ਔਖੇ ਸ਼ਬਦਾਂ ਦੇ ਅਰਥ


ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਅਕੜਨਾ : ਅਭਿਮਾਨ ਹੋਣਾ, ਹੰਕਾਰ ਵਿਚ ਆਉਣਾ, ਆਕੜਨਾ, ਸੁੰਗੜਨਾ

ਅਕਾਉਣਾ : ਦੁਖ ਦੇਣਾ, ਤੰਗ ਕਰਨਾ, ਖਿਝਾਉਣਾ

ਅਕਾਸ਼ : ਅਸਮਾਨ, ਅੰਬਰ, ਸੁਰਗ-ਲੋਕ

ਅਕਾਸ਼ ਬਾਣੀ : ਨਿਰੰਕਾਰ ਦੀ ਗੁਪਤ ਆਵਾਜ਼ ਜੋ ਸਿਰਫ਼ ਵਿਅਕਤੀ ਵਿਸ਼ੇਸ਼ (ਭਗਤ) ਨੂੰ ਹੀ ਸੁਣਾਈ ਦਿੰਦੀ ਹੈ, ਕੁਦਰਤੀ ਪ੍ਰੇਰਣਾ

ਅਕਾਂਖਿਆ : ਕਾਮਨਾ, ਚਾਹ, ਲਾਲਸਾ, ਨਿਸ਼ਾਨਾ

ਅਕਾਦਮੀ : ਸੰਸਥਾ, ਪ੍ਰਚਾਰਕ ਸੰਸਥਾ, ਵਿਦਿਆ ਨਾਲ ਸੰਬੰਧਿਤ ਸੰਸਥਾ

ਅਕਾਰਥ : ਬੇਕਾਰ, ਅਰਥ ਰਹਿਤ, ਫਲ ਰਹਿਤ

ਅਕਾਰਨ : ਬਿਨਾਂ ਕਾਰਣ ਤੋਂ, ਅਸਾਰ ਰਹਿਤ

ਅਕਾਲ : ਸਮੇਂ ਤੋਂ ਰਹਿਤ, ਕਾਲ ਤੋਂ ਪਰੇ, ਈਸ਼ਵਰ, ਵਾਹਿਗੁਰੂ

ਅਕਾਲ-ਚਲਾਣਾ : ਮਿਰਤੂ, ਮੌਤ, ਬੇਵਕਤ ਮੌਤ, ਈਸ਼ਵਰ ‘ਚ ਸਮਾ ਜਾਣਾ

ਅਕਾਲ-ਪੁਰਖ : ਵਾਹਿਗੁਰੂ, ਪਰਮਾਤਮਾ, ਅੰਤਰਜਾਮੀ

ਅਕਾਲ-ਮੂਰਤ : ਉਹ ਹੋਂਦ ਜੋ ਕਾਲ ਦੀ ਸੀਮਾ ਤੋਂ ਪਰੇ ਹੈ, ਵਾਹਿਗੁਰੂ, ਈਸ਼ਵਰ, ਪਰਮਾਤਮਾ

ਅਕਾਲ ਉਸਤਤਿ : ਗੁਰੂ ਗੋਬਿੰਦ ਸਿੰਘ ਜੀ ਰਚਿਤ ਇਕ ਬਾਣੀ ਦਾ ਨਾਉਂ, ਪਰਮਾਤਮਾ ਦੀ ਸਿਫ਼ਤ

ਅਕਾਲ ਤਖਤ : ਸਿੱਖ ਸੰਪ੍ਰਦਾਇ ਦਾ ਇਕ ਸ਼੍ਰੋਮਣੀ ਤਖਤ ਜਿਸ ਦੀ ਥਾਪਣਾ ਛੇਵੇਂ ਸਤਿਗੁਰੂ ਗੁਰੂ ਹਰਿਗੋਬਿੰਦ ਸਾਹਿਬ ਨੇ ਕੀਤੀ ਸੀ। ਇਹ ਪਵਿੱਤਰ ਸਥਾਨ ਹਰਿ- ਮੰਦਰ ਸਾਹਿਬ (ਅੰਮ੍ਰਿਤਸਰ) ਵਿਖੇ ਹੈ।

