ਔਖੇ ਸ਼ਬਦ – ਕੁਲਫ਼ੀ, ਅੰਗ – ਸੰਗ
ਮੱਛਰਦਾ – ਸ਼ਰਾਰਤਾਂ ਕਰਦਾ
ਲੋਭ – ਲਾਲਚ
ਬਲਾ ਟਲੀ – ਮੁਸੀਬਤ ਟਲੀ
ਸਮਾਂ ਕਤਲ ਕਰਨਾ – ਸਮਾਂ ਬਰਬਾਦ ਕਰਨਾ
ਲਹਿਜਾ – ਰੋਂਅ
ਨਿੰਮੋਝੂਣਾ – ਸ਼ਰਮਿੰਦਾ, ਮਾਯੂਸ ਹੋ ਕੇ
ਮਾਮੂਲ – ਹਮੇਸ਼ਾ ਦੀ ਤਰ੍ਹਾਂ, ਨਿੱਤ / ਰੋਜ਼ ਵਾਂਗ
ਹੀਆ – ਹੌਸਲਾ
ਵਾਇਦਾ – ਪ੍ਰਣ
ਸੂਲਾਂ – ਕੰਡੇ
ਪਈਏ – ਰੁਪਈਏ
ਬੇਚੈਨ ਰਿਹਾ – ਪਰੇਸ਼ਾਨ ਰਿਹਾ
ਵੇਲ਼ਾ – ਸਮਾਂ
ਚੇਤੰਨ – ਚੌਕੰਨਾ
ਬਿਹਬਲ – ਬੇਚੈਨ, ਕਾਹਲ
ਕੁਫ਼ੀ – ਕੁਲਫ਼ੀ
ਬੇਚੈਨ ਜਾਪਦਾ – ਕਾਹਲਾ ਲਗਦਾ
ਲੇਟ ਗਿਆ – ਲੰਮਾ ਪੈ ਗਿਆ
ਰੁਦਾਰ – ਉਧਾਰ
ਛੋਪਲ਼ੀ – ਛੋਪਲ਼ੀ – ਅਛੋਪਲੇ – ਅਡੋਪਲੇ, ਦੱਬੇ ਪੈਰ, ਮਲਕੜੇ ਜਿਹੇ
ਸਹੁ ਨਾਲ – ਧਿਆਨ ਨਾਲ
ਬਤਕ – ਬਤਖ
ਨੁਕਸਾਨ – ਹਾਨੀ
ਧੁੱਸ ਦੇ ਕੇ – ਜ਼ੋਰ ਨਾਲ ਅੱਗੇ ਵਧਣਾ
ਉਘਾਰੀ – ਚੁੱਕੀ
ਵਾਤਾਵਰਨ – ਮਾਹੌਲ
ਜੀਅ – ਮੈਂਬਰ
ਡੰਗਰ – ਪਸ਼ੂ
ਮੁਲਾਜ਼ਮ – ਕਰਮਚਾਰੀ
ਕਾਲਾ ਪਰਛਾਵਾਂ – ਕਾਲਾ ਸਾਇਆ
ਮਹਿਸੂਸ – ਅਨੁਭਵ
ਕੂਲੇ – ਨਰਮ, ਕੋਮਲ
ਜੋਅ ਦੇਣਾ – ਜੋਤ ਦਿੱਤਾ
ਵਾ ਵੱਜ ਜਾਣੀ – ਅਚਾਨਕ ਕੋਈ ਤਕਲੀਫ਼ ਹੋ ਜਾਣੀ
ਧਾਹਾਂ ਮਾਰਨਾ – ਦੁਹੱਥੜ ਰੋਣਾ
ਜਗ – ਦੁਨੀਆ
ਟੱਬਰ – ਪਰਿਵਾਰ
ਫ਼ਰਜ – ਕਰਤਵ
ਨਾਗ – ਸੱਪ
ਵਲ ਪਾਉਣਾ – ਲਪੇਟੇ ਵਿੱਚ ਲੈਣਾ
ਯਕਮੁਸਤ – ਇਕੱਠਿਆਂ, ਇੱਕੋ ਕਿਸ਼ਤ ਵਿੱਚ
ਅਹੁੜ – ਸੁੱਝਣਾ
ਮੁਹਲਤ – ਮਿਆਦ, ਕੁੱਝ ਖ਼ਾਸ ਸਮਾਂ ਦੇਣਾ
ਰਿਆਇਤ – ਲਿਹਾਜ਼, ਛੋਟ
ਸਾਊ – ਸੱਜਣ, ਚੰਗਾ
ਅਸਮਾਨ – ਅਕਾਸ਼
ਮੋਢੇ ਨਾਲ ਮੋਢਾ ਜੋੜਨਾ – ਮਦਦਗਾਰ ਬਣਨਾ
ਸੰਕਟ – ਮੁਸੀਬਤ
ਰਵੱਈਆ – ਵਿਹਾਰ , ਸਲੂਕ
ਰੀਝ – ਚਾਅ
ਪਰਲੇ ਬੰਨੇ – ਦੂਜੇ ਕੰਢੇ
ਅਜਨਬੀ – ਅਣਪਛਾਤਾ
ਲਿਸ਼ਕਦੀ – ਚਮਕਦੀ
ਸ਼ੁਗਲ – ਸ਼ੌਕ
