Aukhe shabad (ਔਖੇ ਸ਼ਬਦਾਂ ਦੇ ਅਰਥ)CBSEEducationNCERT class 10thPunjab School Education Board(PSEB)

ਔਖੇ ਸ਼ਬਦਾਂ ਦੇ ਅਰਥ : ਚੰਡੀ ਦੀ ਵਾਰ


ਦਮਾਮੇ : ਨਗਾਰੇ ।

ਦਸਤ ਨਚਾਈ : ਹੱਥ ਵਿੱਚ ਫੜ ਕੇ ਚਲਾਈ ।

ਸੀਹਣ ਸਾਰ ਦੀ : ਲੋਹੇ ਦੀ ਸ਼ੇਰਨੀ ਅਰਥਾਤ ਤਲਵਾਰ।

ਪੇਟ ਮਲੰਦੇ : ਮਹਿਖਾਸੁਰ ਦੇ ਪੇਟ ਵਿੱਚ ਤਲਵਾਰ ਵੱਜੀ ਤੇ ਉਹ ਪੇਟ ਮਲਣ ਲੱਗ ਪਿਆ ।

ਆਂਦਾ : ਆਂਦਰਾਂ ।

ਰੁੱਕੜੇ : ਪੱਸਲੀਆਂ ।

ਧੂਮਕੇਤ : ਬੋਦੀ ਵਾਲਾ ਤਾਰਾ, ਜੋ ਕਿ ਬਦਸ਼ਗਨੀ ਦਾ ਚਿੰਨ੍ਹ ਹੈ।

ਅਣੀਆਂ ਜੁੱਟੀਆਂ : ਹਥਿਆਰਾਂ ਦੀਆਂ ਨੋਕਾਂ ਭਿੜੀਆਂ ।

ਵਾਹਨ : ਹਥਿਆਰ ਚਲਾ ਰਹੇ ਸਨ ।

ਸੂਰੇ ਸੰਘਰੇ : ਬਹਾਦਰਾਂ ਨੇ ਜੰਗ ਲੜਿਆ ।

ਝੁਲਾਰੀ : ਖੂਹ ਦਾ ਪਾੜਛਾ ।

ਗੇਰੂ ਬਾਬੁਤ੍ਰਾ : ਗੇਰੂ ਰੰਗਾ ਪਾਣੀ ਵਗਣਾ ।

ਅਟਾਰੀ : ਮਹੱਲ ਵਿੱਚ ।

ਧੂਮ : ਰੌਲਾ ।

ਸਵਾਰੀ : ਦੁਰਗਾ ਦੇਵੀ ਦੀ ਸ਼ੇਰ ਦੀ ਸਵਾਰੀ ।

ਤਣਿ-ਤਣਿ : ਖਿੱਚ-ਖਿੱਚ ਕੇ, ਕੱਸ-ਕੱਸ ਕੇ, ਪੂਰੇ ਜ਼ੋਰ ਨਾਲ ।

ਕੈਬਰ : ਤੀਰ ।

ਮੁਛਲੀਆਲੇ : ਮੁੱਛਾਂ ਵਾਲੇ ਰਾਕਸ਼ ।

ਸੁਰਪਤ : ਦੇਵਤਿਆਂ ਦਾ ਰਾਜਾ ਇੰਦਰ ।

ਘਣੀਅਰ : ਬੱਦਲ।

ਖਰਚਾਮੀ : ਖੋਤੇ ਦੇ ਚੰਮ ਨਾਲ ਮੜ੍ਹਿਆ ਹੋਇਆ ਨਗਾਰਾ।

ਵਰਿਆਮੀ : ਬਹਾਦਰਾਂ ਨੇ ।

ਅਲਾਮੀ : ਵੱਡੇ ਕਾਰਨਾਮੇ ਕਰਨ ਵਾਲਾ ।

ਸੁਰਗਾਮੀ : ਸੁਰਗਾਂ ਨੂੰ ਚਲੇ ਗਏ ।

ਦੇਵਤਾ : ਦੇਵੀ ਦੇ ।

ਸਿਰਦਾਰ ਰਣਿਆਰੇ : ਬਹਾਦਰ ਸਰਦਾਰ ।

ਟੋਪ ਪਟੇਲਾ : ਸਿਰ ਮੂੰਹ ‘ਤੇ ਪਾਉਣ ਵਾਲੇ ਟੋਪ ਤੇ ਜਾਲੀ।

ਗਲਿ ਸੰਜ ਸਵਾਰੇ : ਗਲ ਵਿੱਚ ਪਾਈਆਂ ਹੋਈਆਂ ਸੰਜੋਆਂ।

