਅੱਖਾਂ ਵਿਚ ਘੱਟਾ ਪਾਉਣਾ : ਧੋਖਾ ਦੇਣਾ, ਦੂਜੇ ਨੂੰ ਚੱਕਰ ਵਿਚ ਪਾਉਣਾ
ਅਖਾਉਣਾ : ਕਹਾਉਣਾ, ਕਹਿਲਵਾਉਣਾ, ਅਖਵਾਉਣਾ
ਅਖਾਣ : ਕਹਾਵਤ ਮੁਹਾਵਰਾ, ਕਥਾ-ਪ੍ਰਸੰਗ, ਅਖਾਉਤ
ਅਖਾੜਾ : ਪਹਿਲਵਾਨਾਂ ਦੇ ਕੁਸ਼ਤੀਆਂ ਲੜਨ ਦੀ ਜਗ੍ਹਾ, ਰੰਗਭੂਮੀ, ਰਣਭੂਮੀ, ਸਾਧੂਆਂ ਦਾ ਡੇਰਾ
ਅਖਿਲ : ਸੰਪੂਰਣ, ਸਮਸਤ, ਸਾਰਾ, ਪੂਰਾ, ਸਮੁੱਚਾ
ਅਖੀਰ : ਅੰਤ, ਭੋਗ, ਸਮਾਪਤ
ਅਖੀਰਲਾ : ਅੰਤਲਾ, ਭੋਗ ਦਾ, ਛੇਕੜਲਾ, ਬਾਅਦ ਦਾ
ਅਖੁਟ : ਅਤੁੱਟ, ਨਿਰੰਤਰ, ਬਿਨਾਂ ਹੋਂਦ ਤੋਂ, ਕਮੀ ਰਹਿਤ, ਕਦੇ ਨਾ ਮੁੱਕਣ ਵਾਲਾ
ਅਖੌਤ : ਅਖਾਣ
ਅਖੌਤੀ : ਕਹਿੰਦਾ ਕਹਾਉਂਦਾ, ਭੇਖੀ, ਹੰਕਾਰੀ
ਅੱਗ : ਅਗਨੀ, ਗਰਮ ਲੂ, ਸੇਕ, ਜਾਣਾ, ਪ੍ਰਵੇਸ਼ ਕਰਨਾ, ਗੁੱਸਾ, ਪਹਾੜ, ਦਰਖ਼ਤ, ਰੁੱਖ, (ਕ੍ਰਿ. ਵਿ.) ਅੱਗਾ, ਅਗਲਾ ਭਾਗ
ਅੱਗ ਬਾਲਣੀ : ਅੱਗ ਜਲਾਉਣੀ
ਅੱਗ ਲਾਉਣੀ : ਭੜਕਾਉਣਾ, ਲੜਾਈ ਪਾਉਣੀ
ਅੰਗ : ਹਿੱਸਾ, ਟੋਟਾ, ਭਾਗ, ਟੁਕੜਾ
ਅੱਗ-ਸੰਗ : ਨਾਲ-ਨਾਲ, ਹਮੇਸ਼ਾ ਨਾਲ, ਆਲੇ- ਦੁਆਲੇ
ਅੰਗ-ਸਾਕ : ਰਿਸ਼ਤੇਦਾਰ, ਸਾਕ-ਸੰਬੰਧੀ
ਅੰਗ-ਪਾਲਕ : ਸੱਚਾ ਮਿੱਤਰ, ਬਚਨ ਦਾ ਪਾਲਨ ਕਰਨ ਵਾਲਾ
ਅੰਗ-ਭੰਗ : ਅਪਾਹਜ, ਸਰੀਰ ਦੇ ਕਿਸੇ ਅੰਗ ਦਾ ਨਾ ਹੋਣਾ ਜਾਂ ਵਿਕਰਤ ਹੋਣਾ
ਅੰਗ-ਰਖਿਅਕ : ਰੱਖਿਆ ਕਰਮਚਾਰੀ
ਅੰਗ ਲਾਉਣਾ : ਗਲੇ ਲਾਉਣਾ
ਅੰਗਹੀਣ : ਅਪਾਹਜ, ਅੰਗ ਤੋਂ ਬਗੈਰ, ਵਿਕਰਤ
ਅੰਗਣਾ : ਸੁਲਾਹ ਕਰ ਲੈਣਾ, ਸੰਧੀ ਕਰ ਲੈਣਾ, ਸਵੀਕਾਰ ਕਰਨਾ, ਅੰਗ ਨਾਲ ਲਾਉਣਾ
ਅੰਗਦ (ਗੁਰੂ) : ਸਿੱਖਾਂ ਦੇ ਦੂਜੇ ਗੁਰੂ ਦਾ ਨਾਉਂ। ਇਹਨਾਂ ਦਾ ਪਹਿਲਾ ਨਾਂ ਭਾਈ ਲਹਿਣਾ ਸੀ ਪਰ ਗੁਰਗੱਦੀ ਪ੍ਰਾਪਤ ਹੋਣ ਤੋਂ ਬਾਅਦ ‘ਗੁਰੂ ਅੰਗਦ ਦੇਵ’ ਨਾਮ ਹੋਇਆ।
ਅਗਨ : ਅੱਗ, ਅਗਨੀ, ਲੂ, ਤਾਪ
ਅਗਨੀ : ਅੱਗ, ਅਗਨ