ਔਖੇ ਸ਼ਬਦਾਂ ਦੇ ਅਰਥ : ਸਮਯ ਦਾ ਅਰਘ
ਸਮਯ : ਸਮਾਂ ।
ਅਰਘ : ਕਦਰ ।
ਵਲਗਣ : ਚਾਰ ਦੀਵਾਰੀ ।
ਮੜ੍ਹੀਆਂ : ਸਿਵੇ, ਸਮਾਧਾਂ ।
ਸਿੱਧਾਂ : ਜੋਗੀਆਂ ।
ਪ੍ਰਾਣੀ : ਜੀਵ, ਬੰਦਾ ।
ਬਰਸਾਂ : ਸਾਲਾਂ ।
ਅਵਸਥਾ : ਉਮਰ ।
ਆਯੂ : ਉਮਰ ।
ਕੁੰਡਲੀਆਂ : ਕਵਿਤਾ ਦਾ ਇੱਕ ਛੰਦ ।
ਤ੍ਰੈ : ਤਿੰਨ ।
ਬਾਲ : ਬਾਲਕ, ਬੱਚਾ ।
ਬਯੋਹਾਰ : ਵਿਹਾਰ, ਚਾਲ, ਤਰੀਕਾ ।
ਚਰਿੱਤ : ਚਰਿੱਤਰ ।
ਸਾਖੀ : ਕਹਾਣੀ ।
ਸੰਦੇਹ : ਸ਼ੱਕ ।
ਨੱਢੇ : ਜੁਆਨ ।
ਪੱਟ : ਰੇਸ਼ਮ ।
ਅਰ : ਅਤੇ ।
ਹਰਿ-ਭਜਨ : ਰੱਬ ਦੀ ਭਗਤੀ ।
ਖ਼ਾਤਾ : ਹਿਸਾਬ ।
ਮਾਰਗ : ਰਾਹ ।
ਧੰਨਯ : ਧੰਨ ।
ਨਿਹੁੰ : ਪਿਆਰ ।
ਸਾਰਥਕ : ਅਰਥ ਲੱਗਣ ਵਾਲਾ ।
ਅਭਿਆਸ : ਵਾਰ-ਵਾਰ ਕੰਮ ਕਰਨ ਕਰ ਕੇ ਉਸ ਨੂੰ ਪਕਾਉਣਾ ।
ਕਰਮ : ਕੰਮ ।
ਸਾਤੇ : ਹਫ਼ਤੇ ।
ਮਨੋਰਥ : ਉਦੇਸ਼ ।
ਉਦੇਸਯ : ਉਦੇਸ਼ ।
ਚਿਰੰਜੀਵ : ਅਮਰ ।
ਸੰਗ : ਸੰਗਤ ।
ਖੋਏ : ਗੁਆਏ ।
ਅਰਾਧਨਾ : ਸੇਵਾ, ਉਪਾਸਨਾ ।
ਨਕਾਰਾ : ਨਿਕੰਮਾ ।
ਸਮ : ਬਰਾਬਰ ।
ਕਲਯਾਣੁ : ਭਲਾ ।
ਔਖੇ ਸ਼ਬਦਾਂ ਦੇ ਅਰਥ : ਵੱਡਿਆਂ ਦਾ ਆਦਰ
ਨਿਰਲੱਜ : ਬੇਸ਼ਰਮੀ ਭਰੀ ।
ਕਠੋਰ : ਸਖ਼ਤ, ਖਰ੍ਹਵੀ
ਅਚਾਰਜ : ਗੁਰੂ ।
ਭਰਾਉ : ਭਰਾ ।
ਅਦਬ : ਆਦਰ ।
ਅਨਾਦਰ : ਅਪਮਾਨ ।