ਔਖੇ ਸ਼ਬਦਾਂ ਦੇ ਅਰਥ : ਜੰਗ ਦਾ ਹਾਲ
ਫੇਰੂ ਸ਼ਹਿਰ : ਸਤਲੁਜ ਤੋਂ ਪਾਰ ਮੁਦਕੀ ਦੇ ਕੋਲ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਇਕ ਸਥਾਨ, ਜਿੱਥੇ ਖ਼ਾਲਸਾ ਫ਼ੌਜ ਤੇ ਅੰਗਰੇਜ਼ਾਂ ਦੀ 21 ਦਸੰਬਰ, 1845 ਨੂੰ ਦੂਜੀ ਲੜਾਈ ਹੋਈ।
ਹੇਠ ਜਾਂ ਖੇਤ ਰੁੱਧੇ : ਖ਼ਾਲਸਾ ਫ਼ੌਜ ਸ਼ਹਿਰ ਦੀ ਕੰਧ ਤੋਂ ਬਾਹਰ ਖੇਤਾਂ ਵਿੱਚ ਮੋਰਚੇ ਲਾਈ ਬੈਠੀ ਸੀ, ਇਸੇ ਲਈ ਹੀ ਸ਼ਾਹ ਮੁਹੰਮਦ ਨੇ ‘ਹੇਠ’ ਸ਼ਬਦ ਦੀ ਵਰਤੋਂ ਕੀਤੀ ਹੈ।
ਤੋੜਿਆਂ : ਤੋੜੇਦਾਰ ਬੰਦੂਕਾਂ ਦੀ ਬੁਛਾੜ ਵਾਂਗ ਤੋਪਾਂ ਦੇ ਗੋਲੇ ਵੀ ਲਗਾਤਾਰ ਚੱਲਦੇ ਰਹੇ।
ਗੰਜ : ਸਿਰ ।
ਗੋਰਿਆਂ : ਅੰਗਰੇਜ਼ਾਂ।
ਟੁੰਡੇ ਲਾਟ : ਲਾਰਡ ਹੈਨਰੀ ਹਾਰਡਿੰਗ, ਗਵਰਨਰ ਜਨਰਲ।
ਰੰਡ : ਰੰਡੀ ਕਰ ਦਿੱਤੀ ਹੈ ।
ਨੰਦਨ : ਲੰਡਨ, ਬਰਤਾਨੀਆ ਦੀ ਰਾਜਧਾਨੀ ।
ਨੀਰ ਦੇ ਆਇ ਵੱਲੇ : ਦਰਿਆ ਸਤਲੁਜ ਦੇ ਕੰਢੇ ।
ਮੇਖਜ਼ੀਨਾਂ : ਮੈਗਜ਼ੀਨਾਂ, ਬਾਰੂਦ ਰੱਖਣ ਦੀ ਥਾਂ।
ਪੱਤਰਾ ਹੋਇ ਚੱਲੇ : ਦੌੜ ਚੱਲੇ ।
ਰਣੋਂ : ਲੜਾਈ ਦੇ ਮੈਦਾਨ ਵਿੱਚੋਂ ।
ਜੰਗ ਹਿੰਦ ਪੰਜਾਬ : ਕਵੀ ਨੇ ਸਿੰਘਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਨੂੰ ‘ਜੰਗ ਹਿੰਦ ਪੰਜਾਬ’ ਦਾ ਆਖਿਆ ਹੈ।
ਸਰਕਾਰ : ਮਹਾਰਾਜਾ ਰਣਜੀਤ ਸਿੰਘ ।
ਤੇਗਾਂ ਮਾਰੀਆਂ : ਬਹਾਦਰੀ ਦਿਖਾਈ ।
ਅੰਬਾਰੀਆਂ : ਹੌਦਿਆਂ ।
‘ਜੰਗ ਦਾ ਹਾਲ’ ਕਵਿਤਾ ਦਾ ਕੇਂਦਰੀ ਭਾਵ
ਪ੍ਰਸ਼ਨ. ‘ਜੰਗ ਦਾ ਹਾਲ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਜਾਂ ਸਾਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ : ਸਿੱਖਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਵਿੱਚ ਸਿੱਖ ਫ਼ੌਜਾਂ ਜਾਨ ਹੂਲ ਕੇ ਲੜੀਆਂ ਤੇ ਅੰਗਰੇਜ਼ੀ ਫ਼ੌਜਾਂ ਦੀ ਬੁਰੀ ਤਰ੍ਹਾਂ ਵਾਢੀ ਕੀਤੀ। ਪਰ ਮਹਾਰਾਜਾ ਰਣਜੀਤ ਸਿੰਘ ਦੀ ਅਣਹੋਂਦ ਕਾਰਨ ਸਿੱਖ ਫ਼ੌਜਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।