ਔਖੇ ਸ਼ਬਦਾਂ ਦੇ ਅਰਥ : ਪੰਜਾਬ ਦੇ ਰਸਮ ਰਿਵਾਜ
ਰਸਮ – ਰੀਤ, ਰਿਵਾਜ।
ਰਹੁ-ਰੀਤ – ਰਸਮ-ਰਿਵਾਜ, ਪਰੰਪਰਾ।
ਰਿਵਾਜ – ਸਮਾਜ ਵਿੱਚ ਪ੍ਰਚਲਿਤ ਕੋਈ ਰਸਮ/ ਰੀਤ/ ਪ੍ਰਥਾ।
ਸਿੱਕਾਂ – ਇੱਛਾਵਾਂ।
ਸੱਧਰਾਂ – ਉਮੰਗਾਂ, ਖ਼ਾਹਸ਼ਾਂ, ਚਾਅ।
ਜਜ਼ਬਿਆਂ—ਭਾਵਨਾਵਾਂ।
ਤਰਜਮਾਨੀ ਕਰਨਾ-ਦੂਜਿਆਂ ਦੇ ਵਿਚਾਰਾਂ/ ਭਾਵਾਂ ਨੂੰ ਪ੍ਰਗਟਾਉਣਾ।
ਭਾਈਚਾਰਿਕ – ਬਰਾਦਰੀ/ਸ਼ਰੀਕੇ ਸੰਬੰਧੀ।
ਰੰਗ-ਮੰਚ – ਸਟੇਜ।
ਬੈਸੰਤਰ – ਅਗਨੀ।
ਪ੍ਰੋਹਤ – ਧਾਰਮਿਕ ਰਸਮਾਂ ਕਰਾਉਣ ਵਾਲਾ ਬ੍ਰਾਹਮਣ।
ਭਾਈ – ਗੁਰਦਵਾਰੇ ਦਾ ਗ੍ਰੰਥੀ, ਗੁਰਮੁਖੀ ਪੜ੍ਹਾਉਣ ਵਾਲਾ, ਭਰਾ।
ਦਾਈ – ਬੱਚੇ ਜਮਾਉਣ ਦਾ ਕਿੱਤਾ ਕਰਨ ਵਾਲੀ ਔਰਤ।
ਮੁੱਲਾਂ-ਮੁਲਾਣਾ – ਮੁਸਲਮਾਨਾਂ ਦੀਆਂ ਧਾਰਮਿਕ ਰਸਮਾਂ ਕਰਾਉਣ ਵਾਲਾ।
ਮੁਲਾਣਾ – ਮੁੱਲਾਂ, ਮੌਲਵੀ।
ਸੰਸਕਾਰ – ਸਿੱਖਿਆ/ਉਪਦੇਸ਼/ਸੰਗਤ ਦਾ ਪਿਆ ਪੱਕਾ ਅਸਰ, ਰਸਮ।
ਮਨੋਰਥ – ਉਦੇਸ਼।
ਦਿਲਚਸਪ—ਰੋਚਕ।
ਦੈਵੀ – ਰੱਬੀ, ਈਸ਼ਵਰੀ, ਦੇਵਤਾ ਸੰਬੰਧੀ।
ਪਤਿਆਉਣ – ਰਾਜ਼ੀ/ਖ਼ੁਸ਼ ਕਰਨ।
ਰਿਝਾਉਣ – ਪ੍ਰਸੰਨ/ਖ਼ੁਸ਼ ਕਰਨ।
ਬ੍ਰਹਮਚਰਜ, ਗ੍ਰਿਸਤ, ਬਾਨਪ੍ਰਸਥ ਸਨਿਆਸ : ਹਿੰਦੂਆਂ ਦੇ ਜੀਵਨ ਦੇ ਚਾਰ ਆਸ਼ਰਮ। ਭਾਗ : ਬ੍ਰਹਮਚਰਜ (ਜਤ-ਸਤ), ਗ੍ਰਿਸਤ (ਕਬੀਲਦਾਰੀ, ਘਰੇਲੂ ਜੀਵਨ), ਬਾਨਪ੍ਰਸਥ (ਬਣ ਵਿੱਚ ਵਾਸ/ਰਹਿਣਾ) ਅਤੇ ਸਨਿਆਸ (ਸੰਸਾਰ ਦਾ ਤਿਆਗ)।
