ਔਖੇ ਸ਼ਬਦਾਂ ਦੇ ਅਰਥ : ਇਸ਼ਕ਼ ਦੀ ਨਵੀਓਂ ਨਵੀਂ ਬਹਾਰ
ਇਸ਼ਕ਼ ਦੀ ਨਵੀਓਂ ਨਵੀਂ ਬਹਾਰ : ਬੁੱਲ੍ਹੇ ਸ਼ਾਹ
ਮੁਸੱਲਾ : ਸਫ਼ ।
ਤਸਬੀ : ਮਾਲਾ ।
ਕਾਸਾ : ਕਚਕੋਲ ।
ਆਲਿਮ : ਵਿਦਵਾਨ ।
ਤਰਕ : ਛੱਡ ਦੇਹ ।
ਮੁਰਦਾਰ : ਹਰਾਮ ।
ਪਲੀਤੀ : ਗੰਦਗੀ।
ਵਹਿਦਤ : ਰੱਬ ਨਾਲ ਇਕਮਿਕਤਾ ਦਾ ਅਨੁਭਵ ।
ਜੀਉੜਾ : ਦਿਲ, ਮਨ ।
ਮਹਿਰਮ ਯਾਰ : ਪਿਆਰਾ ।
ਰਮਜ਼ : ਭੇਤ।
ਮੈਨਾ ਤੂਤੀ : ਤੂੰ-ਤੂੰ, ਮੈਂ-ਮੈਂ ਦਾ ਭੇਤ ।
ਨੂਰ ਅਨਵਾਰ : ਨੂਰਾਂ ਦਾ ਨੂਰ ।
ਇਸ਼ਕ ਦੀ ਨਵੀਉਂ ਨਵੀਂ ਬਹਾਰ ਕਵਿਤਾ ਦਾ ਕੇਂਦਰੀ ਭਾਵ
ਪ੍ਰਸ਼ਨ. ‘ਇਸ਼ਕ ਦੀ ਨਵੀਉਂ ਨਵੀਂ ਬਹਾਰ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਲਿਖੋ।
ਉੱਤਰ : ਸੂਫ਼ੀ ਫ਼ਕੀਰ ਮਜ਼ਹਬਾਂ ਦੇ ਕਰਮ-ਕਾਂਡ ਤੋਂ ਦੂਰ ਰਹਿੰਦਾ ਹੈ ਅਤੇ ਰੱਬ ਨਾਲ ਪਿਆਰ ਪਾ ਕੇ ਉਸ ਦੇ ਇਸ਼ਕ ਦੀ ਨਵੀਂ ਬਹਾਰ ਦਾ ਆਨੰਦ ਮਾਣਦਾ ਹੋਇਆ ਉਸ ਨਾਲ ਇਕਮਿਕ ਹੋ ਜਾਂਦਾ ਹੈ।