ਔਖੇ ਸ਼ਬਦਾਂ ਦੇ ਅਰਥ – ਜਨਮ ਦਿਨ

ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਕਹਾਣੀ – ਭਾਗ (ਜਮਾਤ ਨੌਵੀਂ)

ਜਨਮ ਦਿਨ – ਸਵਿੰਦਰ ਸਿੰਘ ਉੱਪਲ


ਵਿਓਂਤ – ਤਰਕੀਬ, ਢੰਗ

ਚਿਰ ਸੋਚੀ – ਦੇਰ ਪਹਿਲਾਂ ਸੋਚੀ

ਸੱਧਰ – ਖਾਹਸ਼, ਲਾਲਸਾ

ਥੁੜਾਂ – ਕਮੀਆਂ, ਘਾਟਾਂ

ਚਾਅ – ਮਲ੍ਹਾਰ = ਲਾਡ – ਪਿਆਰ

ਪ੍ਰਬੀਨ – ਨਿਪੁੰਨ, ਮਾਹਰ

ਸ਼ਖ਼ਸੀਅਤ – ਵਿਅਕਤੀਤਵ

ਅਵਸਰ – ਮੌਕਾ

ਬੇਲਾਗ – ਨਿਰਪੱਖ

ਨਿਖਰੇ – ਪੁਖ਼ਰੇ = ਲਿਸ਼ਕੇ – ਪੁਸ਼ਕੇ

ਉਸਤਾਨੀਆਂ – ਪੜ੍ਹਾਉਣ ਵਾਲੀਆਂ ਇਸਤਰੀਆਂ, ਅਧਿਆਪਕਾਵਾਂ

ਝਿਜਕ – ਸੰਗ, ਸ਼ਰਮ

ਉਤਸ਼ਾਹ ਭਰਪੂਰ – ਹੌਸਲੇ ਨਾਲ ਭਰਿਆ

ਚਿਰੋਕਣੀ – ਬਹੁਤ ਚਿਰਾਂ ਦੀ, ਕਾਫ਼ੀ ਦੇਰ ਦੀ

ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਹੋਣਾ – ਮੂਲ ਨਾਲੋਂ ਵਿਆਜ ਜ਼ਿਆਦਾ ਹੋਣਾ