ਮਰਯਾਦਾ—ਨਿਯਮਾਂ ਦੀ ਪਾਬੰਦੀ, ਰੀਤ/ਰਸਮ/ ਰਿਵਾਜ)।
ਵਡਾਰੂ-ਵੱਡੇ-ਵਡੇਰੇ।
ਲੋਪ-ਅਲੋਪ।
ਬਿਰਖਾਂ-ਦਰਖ਼ਤਾਂ, ਰੁੱਖਾਂ।
ਨੇਪਰੇ ਚਾੜ੍ਹਨਾ-ਸਿਰੇ ਚਾੜ੍ਹਨਾ, ਮੁਕੰਮਲ ਕਰਨਾ।
ਦੱਭ – ਇੱਕ ਕਿਸਮ ਦਾ ਘਾਹ।
ਸੂਚਕ – ਲਖਾਇਕ।
ਪ੍ਰੇਤ – ਭੂਤ, ਮਰੇ ਹੋਏ ਮਨੁੱਖ ਦੀ ਰੂਹ।
ਭਾਈਚਾਰੇ – ਬਰਾਦਰੀ, ਸ਼ਰੀਕੇ।
ਸੂਰਤ—ਹਾਲਤ।
ਜਠੇਰੇ – ਕਿਸੇ ਕੁਲ ਦੇ ਵੱਡੇ-ਵਡੇਰੇ ਜੋ ਮਰ ਚੁੱਕੇ ਹੋਣ ਤੇ ਉਹਨਾਂ ਦੇ ਘਰ ਵਾਲੇ ਮਾਨਤਾ ਕਰਦੇ ਹੋਣ।
ਪੇਕੇ – ਮਾਪਿਆਂ ਦੇ।
ਨਾਨਕੇ ਘਰ – ਮਾਂ ਦੇ ਮਾਪਿਆਂ ਦਾ ਘਰ।
ਜਣੇਪਾ-ਬੱਚਾ ਜਣਨ/ਪੈਦਾ ਕਰਨ ਦਾ ਭਾਵ, ਛਿਲਾ।
ਜੱਚਾ – ਬੱਚਾ ਜਣਨ/ਪੈਦਾ ਕਰਨ ਵਾਲ਼ੀ ਔਰਤ/ਇਸਤਰੀ।
ਲਾਗੀ – ਕੰਮੀ, ਲਾਗ ਲੈਣ ਵਾਲਾ।
ਲਾਗ – ਲਾਗੀ ਨੂੰ ਦਿੱਤੀ ਜਾਣ ਵਾਲੀ ਰਕਮ।
ਗੁੜ੍ਹਤੀ – ਜਨਮ ਦੇ ਸਮੇਂ ਬੱਚੇ ਨੂੰ ਦਿੱਤੀ ਜਾਣ ਵਾਲੀ ਘੁੱਟੀ, ਜੰਮਣ-ਘੁੱਟੀ, ਜਨਮ ਸਮੇਂ ਬੱਚੇ ਨੂੰ ਜਿਹੜੀ ਵਸਤ ਚਟਾਈ ਜਾਂਦੀ ਹੈ।
ਚਾਹਵਾਨ—ਇੱਛਕ। ਰੀਤ-ਰਸਮ।
ਦਾਈ – ਬੱਚੇ ਜਮਾਉਣ ਦਾ ਕਿੱਤਾ ਕਰਨ ਵਾਲ਼ੀ।
ਤਲੀਆਂ ਥੱਲੇ – ਪੈਰਾਂ ਥੱਲੇ।
ਨਕਦੀ – ਸਿੱਕਿਆਂ ਦੇ ਰੂਪ ਵਿੱਚ ਧਨ।
