ਔਖੇ ਸ਼ਬਦਾਂ ਦੇ ਅਰਥ : ਸ਼ੇਖ਼ ਫ਼ਰੀਦ ਜੀ
ਅਕਲਿ ਲਤੀਫੁ : ਸੂਖ਼ਮ ਤੇ ਬਰੀਕ ਸੂਝ ਵਾਲਾ।
ਕਾਲੇ ਲਿਖੁ : ਨਿੰਦਿਆ, ਕਿਸੇ ਦੇ ਕੰਮਾਂ ਦੀ ਪੜਚੋਲ ।
ਆਪਨੜੇ : ਆਪਣੇ ।
ਗਿਰੀਵਾਨ : ਗਿਰੀਬਾਨ, ਚੋਲਾ।
ਮਹਿ : ਵਿੱਚ ।
ਘੁੰਮਿ : ਘੁੰਮ ਕੇ, ਪਰਤ ਕੇ।
ਆਪਨੜੈ ਘਰਿ : ਆਪਣੇ ਘਰ ਵਿੱਚ, ਸ਼ਾਂਤ ਅਵਸਥਾ ਵਿੱਚ ।
ਜਾਈਐ : ਅਪੜ ਜਾਈਦਾ ਹੈ ।
ਭਵਹਿ : ਘੁੰਮਦਾ ।
ਵਣਿ ਕੰਡਾ : ਜੰਗਲ ਦੇ ਕੰਡੇ ।
ਮੋੜੇਹਿ : ਭੰਨਦਾ ਹੈ ।
ਹਿਆਲੀਐ : ਹਿਰਦੇ ਵਿੱਚ ।
ਨਿਵਾਤ : ਮਿਸਰੀ।
ਮਾਝਾ : ਮੱਝ ਦਾ ।
ਕਾਠ : ਲੱਕੜੀ । ਪ੍ਰਿੰ: ਸੰਤ ਸਿੰਘ ਸੇਖੋਂ ਅਨੁਸਾਰ, ‘ਕਾਠ’ ਸ਼ਬਦ ‘ਘਾਠ’ ਦਾ ਵਿਗੜਿਆ ਰੂਪ ਹੈ, ‘ਘਾਠ ‘ ਦੇ ਅਰਥ ਹਨ ‘ ਜੌਂ ‘।
ਲਾਵਣੁ : ਸਲੂਣਾ।
ਘਣੇ : ਬਹੁਤ ।
ਮੈਡੇ : ਮੇਰੇ।
ਵੇਸੁ : ਪਹਿਰਾਵਾ ।
ਗੁਨਹੀ : ਗੁਨਾਹਾਂ ਨਾਲ ।
ਦਰਵੇਸੁ : ਫ਼ਕੀਰ ।
ਹਢਾਇ : ਨਾ ਆਉਣ ਦੇ।
ਦੇਹੀ : ਸਰੀਰ ਨੂੰ ।
ਜਿਨੀ ਕੰਮੀ : ਜਿਨ੍ਹਾਂ ਕੰਮਾਂ ਵਿੱਚ ।
ਗੁਣ : ਲਾਭ।
ਕੰਮੜੇ : ਕੋਝੇ, ਕੰਮ।
ਵਿਸਾਰਿ : ਛੱਡ ਦੇਹ।
ਮਤੁ : ਕਿਤੇ, ਇਹ ਨਾ ਹੋਵੇ ।
ਥੀਵਹੀ : ਤੂੰ ਹੋਵੇਂ ।
ਦੈ : ਦੋ।
ਦਰਬਾਰਿ : ਦਰਬਾਰ ਵਿੱਚ ।
ਹੰਢਿ ਕੈ : ਦੌੜ-ਭੱਜ ਕਰ ਕੇ ।
ਸੰਮਿ : ਸੌਂ ਕੇ ।
ਮੰਗੇਸੀਆ : ਮੰਗੇਗਾ।
ਆਹੋ ਕੇਰੇ ਕੰਮਿ : ਕਿਹੜੇ ਕੰਮ ਲਈ ਆਇਆ ਸੈਂ ।
ਮੁਝ ਕੂ : ਮੈਨੂੰ ।
ਸਬਾਇਐ ਜਗਿ : ਸਾਰੇ ਸੰਸਾਰ ਨੂੰ ।
ਹਉ : ਮੈਂ ।
ਬਲਿਹਾਰੀ : ਕੁਰਬਾਨ ।
ਜੰਗਲਿ : ਜੰਗਲ ਵਿੱਚ ।
ਵਾਸੁ : ਰਿਹਾਇਸ ।
ਕਕਰ : ਰੋੜ ।
ਥਲਿ : ਧਰਤੀ ਤੇ ।
ਛੋਡਨਿ : ਛੱਡਦੇ ਹਨ ।
ਪਾ : ਪਾਸਾ ।
ਇਕ : ਇਕ ਵੀ ਬੋਲ ।
ਗਾਲਾਇ : ਬੋਲ ।
ਸਚਾ : ਪ੍ਰਭੂ ।
ਧਣੀ : ਵਸਿਆ ਹੈ ।
ਹਿਆਉ : ਹਿਰਦਾ।
ਕੈਹੀ : ਕਿਸੇ ਦਾ ।
ਠਾਹਿ : ਢਾਹ, ਤੋੜ।
ਅਮੋਲਵੇ : ਬਹੁਮੁੱਲੇ ।