ਔਖੇ ਸ਼ਬਦਾਂ ਦੇ ਅਰਥ
ਸਾਵਰੇ – ਸਹੁਰੇ ਘਰ
ਮਾਈ – ਮਾਂ
ਬੇਟੜੀ – ਬੇਟੀ
ਸਾਡੜੇ – ਸਾਡੇ
ਛੰਨਾ – ਇੱਕ ਬਰਤਨ ਦਾ ਨਾਂ
ਚੰਨਣ – ਚੰਦਨ ਦਾ ਰੁੱਖ
ਬਾਬਲ – ਪਿਤਾ, ਪਿਓ
ਬਾਰ – ਦਰਵਾਜ਼ਾ
ਕਾਹਨ – ਕੰਨ੍ਹਈਆ, ਕ੍ਰਿਸ਼ਨ ਜੀ
ਜਾਈਏ – ਧੀਏ
ਵੱਡੜਾ – ਵੱਡਾ
ਜਸ – ਵਡਿਆਈ
ਪੱਟ – ਰੇਸ਼ਮ
ਡੱਬੜੇ – ਡੱਬੇ
ਕਾਜ – ਵਿਆਹ ਦਾ ਕਾਰਜ
ਤਰੱਕੇ – ਖ਼ਰਾਬ ਹੋਏ
ਅਨਤੋਲ – ਬਿਨਾਂ ਤੋਲੇ, ਭਾਵ ਬਹੁਤ ਸਾਰੇ
ਹਸਤ – ਹਾਥੀ
ਗੱਡ ਪੂਰੇ – ਗੱਡੇ ਭਰ ਕੇ
ਕਿਨ – ਕਿਸ ਨੇ
ਰਸ ਭਰੀਏ ਖਜੂਰੇ – ਵਿਆਹੁਲੀ ਜਵਾਨ ਕੁੜੀ ਲਈ ਵਰਤਿਆ ਗਿਆ ਹੈ।
ਵਿਆਹ੍ਹੀ – ਵਿਆਹੀ
ਹੁੰਦੜੀ – ਹੁੰਦੀ
ਲਾਡੋ – ਲਾਡਲੀ ਧੀ
ਜਿੰਨ੍ਹੇ – ਜਿਸ ਨੇ
ਚਿੜੀਆਂ ਦਾ ਚੰਬਾ – ਚਿੜੀਆਂ ਦੀ ਡਾਰ ਭਾਵ ਕੁੜੀਆਂ ਦਾ ਝੁਰਮਟ
ਵੱਟਵਾਂ – ਵੱਟਿਆ ਹੋਇਆ
ਕਸੀਦਾ – ਕੱਪੜੇ ‘ਤੇ ਸੂਈ ਨਾਲ਼ ਬਰੀਕ ਕਢਾਈ
ਕਾਜ – ਕੰਮ, ਕਾਰਜ (ਸੁਹਾਗ ਦੇ ਅਰਥ ਵਿਚ ‘ਵਿਆਹ’)
ਭਾਗੀ ਭਰਿਆਂ – ਕਿਸਮਤ ਵਾਲਾ
ਹਰਿਆ – ਇਹ ਵਿਆਹ ਵਾਲ਼ੇ ਮੁੰਡੇ ਲਈ ਵਰਤਿਆ ਸ਼ਬਦ ਹੈ
ਸ਼ਾਦੀ – ਵਿਆਹ
ਤੇਵਰ – ਤੋਹਫ਼ੇ ਵਜੋਂ ਦਿੱਤੇ ਤਿੰਨ ਕੱਪੜੇ
ਸਬਜ਼ – ਹਰਾ
ਲਾਲ – ਲਾਡਲਾ ਪੁੱਤਰ
ਉਮਰਾਵ – ਅਮੀਰ, ਸਰਦਾਰ
ਚੀਰਾ – ਸਿਰ ‘ਤੇ ਬੰਨ੍ਹਿਆ ਜਾਣ ਵਾਲਾ ਖ਼ਾਸ ਤਰ੍ਹਾਂ ਦਾ ਵਸਤਰ, ਪੱਗ
ਸੁਰਜਣਾ – ਪੁੱਤਰ ਲਈ ਸੰਬੋਧਨ ਕੀਤਾ ਗਿਆ ਸ਼ਬਦ
ਛੈਲ – ਸੁੰਦਰ ਜਵਾਨ, ਪੁਰਖ
ਜੁਗਨੀ – ਇੱਕ ਗਹਿਣਾ
ਜਾਮਾ – ਕੁੜਤਾ
ਨਗਾਰਾ – ਦਮਾਮਾ, ਧੌਂਸਾ
ਬੰਨੜੇ – ਲਾੜਾ, ਵਿਆਹ ਵਾਲਾ ਮੁੰਡਾ
ਬੰਨੋ – ਲਾੜੀ, ਵਿਆਹੁਲੀ ਕੁੜੀ
ਦੰਮ – ਪੈਸੇ