ਚੌਕ ਪੂਰਨਾ – ਧਰਤੀ ਉੱਤੇ ਗ੍ਰਹਿਆਂ ਦੇ ਨਿਸ਼ਾਨ ਪਾ ਕੇ ਪੂਜਾ ਕਰਨ ਲਈ ਆਟਾ ਆਦਿ ਧੂੜਨਾ।
ਛਟੀ – ਬੱਚਾ ਜੰਮਣ ਪਿੱਛੋਂ ਛੇਵਾਂ ਦਿਨ ਜਿਸ ਦਿਨ ਕੁਝ ਰਸਮਾਂ ਕੀਤੀਆਂ ਜਾਂਦੀਆਂ ਹਨ।
ਲਾਗੀ – ਕੰਮੀ।
ਦੌਰਾ – ਮਿੱਟੀ ਦਾ ਭਾਂਡਾ।
ਝੱਜਰ – ਜਿਸ ਵਿੱਚ ਪਾਣੀ ਪਾਇਆ ਜਾਂਦਾ ਹੈ।
ਤੜਾਗੀ—ਬੱਚੇ ਦੇ ਲੱਕ ਦੁਆਲੇ ਬੰਨ੍ਹੀ ਜਾਣ ਵਾਲ਼ੀ ਡੋਰੀ।
ਬਣਦਾ-ਸਰਦਾ—ਜੋ ਕੁਝ ਕੋਈ ਦੇਣ ਜੋਗਾ ਹੋਵੇ, ਜੋ ਪੁੱਜਦਾ ਹੈ।
ਪਰੋਸੇ – ਵਿਆਹ ਆਦਿ ਦੇ ਮੌਕੇ ਬਰਾਦਰੀ ਵਿੱਚ ਵੰਡੇ ਜਾਣ ਵਾਲੇ ਮੁੰਡੇ ਤੇ ਕੜਾਹ। (ਮੰਡਾ-ਪਤਲੀ ਰੋਟੀ)।
ਜਣੇਪਾ – ਬੱਚਾ ਜਣਨ/ਪੈਦਾ ਕਰਨ ਦਾ ਭਾਵ।
ਦਾਦਕਾ—ਦਾਦੇ ਦੀ ਕੁਲ ਨਾਲ ਸੰਬੰਧਿਤ।
ਖੰਮ੍ਹਣੀ – ਮੌਲੀ, ਰੰਗਦਾਰ ਧਾਗੇ ਦੀ ਅੱਟੀ।
ਤਿਓਰ – ਔਰਤ/ਇਸਤਰੀ ਦੇ ਸਿਰ, ਗਲ ਅਤੇ ਤੇੜ ਦੇ ਤਿੰਨ ਕੱਪੜੇ।
ਨਾਨਕਿਆਂ ਵੱਲੋਂ – ਧੀ ਦੇ ਮਾਪਿਆਂ ਜਾਂ ਮੁੰਡੇ ਦੇ ਮਾਪਿਆਂ ਵੱਲੋਂ।
ਛੂਛਕ – ਧੀ ਦੇ ਪਹਿਲਾ ਬੱਚਾ ਹੋਣ ‘ਤੇ ਮਾਪਿਆਂ ਵੱਲੋਂ ਦਿੱਤਾ ਸਮਾਨ।
ਭੇਲੀ – ਗੁੜ ਆਦਿ ਦਾ ਪੱਥਿਆ ਰੋੜਾ ਜੋ ਚਾਰ-ਪੰਜ ਸੇਰ ਦਾ ਹੁੰਦਾ ਹੈ।
ਭਰਾਈ – ਨਿਗਾਹੀਏ ਪੀਰ ਦੇ ਗੀਤ ਗਾਉਣ ਵਾਲੇ ਮੁਸਲਮਾਨਾਂ ਦੀ ਇੱਕ ਜਾਤ, ਢੋਲ।
