ਔਖੇ ਸ਼ਬਦਾਂ ਦੇ ਅਰਥ : ‘ਮਿਠ ਬੋਲੜਾ ਜੀ ਹਰਿ ਸਜਣੁ’
ਮਿਠ ਬੋਲੜਾ-ਮਿੱਠੇ ਬੋਲ ਬੋਲਣ ਵਾਲਾ ।
ਮੋਰਾ-ਮੇਰਾ ।
ਹਉ-ਮੈਂ ।
ਸੰਮਲਿ-ਚੇਤੇ ਕਰ ਕੇ ।
ਕਉੜਾ-ਕੌੜਾ ।
ਬੋਲਿ ਨ ਜਾਨੈ-ਬੋਲਣਾ ਨਹੀਂ ਜਾਣਦਾ ।
ਅਉਗਣ ਕੋ-ਕੋਈ ਵੀ ਔਗੁਣ।
ਚਿਤਾਰੇ-ਚੇਤੇ ਰੱਖਦਾ।
ਪਤਿਤ ਪਾਵਨ-ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ।
ਬਿਰਦੁ-ਮੁੱਢ-ਕਦੀਮਾਂ ਦਾ ਸੁਭਾ ।
ਸਦਾਏ-ਅਖਵਾਉਂਦਾ ਹੈ ।
ਤਿਲੁ-ਤਿਲ ਭਰ ਵੀ ।
ਭੰਨੈ-ਵਿਅਰਥ ਜਾਣ ਦਿੰਦਾ ।
ਘਾਲੇ-ਕੀਤੀ ਮਿਹਨਤ ਨੂੰ ।
ਨੇਰੈ ਹੀ ਤੇ ਨੇਰਾ-ਬਹੁਤ ਹੀ ਨੇੜੇ ।
ਸਰਣਾਗਤਿ-ਸ਼ਰਨ ਵਿੱਚ ਆਇਆ ਰਹਿੰਦਾ ਹੈ ।
ਅੰਮ੍ਰਿਤ-ਆਤਮਿਕ ਜੀਵਨ ਦੇਣ ਵਾਲਾ ।
ਬਿਸਮੁ-ਹੈਰਾਨ ।
ਦਰਸਨੁ ਅਪਾਰਾ-ਬੇਅੰਤ ਦਾ ਦਰਸ਼ਨ ।
ਚਰਨ ਕਮਲ ਪਗ ਛਾਰਾ-ਕੇਵਲ ਫੁੱਲ ਵਰਗੇ ਸੋਹਣੇ ਚਰਨਾਂ ਦੀ ਧੂੜ ।
ਦੇਖਤ-ਵੇਖਦਿਆਂ ।
ਠੰਢੀ-ਸ਼ਾਂਤ-ਚਿੱਤ ।
ਤਿਸੁ ਜੇਵਡੁ-ਉਸ ਜਿੰਨਾ ਵੱਡਾ ।
ਆਦਿ-ਸੰਸਾਰ ਦੇ ਸ਼ੁਰੂ ਵਿੱਚ ।
ਅੰਤਿ-ਸੰਸਾਰ ਦੇ ਅੰਤ ਵਿੱਚ ।
ਮਧਿ-ਸੰਸਾਰ ਦੀ ਹੋਂਦ ਦੇ ਵਿਚਕਾਰ ।
ਜਲਿ-ਪਾਣੀ ਵਿੱਚ ।
ਥਲਿ-ਧਰਤੀ ਵਿੱਚ ।
ਮਹੀਅਲਿ-ਅਕਾਸ਼ ।
ਪਾਰਾਵਾਰਾ-ਉਰਲਾ ਪਰਲਾ ਬੰਨਾ ।
‘ਮਿਠ ਬੋਲੜਾ ਜੀ ਹਰਿ ਸਜਣੁ’ ਦਾ ਕੇਂਦਰੀ ਭਾਵ
ਪ੍ਰਸ਼ਨ. ‘ਮਿਠ ਬੋਲੜਾ ਜੀ ਹਰਿ ਸਜਣੁ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ : ਮਾਲਕ-ਪ੍ਰਭੂ ਦਾ ਸੁਭਾ ਬੜਾ ਮਿੱਠਾ ਹੈ। ਉਹ ਸਾਰਿਆ ਵਿੱਚ ਵਸਦਾ ਹੈ ਤੇ ਸਭ ਨੂੰ ਆਤਮਿਕ ਜੀਵਨ ਦੇਣ ਵਾਲਾ ਹੈ। ਉਸ ਦਾ ਦਰਸ਼ਨ ਕਰ ਕੇ ਜੀਵ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਉਹ ਹਰ ਥਾਂ ਵਸਦਾ-ਰਸਦਾ ਹੈ ਤੇ ਉਸ ਦਾ ਧਿਆਨ ਧਰ ਕੇ ਮਨੁੱਖ ਸੰਸਾਰ-ਸਮੁੰਦਰ ਨੂੰ ਤਰ ਜਾਂਦਾ ਹੈ।