ਰੱਤਾ – ਸੂਹਾ ਲਾਲ
ਵਾਗ – ਲਗਾਮ ਦੀ ਡੋਰ
ਰਾਹੀਂ – ਰਸਤੇ
ਬੱਧਾ – ਬੰਨ੍ਹਿਆ
ਦੇਵਰ – ਦਿਓਰ
ਕਾਜ – ਕੰਮ, ਕਾਰਜ, ਘੋੜੀ ਅਨੁਸਾਰ ਵਿਆਹ
ਸਾਰ – ਖ਼ਬਰ, ਭੇਤ
ਬਜੌਰ – ਇੱਕ ਇਲਾਕੇ ਦਾ ਨਾਂ
ਹਾਅੜ – ਅਣਹੋਈ ਮੌਤ ਮਰੇ ਦੀ ਕਲਪਿਤ ਅਵਾਜ਼
ਰੋਹੀ – ਉਜਾੜ
ਅੰਬਰ – ਅਸਮਾਨ
ਵਾਸ਼ਨਾ – ਖੁਸ਼ਬੋ
ਸਿਫ਼ਤ – ਵਡਿਆਈ
ਪਿੰਨੀਆਂ – ਪਿੰਜਣੀਆਂ
ਸੁਹਾਵੇ – ਸੋਹਣੇ ਲੱਗਦੇ
ਹੋਗੀ – ਹੋ ਗਈ
ਬੇਲ – ਵੇਲ
ਪੌਣ – ਪਾਉਣ
ਮਨਸ਼ਾ – ਇੱਛਾ
ਨੀ – ਨਹੀਂ
ਮੁਕਸਰ – ਸ੍ਰੀ ਮੁਕਤਸਰ ਸਾਹਿਬ (ਪੰਜਾਬ ਦੇ ਇੱਕ ਸ਼ਹਿਰ ਦਾ ਨਾਂ)
ਕਾਦਰ – ਪਰਮਾਤਮਾ, ਰਚਨਹਾਰ
ਲੋਰ ਦੇ – ਲੋਹੜੇ ਦੇ
ਬਖੇੜੇ – ਹਾਸੇ
ਥੇਂ – ਪਿੰਡ
ਸਲਾਰੀ – ਇਸਤਰੀਆਂ ਦੇ ਸਿਰ ਉੱਪਰ ਲੈਣ ਵਾਲਾ ਕੱਪੜਾ
ਬੁੱਤ ਬਣੋਟਿਆ – ਪਿਆਰਿਆਂ ਵਣਾਂ-ਬਿਰਥਾ, ਭਾਵ ਕੋਈ ਉੱਤਰ ਨਾ ਦਿੰਦਾ, ਨਾਇਕ
ਪੀਲ੍ਹ – ਛਿੱਲ
ਲੁੜੀਂਦੀ – ਚਾਹੀਦੀ
ਰੁੰਗ – ਮੱਧਮ ਅਵਾਜ਼
ਮਹੁਰਾ – ਜ਼ਹਿਰ
ਉੱਭੇ – ਸੂਰਜ ਨਿਕਲਣ ਦੀ ਦਿਸ਼ਾ, ਪੂਰਬ, ਪੁਰਾ, ਅਕਾਸ਼
ਲੱਦਣਾ – ਜਾਣਾ
ਖਲ੍ਹੀਆਂ – ਖੜ੍ਹੀ ਹਾਂ
ਸੱਦ – ਅਵਾਜ਼
ਅਣਾਈਆਂ – ਆਈਆਂ
ਕੁਮਾ ਕੇ – ਕੁਮਲਾ ਕੇ
ਫੌਟੇ – ਫੁੱਟਣਾ, ਵਿਛੜਨਾ
ਮੁਦ – ਫ਼ਿਕਰ, ਫ਼ਿਕਰਮੰਦ
ਫਿੱਟੀ – ਛੱਡੀ
ਵੈਨਾਂ ਏਂ – ਜਾ ਰਿਹੈ
ਮਿਲਖ – ਜਾਇਦਾਦ
ਦਰੋਹੀ – ਦੁਹਾਈ
ਅਲਾਹੁ – ਰੱਬ
ਵੰਝਣਾ – ਜਾਣਾ
ਕਾਣ – ਵਿੱਚ
ਮੁਝ – ਲੱਗ ਗਿਆ
ਰਿਹਾੜ – ਜ਼ਿਦ ਕਰਨੀ
ਕੈਲੀਆਂ – ਭੂਰੀਆਂ
ਛੇੜੂਆਂ – ਮੱਝਾਂ ਚਾਰਨ ਵਾਲ਼ੇ
ਵਰਿਆਮ – ਬਹਾਦਰ
ਨਸੀਬੇ – ਕਿਸਮਤ
ਖੱਜੀਆਂ – ਖਜੂਰਾਂ
ਝੋਕਾਂ – ਡੇਰਾ
ਲੱਦੀਆਂ – ਜਾਣਾ