ਮੁੰਡਨ ਸੰਸਕਾਰ- ਹਿੰਦੂਆਂ ਵਿੱਚ ਛੋਟੇ ਬੱਚੇ ਦੇ ਪਹਿਲੀ ਵਾਰ ਵਾਲ ਮੁੰਨਣ ਦੀ ਰਸਮ।
ਜਨੇਊ – ਜੰਞ, ਇੱਕ ਧਾਗਾ ਜੋ ਹਿੰਦੂਆਂ ਦੀਆਂ ਉਪਰਲੀਆਂ ਜਾਤਾਂ ਪਹਿਨਦੀਆਂ ਹਨ।
ਅੰਮ੍ਰਿਤ ਛਕਣਾ – ਇੱਕ ਰੀਤ/ਮਰਿਆਦਾ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਚਲਾਈ।
ਸ਼ਰਾ – ਕਿਸੇ ਧਰਮ ਦੇ ਨਿਯਮ ਜਿਨ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੈ, ਪਾਬੰਦੀ।
ਪਹਾੜ ਡਿਗ ਪੈਣਾ – ਵੱਡੀ ਮੁਸੀਬਤ ਆ ਪੈਣੀ।
ਵਣਜਾਰਾ – ਛੋਟਾ-ਮੋਟਾ ਵਪਾਰ ਕਰਨ ਵਾਲਾ।
ਰੋੜੀ-ਡਲੀ।
ਦ੍ਰਿਸ਼ਟੀਕੋਣ – ਨਜ਼ਰੀਆ।
ਰੁਝਾਨ – ਝੁਕਾਅ, ਰੁਚੀ।
ਠਾਕਣਾ – ਰੋਕਣਾ, ਮੰਗਣੀ ਤੋਂ ਪਹਿਲਾਂ ਮੁੰਡੇ ਨੂੰ ਰਾਖਵਾਂ ਕਰਨਾ।
ਨਾਤਾ – ਸੰਬੰਧ, ਰਿਸ਼ਤਾ।
ਕੂਜਾ – ਮਿਸ਼ਰੀ ਦੀ ਡਲੀ।
ਸ਼ਰੀਕੇ – ਬਰਾਦਰੀ।
ਹਜ਼ੂਰੀ – ਹਾਜ਼ਰੀ।
ਮੰਗੇਤਰ – ਉਹ ਮੁੰਡਾ/ਕੁੜੀ ਜਿਸ ਨਾਲ ਮੰਗਣੀ ਹੋਈ ਹੋਵੇ।
ਨਾਇਣ – ਨਾਈ ਦੀ ਪਤਨੀ।
ਭਾਈਚਾਰੇ— ਬਰਾਦਰੀ।
ਮੰਗਣੀ—ਕੁੜਮਾਈ।
ਤਿਥ – ਚੰਦਰਮਾ ਦੇ ਆਧਾਰ ‘ਤੇ ਮਹੀਨੇ ਦਾ ਕੋਈ ਦਿਨ।
ਸਾਹਾ ਕਢਾਉਣਾ—ਜੋਤਸ਼ ਅਨੁਸਾਰ ਵਿਆਹ ਦਾ ਮਹੂਰਤ ਕਢਾਉਣਾ।
ਲਗਨ-ਸਾਹੇ ਦੀ ਚਿੱਠੀ।
ਪ੍ਰੋਹਤ-ਧਾਰਮਿਕ ਰਸਮ ਕਰਾਉਣ ਵਾਲਾ ਬ੍ਰਾਹਮਣ।