ਰਕਮ = ਰੁਪਈਆ – ਪੈਸਾ, ਧਨ

ਕਚੂਮਰ ਨਿਕਲਣਾ – ਬਹੁਤ ਬੁਰੀ ਹਾਲਤ ਹੋਣਾ

ਇਰਾਦਾ – ਇੱਛਾ, ਮਰਜ਼ੀ

ਮੰਗ – ਤੰਗ ਕੇ = ਮੰਗ ਕੇ

ਚੂੰ – ਚਾਂ ਨਾ ਕੀਤੀ = ਨਾਂਹ – ਨੁਕਰ ਨਾ ਕੀਤੀ

ਵਾਤਾਵਰਨ = ਮਾਹੌਲ, ਆਲਾ – ਦੁਆਲਾ

ਲਾਇਕ – ਸਿਆਣਾ, ਕਾਬਲ

ਨਕਸ਼ = ਨੈਣ – ਨਕਸ਼, ਸ਼ਕਲ – ਸੂਰਤ

ਕਾਬਲ – ਲਾਇਕ, ਤਜਰਬੇਕਾਰ

ਲਿਆਕਤ – ਕਾਬਲੀਅਤ, ਯੋਗਤਾ

ਖ਼ਾਨਦਾਨ – ਕੁਲ, ਵੰਸ਼, ਟੱਬਰ

ਖਿੜ – ਪੁੜ ਗਿਆ = ਖੁਸ਼ ਹੋ ਗਿਆ

ਉਤਾਵਲੀ – ਕਾਹਲੇ ਸੁਭਾਅ ਵਾਲੀ, ਛੇਤੀ ਕਰਨ ਵਾਲੀ

ਖੁਸ਼ਖਬਰੀ – ਖੁਸ਼ੀ ਦੇਣ ਵਾਲੀ ਖ਼ਬਰ, ਸ਼ੁੱਭ ਸਮਾਚਾਰ, ਚੰਗੀ ਖ਼ਬਰ

ਜੀਵਨ – ਸਾਥਣ = ਪਤਨੀ

ਅਸਹਿ – ਜੋ ਸਹਾਰਿਆ ਨਾ ਜਾ ਸਕੇ।

ਚੋਣਵੇਂ – ਚੁਣੇ ਹੋਏ

ਸਦਕੇ ਜਾਣਾ – ਕੁਰਬਾਨ ਜਾਣਾ

ਤੇਜੱਸਵੀ – ਪਰਤਾਪੀ, ਰੋਹਬ ਵਾਲਾ, ਤੇਜ਼ ਵਾਲਾ

ਗਦ – ਗਦ ਹੋਣਾ = ਬਹੁਤ ਖੁਸ਼ ਹੋਣਾ

ਸਿੰਜਰ ਲਏ – ਰਚਾ ਲਏ

ਖੁਸ਼ੀ ਕਾਫ਼ੂਰ ਹੋ ਗਈ – ਖੁਸ਼ੀ ਉੱਡ ਗਈ

ਖੇੜਾ – ਖੁਸ਼ੀ, ਅਨੰਦ

ਕਲੇਸ਼ = ਲੜਾਈ – ਝਗੜਾ, ਕਸ਼ਟ

ਬਿਲ – ਬਤੌਰਾ = ਉੱਲੂ ਦੀ ਨਸਲ ਦਾ ਇੱਕ ਪੰਛੀ, ਬੇਵਕੂਫ਼

ਬਿਲ – ਬਤੌਰੀ = ਬਿਲ – ਬਤੌਰਾ ਦਾ ਇਸਤਰੀ ਲਿੰਗ

ਨਾ ਭਾਇਆ – ਚੰਗਾ ਨਾ ਲੱਗਾ

ਹੇਠਾਂ ਪਟਾਕ ਮਾਰਿਆ ਹੋਵੇ – ਜ਼ੋਰ ਨਾਲ ਹੇਠਾਂ ਸੁੱਟ ਦਿੱਤਾ ਜਾਵੇ

ਗਗਨ – ਅਕਾਸ਼, ਅਸਮਾਨ

ਪਿੱਤਰੀ – ਪਿਆਰ = ਪਿਤਾ ਦਾ ਪਿਆਰ

ਮਾਇਕ ਹਾਲਤ – ਮਾਲੀ ਹਾਲਤ, ਆਰਥਿਕ ਹਾਲਤ

ਇੰਤਜ਼ਾਮ – ਪ੍ਰਬੰਧ, ਬੰਦੋਬਸਤ

ਥੁੱਕ ਨਾਲ ਵੜੇ ਨਹੀਂ ਪੱਕਦੇ – ਬਿਨਾਂ ਪੈਸੇ ਦੇ ਕੰਮ ਨਹੀਂ ਹੁੰਦੇ

ਦ੍ਰਿੜ੍ਹਤਾ – ਪਕਿਆਈ

ਬੁਗਨੀ – ਮਿੱਟੀ ਦਾ ਬੰਦ ਮੂੰਹ ਵਾਲਾ ਕੁੱਜਾ ਜਿਸ ਵਿੱਚ ਬੱਚੇ ਪੈਸੇ ਪਾਉਂਦੇ / ਜਮ੍ਹਾਂ ਕਰਦੇ ਹਨ।

ਯਭਕਦੇ – ਤਰਸਦੇ

ਹੋਣਹਾਰ – ਜਿਸ ‘ਤੇ ਸਿਆਣਾ ਹੋਣ ਦੀ ਆਸ ਹੋਵੇ

