ਉ ਨਾਲ਼ ਸ਼ੁਰੂ ਹੋਣ ਵਾਲੇ ਸ਼ਬਦ
ਉ – ਬ੍ਰਹਮਾ, ਵਿਸ਼ਣੂ, ਮਹੇਸ਼, ਇੱਕ ਹੈਰਾਨੀ ਬੋਧਕ ਸ਼ਬਦ
ਉਂ (ਨਾਂਵ) – ਇੱਕ ਅਸਚਰਜ ਬੋਧਕ ਸ਼ਬਦ
ਊਆਂ (ਨਾਂਵ) – ਬੱਚੇ ਦੇ ਰੋਣ ਦੀ ਧੁਨੀ ਨੂੰ ਪ੍ਰਗਟਾਉਂਦਾ ਸ਼ਬਦ (cry or sound of infant)
ਉਇ (ਪੜਨਾਂਵ) – ਉਹ, ਉਸ (That)
ਉਸ (ਪੜਨਾਂਵ) – ਉਹ (That, he, him, he, she, her, it)
ਉਸਦਾ – ਉਹਦਾ, ਉਹਨਾਂ ਦਾ (his, her, their’s)
ਉਸਨੂੰ – ਉਹਨੂੰ, ਉਹਨਾਂ ਨੂੰ (him, to them)
ਉਹਨੇ – ਉਹਨੇ, ਉਹਨਾਂ ਨੇ (They)
ਉਸਤਤ, ਉਸਤਤਿ (ਨਾਂਵ) – ਜਸ, ਪ੍ਰਸ਼ੰਸਾ, ਸਿਫ਼ਤ, ਤਾਰੀਫ਼, ਵਾਹ – ਵਾਹ (Praise, admiration, eulogy, appreciation)
ਉਸਤਰਾ (ਨਾਂਵ) – ਮੁੰਡਨ ਕਰਨ ਵਾਲਾ ਸੰਦ (ਔਜ਼ਾਰ, ਹਥਿਆਰ), ਪੱਛਣਾ (Razor)
ਉਸਤਾਦ (ਨਾਂਵ ਅਤੇ ਫ਼ਾਰਸੀ ਸ਼ਬਦ) – ਗੁਰੂ, ਅਧਿਆਪਕ, ਸਿੱਖਿਅਕ, ਪੀਰ, ਪਾਂਧਾ (Teacher, master, instructor) adjective (Clever, tricky, deceitful, cunning)
ਉਸਤਾਦੀ (ਨਾਂਵ) – ਮਾਹਿਰ ਹੋਣ ਦਾ ਭਾਵ, ਮੁਹਾਰਤ (Expertise), ਗੁਰਤਾ, ਕਾਰੀਗਰੀ, ਕਮਾਲ (instruction, training, skillfulness, tactics, mastery, ingenuity, dexterity.) (Adjective – Masterly)
ਉਸਰੱਈਆ (ਨਾਂਵ) – ਬਣਾਉਣ ਵਾਲਾ, ਉਸਾਰੀ ਕਰਤਾ, ਕਾਰੀਗਰ (builder, developer, pioneer, architect)
ਉਸਰਨਾ (ਕ੍ਰਿਆ ਅਕਰਮਕ) – ਬੰਨ੍ਹਣਾ, ਤਿਆਰ ਹੋਣਾ (ਮਕਾਨ ਆਦਿਕ ਦਾ), ਚਿਣਨ (To be built, to grow, to develop)
ਉਸਲਵੱਟ (ਨਾਂਵ) – ਛਟਪਟਾਉਣਾ, ਪੀੜ ਨਾਲ ਸਰੀਰ ਦਾ ਟੁੱਟਣਾ – ਮੁੜਨਾ, ਬੇਆਰਾਮੀ, ਤਕਲੀਫ਼ (pain)
ਉਸਾਰਨਾ (ਕ੍ਰਿਆ ਸਕਰਮਕ) – ਬਣਾਉਣਾ, ਤਿਆਰ ਕਰਨਾ (to build, to raise construction work)
ਉਸਾਰੀ (ਨਾਂਵ) – ਤਿਆਰੀ, ਚਿਣਾਈ (construction, act of building, process of construction)
ਉਸੇ, ਉਸੀ (ਪੜਨਾਂਵ) – ਉਸਨੂੰ, ਉਹਨੂੰ (The same, he, she)
ਉਹ (ਪੜਨਾਂਵ) – ਉਸ, ਇਕ ਅਸਚਰਜ ਬੋਧਕ ਸ਼ਬਦ, ਕਿਸੇ ਚੀਜ਼ ਵੱਲ ਇਸ਼ਾਰਾ ਕਰਕੇ ਸੰਬੋਧਨ ਕਰਨਾ, ਇਕ ਸੰਬੋਧਨੀ ਸ਼ਬਦ (he, that, she)