ਗਜ : ਹਾਥੀ ।

ਡਾਰੇ : ਸੁੱਟੇ ।

ਭਗਉਤੀ : ਤਲਵਾਰ ।

ਵਰਜਾਗਣ : ਵਰ ਪ੍ਰਾਪਤ ।

ਉਪਮਾ : ਇਕ ਅਰਥ ਅਲੰਕਾਰ ਦਾ ਨਾਂ ।

ਰਜਾਦੀ : ਸ਼ਹਿਜ਼ਾਦੀ ।

ਸਾਰੀ : ਸਾੜੀ ।

ਸਬਾਹੀਂ : ਸਵੇਰੇ।

ਸੰਘਾਰਿਆ : ਮਾਰੇ ਗਏ ।

ਵਥ ਜੇਹੇ ਸਾਹੀਂ : ਜਿਨ੍ਹਾਂ ਦੇ ਸਾਹ ਵਸਤਾਂ ਵਿੱਚ ਸਨ ।

ਮੁਹਿ ਕੜੂਚੇ ਘਾਹ ਦੇ : ਮੂੰਹ ਵਿੱਚ ਘਾਹ ਦੇ ਤੀਲੇ ਲੈ ਕੇ ਹਾਰ ਮੰਨ ਲਈ ।

ਪਠਾਇਆ : ਭੇਜਿਆ ।

ਜਮ ਦੇ ਧਾਮ ਨੋ : ਜਮ ਦੇ ਦੇਸ਼ ਨੂੰ ।

ਰਾਜ ਅਭਖੇਖ : ਰਾਜ ਅਭਿਸ਼ੇਕ ਰਾਜ-ਤਿਲਕ ਲਾਉਣ ਲਈ।

ਛਤ੍ਰ ਫਿਰਾਇਆ : ਰਾਜਾ ਬਣਾ ਦਿੱਤਾ ।

ਚਉਦਹ ਲੋਕਾਂ : ਬ੍ਰਹਿਮੰਡ ਦੇ ਚੌਦਾਂ ਹਿੱਸੇ ।

ਜਗਮਾਤ : ਦੁਰਗਾ ਦੇਵੀ ।

ਦੁਰਗਾ ਪਾਠ : ਦੁਰਗਾ ਦੇਵੀ ਦੀ ਵਾਰ ।

ਸਭੇ ਪਉੜੀਆਂ : 54 ਪਉੜੀਆਂ ਵਿੱਚ ।


‘ਚੰਡੀ ਦੀ ਵਾਰ’ ਦਾ ਕੇਂਦਰੀ ਭਾਵ

ਪ੍ਰਸ਼ਨ. ‘ਚੰਡੀ ਦੀ ਵਾਰ’ ਦਾ ਕੇਂਦਰੀ (ਅੰਤ੍ਰੀਵ) ਭਾਵ ਲਗਪਗ 40 ਕੁ ਸ਼ਬਦਾਂ ਵਿੱਚ ਲਿਖੋ ।

ਉੱਤਰ : ਦੇਵਤਿਆਂ ਦੀ ਅਗਵਾਈ ਕਰ ਰਹੀ ਦੁਰਗਾ ਦੇਵੀ ਨੇ ਲੜਾਈ ਵਿੱਚ ਸਿੱਧ ਹੁੰਦਾ ਹੈ ਕਿ ਬਦੀ ਸਦਾ ਹਾਰਦੀ ਹੈ ਤੇ ਨੇਕੀ ਦੀ ਸਦਾ ਜਿੱਤ ਹੁੰਦੀ ਹੈ।


‘ਚੰਡੀ ਦੀ ਵਾਰ’ ਦਾ ਸਾਰ

ਪ੍ਰਸ਼ਨ. ‘ਚੰਡੀ ਦੀ ਵਾਰ’ ਦਾ ਸਾਰ ਲਗਪਗ 40 ਕੁ ਸ਼ਬਦਾਂ ਵਿੱਚ ਲਿਖੋ ।

ਉੱਤਰ : ਦੁਰਗਾ ਦੇਵੀ ਤੇ ਰਾਕਸ਼ਾਂ ਦੀ ਭਿਆਨਕ ਲੜਾਈ ਵਿੱਚ ਪਹਿਲਾਂ ਦੁਰਗਾ ਦੇਵੀ ਹੱਥੋਂ ਮਹਿਖਾਸੁਰ ਅਤੇ ਫਿਰ ਸੁੰਭ ਤੇ ਨਿਸੁੰਭ ਮਾਰੇ ਗਏ। ਰਾਕਸ਼ਾਂ ਉੱਪਰ ਜਿੱਤ ਪ੍ਰਾਪਤ ਕਰ ਕੇ ਦੁਰਗਾ ਨੇ ਦੇਵਤਿਆਂ ਦੇ ਰਾਜੇ ਇੰਦਰ ਦਾ ਰਾਜ ਅਭਿਸ਼ੇਕ ਕੀਤਾ।