ਵਿੱਤ ਅਨੁਸਾਰ-ਸਮਰੱਥਾ ਅਨੁਸਾਰ।
ਵਰੀ-ਮੁੰਡੇ ਵਾਲਿਆਂ ਵੱਲੋਂ ਲਾੜੀ/ਕੁੜੀ ਨੂੰ ਦਿੱਤੇ ਜਾਣ ਵਾਲੇ ਕੱਪੜੇ ਤੇ ਗਹਿਣੇ ਆਦਿ।
ਸੁਹਾਗਣ-ਉਹ ਔਰਤ/ਇਸਤਰੀ ਜਿਸ ਦਾ ਪਤੀ ਜਿਊਂਦਾ ਹੋਵੇ।
ਰਸਮ—ਰੀਤ
ਕੜਾਹੀ ਚੜ੍ਹਾਈ ਜਾਂਦੀn- ਪਕਵਾਨ ਪਕਾਇਆ ਜਾਂਦਾ।
ਵਿਆਂਹਦੜ – ਜਿਸ ਦਾ ਵਿਆਹ ਹੋਣਾ ਹੋਵੇ
ਨਾਨਕੀ ਛੱਕ – ਦੋਹਤੀ/ਦੋਹਤਰੀ ਦੇ ਵਿਆਹ ‘ਤੇ ਦਿੱਤੇ ਜਾਣ ਵਾਲੇ ਕੱਪੜੇ, ਗਹਿਣੇ, ਭਾਂਡੇ ਆਦਿ।
ਮਾਈਆਂ – ਵਿਆਹ ਤੋਂ ਕੁਝ ਦਿਨ ਪਹਿਲਾਂ ਮੁੰਡੇ/ਕੁੜੀ ਨੂੰ ਵਟਣਾ ਮਲਣ ਦੀ ਰਸਮ।
ਵਟਣਾ—ਠੂਠੀ ਵਿੱਚ ਤੇਲ, ਪਾਣੀ ਤੇ ਹਲਦੀ ਮਿਲਾ ਕੇ ਬਣਿਆ ਘੋਲ।
ਬੰਨੜੇ – ਲਾੜੇ।
ਬੰਨੜੀ – ਲਾੜੀ।
ਚੰਦੋਆ – ਮਾਈਏ ਵੇਲੇ ਲਾੜੇ/ਲਾੜੀ ‘ਤੇ ਤਾਣੀ ਚਾਦਰ।
ਗੁੱਟੀ—ਗੁੱਛੀ, ਜੂੜੀ।
ਅੰਗ-ਸਾਕ-ਰਿਸ਼ਤੇਦਾਰ।
ਨਾਨਕਾ ਮੇਲ-ਨਾਨਕਿਆਂ ਵਾਲੇ ਰਿਸ਼ਤੇਦਾਰ।
ਦੋਹਤਰੀ/ਦੋਹਤਮਾਨ-ਧੀ ਦੀ ਧੀ
ਚੋਹਲ – ਠੱਠਾ-ਮਖੌਲ
ਜੂਹ—ਸੀਮਾ।
ਵਿਆਂਹਦੜ—ਜਿਸ ਦਾ ਵਿਆਹ ਹੋਣਾ ਹੋਵੇ।
ਪੁਸ਼ਾਕ – ਪਹਿਨਣ ਵਾਲ਼ੇ ਕੱਪੜੇ।
ਸਰਬਾਲ੍ਹਾ-ਲਾੜੇ ਦੇ ਪਿੱਛੇ ਘੋੜੀ ‘ਤੇ ਬੈਠਣ ਵਾਲਾ ਲੜਕਾ।
ਵਾਗ – ਵਿਆਹ ਦੇ ਮੌਕੇ ‘ਤੇ ਭੈਣਾਂ ਵੱਲੋਂ ਉਸ ਘੋੜੀ ਦੀ ਵਾਗ/ਲਗਾਮ ਗੁੰਦਣ ਦੀ ਕਿਰਿਆ ਜਿਸ ‘ਤੇ ਲਾੜਾ ਸਵਾਰ ਹੁੰਦਾ ਹੈ।
