ਔਖੇ ਸ਼ਬਦਾਂ ਦੇ ਅਰਥ : ਬੰਮ ਬਹਾਦਰ
ਔਖੇ ਸ਼ਬਦਾਂ ਦੇ ਅਰਥ
ਨਮੋੜ : ਬੇਕਾਬੂ/ਆਪ-ਮੁਹਾਰਾ/ਆਪ-ਹੁਦਰਾ ।
ਖ਼ਰੂਦ : ਖੱਪ ।
ਅੱਖਾਂ ਕੱਢਦਾ : ਡਰਾਉਂਦਾ ।
ਸਲੀਕਾ : ਤਬੀਅਤ, ਸੁਭਾ ।
ਰਾਤਬ : ਖਾਣਾ ।
ਊਧਮ ਮਚਾਉਣਾ : ਖੱਪ ਪਾਉਣਾ ।
ਬੇਕਾਇਦਗੀ : ਬੇਨਿਯਮੀ ।
ਖ਼ਫ਼ਾ : ਗੁੱਸੇ ।
ਖੌਰੂ : ਖੱਪ ।
ਛੱਬ : ਸੁੰਦਰਤਾ।
ਹੌਦੇ : ਹਾਥੀ ਉੱਪਰ ਬੈਠਣ ਲਈ ਪਾਈ ਇਕ ਪ੍ਰਕਾਰ ਦੀ ਕਾਠੀ ।
ਸਲਾਮੀ : ਫ਼ੌਜੀਆਂ ਦੀ ਸਲਾਮ ।
ਨਿਮਰ : ਨਿਮਰਤਾ ਭਰਪੂਰ ।
ਰਸਿਕ : ਰਸ ਭਰੀ ।
ਸਜ ਪਰਨੀ : ਸਜ-ਵਿਆਹੀ ।
ਦਾਅਵਤ : ਖਾਣੇ ਦਾ ਸੱਦਾ ।
ਮਿਉਂਦਾ : ਸਮਾਉਂਦਾ।
ਹੈਵਾਨ : ਪਸ਼ੂ ।
ਰੌਂ : ਤਬੀਅਤ ।
ਮਣਾਂ-ਮੂੰਹੀਂ : ਅਥਾਹ ।
ਹੁੰਮਨੇ ਚੁੰਮਨੇ ਲੈਣਾ : ਪਿਆਰ ਕਰਨਾ ।
ਫ਼ਖ਼ਰ : ਮਾਣ ।
ਜਜਮਾਨ : ਜੋ ਪ੍ਰੋਹਤ ਤੋਂ ਯਗ ਕਰਾਉਂਦਾ ਹੈ ।
ਮੁਹੱਬਤ : ਪਿਆਰ ।
ਝੱਲ : ਪਾਗਲਪਨ ।
ਅਜਾਂ ਨਾ ਲਾਇਆ : ਜ਼ਰਾ ਵੀ ਨੁਕਸਾਨ ਨਾ ਪੁਚਾਇਆ।
ਅਸਤਬਲ : ਘੋੜੇ ਬੰਨ੍ਹਣ ਦੀ ਥਾਂ ।
ਇਹਤਿਆਤ : ਬਚਾਓ ਦਾ ਖ਼ਿਆਲ ।
ਖ਼ੁਦ : ਆਪ ।
ਰਿਸਾਲਾ : ਘੋੜ ਸਵਾਰ ।
ਹਰਗਿਜ਼ ਨਹੀਂ : ਬਿਲਕੁਲ ਨਹੀਂ ।
ਵੇਦਨਾ : ਦਿਲ ਦਾ ਦਰਦ ।
ਮਹਿਰਮ : ਦਿਲ ਦਾ ਭੇਤੀ, ਪਿਆਰਾ ।
ਸਿਹਾਣਦੀ : ਪਛਾਣਦੀ ।
ਹੈਵਾਨੀਅਤ : ਪਸ਼ੂਪੁਣਾ ।
ਅਹਿਲ : ਜੋ ਹਿੱਲੇ ਨਾ ।
ਹਿੱਤ : ਭਲੇ ।
ਵਿਸ਼ਾਲ : ਵੱਡਾ ।
ਪ੍ਰਤੱਖ : ਸਪੱਸ਼ਟ ।
ਸਲਤਨਤ : ਹਕੂਮਤ ਦਾ ਖੇਤਰ ।