ਅਕਾਲੀ : ਅਕਾਲ ਦੇ ਪੁਜਾਰੀ, ਗੁਰਸਿੱਖ, ਭਗਤ, ਸਿੱਖਾਂ ਦੀ ਇਕ ਧਾਰਮਿਕ-ਰਾਜਨੀਤਕ ਜਮਾਤ ਜਿਹੜੇ ਸਿਰ ਤੇ ਕਾਲੀਆਂ-ਨੀਲੀਆਂ ਦਸਤਾਰਾਂ ਸਜਾਉਂਦੇ ਹਨ, ਨਿਹੰਗ ਸਿੰਘ

ਅੰਕਿਤ : ਥਾਪਿਆ, ਲਿਖਿਤ, ਖੁਦਿਆ ਹੋਇਆ

ਅੰਕਿਤ-ਮੁੱਲ : ਲਿਖੀ ਹੋਈ ਕੀਮਤ

ਅਕਿਰਤਘਣ : ਜੋ ਕੀਤੀ ਨਾ ਜਾਣੇ, ਗੁਨਾਹਗਾਰ, ਇਹਸਾਨ-ਫਰਾਮੋਸ਼

ਅਕੀਦਤ : ਸ਼ਰਧਾ, ਵਿਸ਼ਵਾਸ, ਨੇਮ, ਸਿਧਾਂਤ

ਅੰਕੁਸ਼ : ਪ੍ਰਤਿਬੰਧ, ਰੋਕ, ਰੁਕਾਵਟ, ਸੀਮਾ

ਅਕੇਵਾਂ : ਅੱਕ ਜਾਣ ਦਾ ਭਾਵ, ਥੱਕ ਜਾਣਾ, ਥਕਾਵਟ

ਅੱਖ : ਨੇਤਰ, ਦ੍ਰਿਸ਼ਟੀ

ਅੱਖ ਆਉਣੀ : ਅੱਖ ਦਾ ਇੱਕ ਰੋਗ

ਅੱਖ ਖੁੱਲਣੀ : ਜਾਗ ਪੈਣਾ, ਸਾਵਧਾਨ ਹੋ ਜਾਣਾ, ਗਿਆਨ ਹੋਣਾ

ਅੱਖ ਦਾ ਤਾਰਾ : ਪੁੱਤਰ, ਬਹੁਤ ਪਿਆਰਾ

ਅੱਖ ਨਾ ਚੁੱਕਣੀ : ਸਾਮ੍ਹਣੇ ਚਿਹਰੇ ਵਲ ਨਾ ਦੇਖ ਸਕਣਾ, ਸ਼ਰਮਸਾਰ ਹੋਣਾ, ਹੌਂਸਲਾ ਨਾ ਪੈਣਾ

ਅੱਖ ਨੀਵੀਂ ਹੋਣੀ : ਸ਼ਰਮਸਾਰ ਹੋਣਾ, ਬੇਇਜ਼ਤੀ ਹੋਣੀ

ਅੱਖ ਬਣਵਾਉਣੀ : ਅੱਖਾਂ ਦਾ ਉਪਰੇਸ਼ਨ ਕਰਾਉਣਾ

ਅੱਖ ਮਾਰਨੀ : ਇਸ਼ਾਰਾ ਕਰਨਾ, ਕੁੜੀ ਫਸਾਉਣੀ

ਅੱਖ ਰੱਖਣੀ : ਕਿਸੇ ਤੇ ਨਜ਼ਰ ਰੱਖਣੀ, ਆਪਣਾ ਅਧਿਕਾਰ ਜਮਾਉਣਾ

ਅੱਖ ਲੜਨੀ : ਕਿਸੇ ਨਾਲ ਮੁਹੱਬਤ ਹੋਣੀ

ਅੱਖ ਲਾਲ ਹੋਣੀ : ਗੁੱਸਾ ਅਉਣਾ

ਅਖੰਡ : ਖੰਡ ਰਹਿਤ, ਇਕਰਸ, ਲਗਾਤਾਰ, ਨਿਰੰਤਰ

ਅਖੰਡਪਾਠ : ਉਹ ਪਾਠ ਜੋ ਨਿਰੰਤਰ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜੋ 48 ਘੰਟਿਆਂ ਵਿਚ ਸੰਪੂਰਨ ਹੁੰਦਾ ਹੈ

ਅਖੰਡਪਾਠੀ : ਅਖੰਡਪਾਠ ਕਰਨ ਵਾਲੇ ਪਾਠੀ

ਅਖੰਡਿਤ : ਜੋ ਖੰਡਤ ਨਾ ਹੋਵੇ, ਪੂਰਾ, ਅਟੁਟ