ਸ਼ਰੀਕਣੀਆਂ – ਬਰਾਦਰੀ/ਸ਼ਰੀਕੇ ਦੀਆਂ ਔਰਤਾਂ। (ਸ਼ਰੀਕਾ-ਭਾਈਚਾਰਾ, ਬਰਾਦਰੀ)।
ਸਲਾਮੀਆਂ – ਵਿਆਹ ਸਮੇਂ ਲਾੜੇ/ਲਾੜੀ ਦੇ ਸਿਰ ਤੋਂ ਵਾਰਨੇ ਦੀ ਰਸਮ।
ਜੰਞ – ਜਨੇਤ।
ਪੱਤਲ-ਪੱਤਿਆਂ ਦੀ ਬਣਾਈ ਥਾਲੀ।
ਖਾਰਾ – ਕਾਨਿਆਂ ਦਾ ਬਣਿਆ ਚੌੜਾ ਚੌਰਸ ਆਸਣ ਜਿਸ ‘ਤੇ ਲਾਵਾਂ ਵੇਲੇ ਵਰ ‘ਤੇ ਕੰਨਿਆਂ ਬੈਠਦੇ ਹਨ।
ਅਨੰਦ ਕਾਰਜ – ਸਿੱਖ ਧਰਮ ਅਨੁਸਾਰ ਵਿਆਹ ਦੀ ਰਸਮ।
ਕੀਰਤਨ – ਪਰਮੇਸ਼ਰ ਦੇ ਗੁਣ ਗਾਉਣਾ, ਗੁਰਮਤਿ ਵਿੱਚ ਰਾਗ ਸਹਿਤ ਕਰਤਾਰ ਦੇ ਗੁਣ ਗਾਉਣਾ।
ਅਨੰਦ ਸਾਹਿਬ – ਸ੍ਰੀ ਗੁਰੂ ਅਮਰਦਾਸ ਜੀ ਦੀ ਇੱਕ ਬਾਣੀ।
ਭਾਈਚਾਰੇ—ਸ਼ਰੀਕੇ, ਬਰਾਦਰੀ।
ਦਾਜ-ਦਹੇਜ, ਉਹ ਧਨ ਤੇ ਸਮਾਨ ਆਦਿ ਜੋ ਵਿਆਹ ਵੇਲ਼ੇ ਕੁੜੀ ਵਾਲਿਆਂ ਵੱਲੋਂ ਦਿੱਤਾ ਜਾਂਦਾ ਹੈ।
ਖੱਟ—ਕੁੜੀ ਦੇ ਵਿਆਹ ‘ਤੇ ਮਾਪਿਆਂ ਵੱਲੋਂ ਦਿੱਤੀਆਂ ਹੋਈਆਂ ਚੀਜ਼ਾਂ, ਦਹੇਜ।
ਟਿੱਚਰਾਂ – ਮਖੌਲ, ਮਸ਼ਕਰੀਆਂ।
ਵਾਰਨਾ – ਕਿਸੇ ਦੇ ਸਿਰ ਦੇ ਆਲੇ-ਦੁਆਲੇ ਚੀਜ਼ ਘੁਮਾ ਕੇ ਦਾਨ ਵਜੋਂ ਕਿਸੇ ਨੂੰ ਦੇ ਦੇਣਾ।
ਪਿੱਤਰਾਂ – ਵੱਡੇ ਵਡੇਰਿਆਂ।
ਕੰਙਣਾ – ਗਾਨਾ/ਮੌਲੀ ਦਾ ਧਾਗਾ ਜੋ ਲਾੜੇ/ਲਾੜੀ ਦੇ ਗੁੱਟ ‘ਤੇ ਬੰਨ੍ਹਦੇ ਹਨ। ਵਿਆਹ ਨਾਲ ਸੰਬੰਧਿਤ ਇਸ ਰਸਮ ਵਿੱਚ ਲਾੜੇ-ਲਾੜੀ ਵੱਲੋਂ ਇੱਕ-ਦੂਜੇ ਦਾ ਗਾਨਾ ਖੋਲ੍ਹਿਆ ਜਾਂਦਾ ਹੈ।