ਵਸੀਲਾ – ਸਾਧਨ
ਰੁਝਾਨ – ਰੁਚੀ , ਦਿਲਚਸਪੀ
ਢਾਣੀਆਂ ਬੰਨ ਕੇ – ਟੋਲੀਆਂ ਬਣਾ ਕੇ
ਉਭਾਸਰੇ – ਗਿਲਾ ਕਰੇ, ਕੁਸਕੇ
ਬਥੇਰਾ – ਬਹੁਤ
ਨਮੌਸ਼ੀ – ਸ਼ਰਮਿੰਦਗੀ
ਮੁਲਕ – ਦੇਸ਼
ਕਦਰ – ਮਾਣ – ਸਨਮਾਨ
ਫੌਕੀ – ਫਜ਼ੂਲ
ਸੋਫੀ ਹਾਲਤ – ਜਦੋਂ ਨਸ਼ਾ ਪੱਤਾ ਨਾ ਕੀਤਾ ਹੋਵੇ
ਚੜ੍ਹਾਈ ਕਰ ਜਾਣਾ – ਮਰ ਜਾਣਾ
ਪਿੰਡਾ – ਸਰੀਰ
ਲਿਸ਼ਕਦੀ – ਚਮਕਦੀ
ਵਾਹੀ – ਖੇਤੀ
ਮਿੱਟੀ ਨਾਲ ਮਿੱਟੀ ਹੋਣਾ – ਸਖ਼ਤ ਮਿਹਨਤ ਕਰਨਾ
ਬਿਗਾਨੇ – ਪਰਾਏ
ਪਰਸ਼ਾਦੇ – ਰੋਟੀਆਂ
ਉੱਕਰੀ – ਅੰਕਿਤ ਹੋਣਾ
ਫ਼ੈਲ ਸੂਈਆਂ – ਫਜੂਲ ਖਰਚੀਆਂ, ਸ਼ੇਖੀਆਂ
ਬਾਤਾਂ – ਕਹਾਣੀਆਂ
ਕੁਹਰਾਮ – ਰੋਲ – ਰੱਪਾ
ਨਿਆਣੇ – ਬੱਚੇ
ਧੂਹ ਕੇ – ਖਿੱਚ ਕੇ
ਕਸੂਰ – ਅਪਰਾਧ, ਦੋਸ਼
ਨੀ – ਨਹੀਂ
ਦਵਾਖਾ – ਦੀਵਾ ਰੱਖਣ ਵਾਲਾ ਛੋਟਾ ਜਿਹਾ ਆਲਾ
ਫਿੱਸ ਪਈ – ਰੋ ਪਵੀ
ਹੋਂਠ – ਬੁੱਲ
ਹਕੀਕੀ – ਸੱਚੀ – ਮੁੱਚੀ
ਮੀਚੀਆਂ – ਬੰਦ ਕੀਤੀਆਂ
ਟੂੰਮਾਂ – ਗਹਿਣੇ
ਲੌਢਾ ਵੇਲਾ – ਦੁਪਹਿਰ
ਧਰ ਦੇਣਾ – ਰੱਖ ਦੇਣਾ
ਗ਼ੁਲਾਮ – ਦਾਸ
ਤਣੇ – ਤਣੇ – ਗੁੱਸੇ – ਗੁੱਸੇ
ਭੰਗ ਭੁਜਣੀ – ਘਰੇ ਕੰਗਾਲੀ ਹੋਣੀ
ਲੇਰ ਨਿਕਲ ਜਾਣੀ – ਰੋਣਾ ਨਿਕਲ ਜਾਣਾ
ਇਹਤਿਆਤ – ਸਾਵਧਾਨੀ, ਚੌਕਸੀ
ਕਾਰਜ – ਕੰਮ
ਸੁਲੱਗ – ਚੰਗੇ ਸੁਭਾਅ ਵਾਲੇ
ਸਿਰ ਦਾ ਸਾਈਂ – ਪਤੀ, ਘਰਵਾਲਾ
ਖੇਰੂੰ – ਖੇਰੂੰ – ਖਿਲਰ ਜਾਣੀ
ਤਕੜਾ – ਮਜਬੂਤ
ਗੇੜਾ – ਚੱਕਰ
ਖਿੱਝਣਾ – ਗੁੱਸੇ ਹੋਣਾ
ਫ਼ਾਇਦਾ – ਲਾਭ
ਖਲਾਅ – ਖ਼ਾਲੀਪਨ
ਕੁੜੱਤਣ – ਕੌੜਾਪਨ
ਆਂਹਦਾ – ਕਹਿੰਦਾ
ਪ੍ਰਵਾਨ ਕਰਨਾ – ਮਨਜ਼ੂਰ ਕਰਨਾ
ਜੀਅ – ਦਿਲ
ਨਿੱਘਰ ਜਾਣਾ – ਧਸ ਜਾਣਾ
ਨਮੋਸ਼ੀ – ਸ਼ਰਮਿੰਦਗੀ
ਜਮੀਰ – ਆਤਮਾ
ਅਜੀਬ – ਅਨੋਖੀ
ਸੁਰਖਰੂ – ਕਿਸੇ ਜਿੰਮੇਵਾਰੀ ਨੂੰ ਨਿਭਾ ਕੇ ਮੁਕਤ ਹੋ ਜਾਣਾ।