ਔਖੇ ਸ਼ਬਦਾਂ ਦੇ ਅਰਥ : ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ
ਔਖੇ ਸ਼ਬਦਾਂ ਦੇ ਅਰਥ
ਉੱਘੇ – ਮਸ਼ਹੂਰ
ਦੇਸ਼ ਭਗਤੀ ਦੀ ਜਾਗ – ਦੇਸ਼ ਭਗਤੀ ਦੀ ਭਾਵਨਾ
ਝੰਜੋੜਨ ਵਾਲੀ – ਹਲੂਣਾ ਦੇਣ ਵਾਲੀ
ਸਾਕਾ – ਦੁਖਦਾਈ ਘਟਨਾ
ਲਾਸ਼ਾਂ – ਮੁਰਦਾ ਸਰੀਰ
ਪ੍ਰੇਰਨਾ ਮਿਲੀ – ਸਿੱਖਿਆ ਮਿਲੀ
ਮੋਰਚਾ – ਅੰਦੋਲਨ, ਲਹਿਰ
ਤਸੀਹੇ – ਕਸ਼ਟ
ਜੋਸ਼ ਉਬਾਲੋ ਖਾਣਾ – ਜੋਸ਼ ਉਭਰਨ ਲੱਗਾ
ਕਾਲ-ਕੋਠੜੀਆਂ – ਹਨ੍ਹੇਰੇ ਕਮਰੇ
ਬਿਤਾਏ – ਗੁਜ਼ਾਰੇ
ਪਹਿਰਾ – ਨਿਗਰਾਨੀ
ਸਦਾ ਬਸੰਤ ਦੇ ਰੰਗ ਖਿੜਨੇ – ਸਦਾ ਖ਼ੁਸ਼ ਰਹਿਣਾ
ਸਵਰਗ ਸਿਧਾਰ ਗਏ – ਮਰ ਗਏ
ਗੁਜ਼ਰ ਗਿਆ – ਮਰ ਗਿਆ
ਹਾਦਸੇ – ਦੁਰਘਟਨਾ
ਭੇਂਟ ਹੋ ਗਏ – ਖ਼ਤਮ ਹੋ ਗਏ
ਅੱਥਰੂ – ਹੰਝੂ
ਚੜ੍ਹਦੀਆਂ ਕਲਾਂ ਵਿੱਚ ਰਹਿਣਾ – ਹਮੇਸ਼ਾ ਉੱਨਤੀ ਬਾਰੇ ਸੋਚਣਾ
ਅਡੋਲ – ਜੋ ਕਦੇ ਨਾ ਡੋਲੇ
ਰੱਤੀ ਭਰ ਵੀ – ਥੋੜ੍ਹੀ ਜਿੰਨੀ ਵੀ
ਪਹਿਲੂ – ਪੱਖ
ਆਤਮਘਾਤ ਕਰ ਲੈਣਾ – ਖੁਦ ਨੂੰ ਮਾਰ ਦੇਣਾ
ਕਾਇਰਤਾ – ਬੁਜ਼ਦਿਲੀ
ਨਿਖੇਧੀ – ਨਿੰਦਿਆ