ਤ੍ਰੀਮਤਾਂ – ਔਰਤਾਂ/ਤੀਵੀਆਂ।
ਵੈਣ – ਵਿਰਲਾਪ, ਮਰਨ ਵਾਲੇ ਦੀਆਂ ਅਛਾਈਆਂ ਨੂੰ ਯਾਦ ਕਰਕੇ ਕੀਤਾ ਵਿਰਲਾਪ।
ਫੂਹੜੀ – ਚਟਾਈ, ਮਾਤਮ ਮਨਾਉਣ ਦੀ ਥਾਂ।
ਸੁਹਾਗਣ – ਜਿਸ ਦਾ ਪਤੀ ਜਿਊਂਦਾ ਹੋਵੇ।
ਦੰਦਾਸਾ – ਦੰਦ ਸਾਫ਼ ਕਰਨ ਅਤੇ ਬੁੱਲ੍ਹ ਰੰਗਣ ਲਈ ਵਰਤੀ ਜਾਂਦੀ ਅਖਰੋਟ ਦੀ ਛਿੱਲ।
ਵੀਣੀ – ਕਲਾਈ।
ਚਿਖਾ – ਚਿਣੀਆਂ ਹੋਈਆਂ ਲੱਕੜਾਂ ਜਿਸ ‘ਤੇ ਪਾ ਕੇ ਮੁਰਦੇ ਨੂੰ ਜਲਾਇਆ ਜਾਂਦਾ ਹੈ।
ਬੱਭੜ—ਉਹ ਘਾਹ ਜਿਸ ਦਾ ਵਾਣ ਵੱਟਿਆ ਜਾਂਦਾ ਹੈ।
ਅੱਧ-ਮਾਰਗ ਤੋਂ – ਅੱਧੇ ਰਾਹ ਤੋਂ।
ਸ਼ਮਸ਼ਾਨ ਭੂਮੀ – ਜਿੱਥੇ ਮੁਰਦਿਆਂ ਦਾ ਸਸਕਾਰ ਕੀਤਾ ਜਾਂਦਾ ਹੈ।
ਲਾਂਬੂ – ਅੱਗ ਨਾਲ ਮਚਦਾ ਫੂਸ ਜਿਸ ਨਾਲ ਚਿਤਾ ਨੂੰ ਅੱਗ ਲਾਈ ਜਾਂਦੀ ਹੈ।
ਠਕੋਰਦਾ – ਹੌਲੀ-ਹੌਲੀ ਠੋਕਰ ਮਾਰਨਾ।
ਚਿਖਾ – ਚਿਤਾ, ਮੁਰਦਾ ਸਾੜਨ ਲਈ ਚਿਣੀਆਂ ਲੱਕੜਾਂ ਦਾ ਢੇਰ।
ਚਬਾ ਕੇ – ਚੱਬ ਕੇ।
ਟੋਭਾ – ਛੱਪੜ, ਵੱਡਾ ਛੱਪੜ।
ਫੁੱਲ – ਅਸਤੀਆਂ।
ਮਕਾਣ – ਕਿਸੇ ਦੇ ਮਰਨ ‘ਤੇ ਅਫ਼ਸੋਸ ਪ੍ਰਗਟ ਕਰਨ ਲਈ ਇਕੱਠੇ ਹੋ ਕੇ ਆਏ ਸੰਬੰਧੀ।
ਮਕਾਣਾਂ – ਮੁਕਾਣ ਸ਼ਬਦ ਦਾ ਬਹੁਵਚਨ-ਰੂਪ।
ਹੰਗਾਮੇ ਦੇ ਸਮੇਂ—ਮਰੇ ਵਿਅਕਤੀ ਦੇ ਭੰਡਾਰੇ ‘ਤੇ ਹੋਇਆ ਇਕੱਠ।
ਦਸਤਾਰ – ਪੱਗ, ਪਗੜੀ।