ਅਯਾਸ਼ੀ – ਫ਼ਜ਼ੂਲਖ਼ਰਚੀ

ਤੰਗੀ – ਤੁਰਸ਼ੀ = ਗਰੀਬੀ, ਮੰਦਹਾਲੀ

ਪੁੜ – ਚੱਕੀ ਦੇ ਦੋ ਪੱਥਰ ਜੋ ਅਨਾਜ ਨੂੰ ਪੀਸਦੇ ਹਨ

ਪੁੜਾਂ – ਪੁੜ ਦਾ ਬਹੁਵਚਨ

ਜ਼ਹਿਮਤ – ਦੁੱਖ, ਪੀੜ, ਬਿਮਾਰੀ

ਥੱਕਾ – ਟੁੱਟਾ = ਥੱਕਿਆ ਹੋਇਆ, ਥੱਕਿਆ – ਟੁੱਟਿਆ

ਤੇੜ – ਤ੍ਰੇੜ

ਲਿਲਕੜੀਆਂ – ਤਰਲੇ, ਮਿੰਨਤਾਂ

ਸਫ਼ੈਦ – ਚਿੱਟੀ

ਤਰਕੀਬ – ਵਿਓਂਤ

ਭਾਲਿਆ – ਲੱਭਿਆ

ਨਿਸਚਿੰਤ – ਬੇਫ਼ਿਕਰ

ਬੰਦੋਬਸਤ – ਪ੍ਰਬੰਧ, ਇੰਤਜ਼ਾਮ

ਵਾਛਾਂ ਖਿਲਣੀਆਂ – ਬਹੁਤ ਖੁਸ਼ ਹੋਣਾ

ਕਮ – ਅਜ਼ – ਕਮ = ਘੱਟ ਤੋਂ ਘੱਟ, ਘੱਟੋ – ਘੱਟ

ਪੱਕੀ ਕਰਨੀ – ਤਾਕੀਦ ਕਰਨੀ

ਸਬੱਬ – ਕਾਰਨ, ਹੇਤੂ

ਬਾਬਤ – ਸੰਬੰਧੀ

ਰੰਗ ਵਿੱਚ ਭੰਗ ਪੈਣਾ – ਖ਼ੁਸ਼ੀ ਵਿੱਚ ਵਿਘਨ ਪੈਣਾ, ਕੋਈ ਚਿੰਤਾ ਆ ਬਣਨੀ

ਮਗਜ਼ – ਪੱਚੀ = ਸਿਰ ਖਪਾਈ, ਮਗਜ਼ਮਾਰੀ

ਨਿਮੰਤਰਨ ਪੱਤਰ = ਸੱਦਾ – ਪੱਤਰ

ਉਮੰਗਾਂ – ਇੱਛਾਵਾਂ

ਉਮੰਗ – ਖ਼ੁਸ਼ੀ, ਤਾਂਘ, ਇੱਛਾ

ਦਬੋਚਣਾ – ਕਾਬੂ ਕਰਨਾ, ਝਪਟ ਕੇ ਫੜਨਾ

ਇਸਤਰੀ ਕਰ ਰਿਹਾ – ਪ੍ਰੈੱਸ ਕਰ ਰਿਹਾ

ਆਹਰ – ਪਾਹਰ = ਰੁਝੇਵਾਂ, ਕੰਮ – ਧੰਦਾ, ਉੱਦਮ

ਇੰਤਜ਼ਾਰ – ਉਡੀਕ

ਵਿਸਥਾਰ – ਵੇਰਵਾ

ਗਦ – ਗਦ ਹੋਣਾ = ਬਹੁਤ ਖੁਸ਼ ਹੋਣਾ

ਡਸਕੋਰੇ – ਹਟਕੋਰੇ

ਹੱਕਾ – ਬੱਕਾ ਰਹਿ ਜਾਣਾ = ਹੈਰਾਨ ਰਹਿ ਜਾਣਾ

ਖਿਸਕਣਾ – ਚੁੱਪ ਕੀਤੇ ਚਲੇ ਜਾਣਾ, ਟਿਭਣਾ

ਕੜ – ਸਖ਼ਤ ਤਹਿ

ਕੜ ਪਾਟਣਾ – ਧਰਤੀ ਹੇਠਲੀ ਤਹਿ ਦਾ ਟੁੱਟਣਾ

ਪੈਰਾਂ ਹੇਠੋਂ ਜ਼ਮੀਨ ਨਿਕਲਣੀ – ਚਿੰਤਾ ਦੀ ਗੱਲ ਸੁਣ ਕੇ ਘਬਰਾਉਣਾ

ਸੱਧਰਾਂ – ਖਾਹਸ਼ਾਂ, ਉਮੰਗਾਂ

ਉਮੰਗਾਂ – ਇਛਾਵਾਂ, ਤਾਂਘਾਂ

ਲਾਂਬੂ – ਅੱਗ ਦੀ ਲਾਟ, ਭਬੂਕਾ

ਜੁਰਅੱਤ – ਤਾਕਤ, ਹੌਂਸਲਾ

ਲਿਤਾੜਨਾ – ਪੈਰਾਂ ਹੇਠ ਮਿੱਧਣਾ, ਲੱਤਾਂ ਨਾਲ ਕੁਚਲਣਾ

ਅੱਖਾਂ ਟੱਡੀਆਂ ਰਹਿ ਜਾਣਾ – ਹੈਰਾਨ ਰਹਿ ਜਾਣਾ, ਲਲਚਾਈ ਨਜ਼ਰ ਨਾਲ ਦੇਖਦੇ ਰਹਿ ਜਾਣਾ