ਔਖੇ ਸ਼ਬਦਾਂ ਦੇ ਅਰਥ : ਏ ਸਰੀਰਾ ਮੇਰਿਆ
ਏ ਸਰੀਰਾ ਮੇਰਿਆ : ਗੁਰੂ ਅਮਰਦਾਸ ਜੀ
ਕਿ ਕਰਮ : ਕਿਹੜੇ ਕੰਮ, ਫਜੂਲ ਕੰਮ।
ਰਚਨੁ ਰਚਿਆ : ਰਚਨਾ ਕੀਤੀ, ਸਿਰਜਨਾ ਕੀਤੀ ।
ਗੁਰਪਰਸਾਦੀ : ਗੁਰੂ ਦੀ ਕਿਰਪਾ ਨਾਲ ।
ਪੂਰਬਿ ਲਿਖਿਆ : ਪਿਛਲੇ ਕਰਮਾਂ ਅਨੁਸਾਰ ਲਿਖਿਆ।
ਪਰਵਾਣੁ : ਸਫਲ ।
ਸਿਉ : ਨਾਲ ।
ਕਵਿਤਾ ਦਾ ਕੇਂਦਰੀ ਭਾਵ : ਏ ਸਰੀਰਾ ਮੇਰਿਆ
ਪ੍ਰਸ਼ਨ. ‘ਏ ਸਰੀਰਾ ਮੇਰਿਆ’ ਸ਼ਬਦ (ਕਵਿਤਾ) ਦਾ ਕੇਂਦਰੀ ਭਾਵ ਲਗਪਗ 40 ਸ਼ਬਦਾਂ ਵਿੱਚ ਲਿਖੇ ।
ਉੱਤਰ : ਮਨੁੱਖ ਦਾ ਸਰੀਰ ਇਸ ਸੰਸਾਰ ਵਿੱਚ ਆ ਕੇ ਆਪਣੇ ਰਚਣਹਾਰ ਪਰਮਾਤਮਾ ਨੂੰ ਭੁੱਲ ਕੇ ਫਜੂਲ ਕੰਮ ਕਰਨ ਵਿੱਚ ਹੀ ਲੱਗਾ ਰਹਿੰਦਾ ਹੈ, ਪਰੰਤੂ ਜਿਨ੍ਹਾਂ ਉੱਤੇ ਪੂਰਬਲੇ ਕਰਮਾਂ ਅਨੁਸਾਰ ਸਤਿਗੁਰੂ ਦੀ ਮਿਹਰ ਹੁੰਦੀ ਹੈ, ਉਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਤੇ ਉਨ੍ਹਾਂ ਦਾ ਸਰੀਰ ਸਫਲ ਹੋ ਜਾਂਦਾ ਹੈ ।