ਉਹਨਾਂ (ਪੜਨਾਂਵ) – ਉਹ ਦਾ ਬਹੁਵਚਨ, ਵੱਡਿਆਂ ਨੂੰ ਬੁਲਾਉਣ ਲਈ ਇਕ ਆਦਰਸ਼ਕ ਸ਼ਬਦ (They)
ਉੱਕਣਾ (ਕ੍ਰਿਆ ਅਕਰਮਕ) – ਭੁਲਣਾ, ਗ਼ਲਤੀ ਹੋ ਜਾਣਾ, ਗੁਆਉਣਾ (to make mistake or error, to commit blunder, to miss)
ਉਕਸਾਉਣਾ (ਕ੍ਰਿਆ ਅਕਰਮਕ) – ਭੜਕਾਉਣਾ, ਚੁਕਣਾ, ਉਭਾਰਨਾ, ਹੱਲਾਸ਼ੇਰੀ ਦੇਣਾ (to instigate, to excite, to activate, to stimulate, to tempt, to elevate, to uplift, to raise, to stir up, to fan the flame)
ਉਕਸਾਊ (ਵਿਸ਼ੇਸ਼ਣ) – ਭੜਕਾਊ, ਉਭਾਰਨ ਵਾਲਾ (stimulating, instigating, tempting, motivating,) (Noun – Exciter, instigator, tempter)
ਉਕਸਾਹਟ (ਨਾਂਵ) – ਭੜਕਾਹਟ, ਹੱਲਾਸ਼ੇਰੀ (Excitement, temptation, stimulation, instigation)
ਉਕਤੀ (ਨਾਂਵ) – ਕਥਨ, ਬਚਨ, ਅਦਭੁਤ ਵਾਕ, ਦਲੀਲ (Term, Maxim, utterance, dictum, aphorism)
ਉੱਕਰਨਾ (ਕ੍ਰਿਆ ਸਕਰਮਕ) – ਖੋਦਣਾ, ਵੱਢਣਾ, ਟੁਕਣਾ (to engrave, to carve, to itch, to incise)
ਉਕਰੇਵਾਂ (ਵਿਸ਼ੇਸ਼ਣ) – ਉਕਰਿਆ ਹੋਇਆ, ਖੋਦਿਆ ਹੋਇਆ (Engraving, itching)
ਉਕਰਵਾਉਣਾ (ਕ੍ਰਿਆ) – ਖੁਦਵਾਉਣਾ (To cause to engrave or carve, to get embossed)
ਉਕਰਾ (ਕ੍ਰਿਆ ਵਿਸ਼ੇਸ਼ਣ) – ਉਵੇਂ ਦਾ ਹੀ, ਉਵੇਂ ਹੀ, ਉਸੇ ਤਰ੍ਹਾਂ ਦਾ
ਉੱਕੜ – ਦੁੱਕੜ (ਵਿਸ਼ੇਸ਼ਣ) – ਦੇਖੋ, ਇੱਕੜ – ਦੁੱਕੜ (haphazard, random, miscellaneous.) (Adjective – haphazardly, severally)
ਉੱਕਾ (ਕ੍ਰਿਆ ਵਿਸ਼ੇਸ਼ਣ) – ਪੂਰਾ ਹੀ, ਮੂਲੋਂ, ਮੁਢੋਂ, ਬਿਲਕੁਲ (ਵਿਸ਼ੇਸ਼ਣ), ਸਮੁੱਚੇ ਰੂਪ ਵਿਚ (absolute, wholly, utter, at all)
ਉਕਾਈ (ਨਾਂਵ) – ਗਲਤੀ, ਭੁੱਲ – ਚੁੱਕ, ਖਤਾ (error, mistake, blunder, omission, default, act of missing)
ਉਕਾਬ (ਨਾਂਵ) – ਇਕ ਸ਼ਿਕਾਰੀ ਪੰਛੀ ਜੋ ਬਾਜ਼ ਤੋਂ ਵੱਡਾ ਅਤੇ ਗਿਰਝ ਤੋਂ ਛੋਟਾ ਹੁੰਦਾ ਹੈ (eagle, falcon)
ਉਕਾਬੀ (ਵਿਸ਼ੇਸ਼ਣ) – ਬਾਜ਼ ਦੀ ਤਰ੍ਹਾਂ, ਬਾਜ਼ ਵਰਗਾ (pertaining to eagle, eagle-like, hooked, aquiline)
ਉਕੇਰਾ (ਨਾਂਵ) – ਖੋਦਣ ਵਾਲਾ, ਸ਼ਿਲਪੀ (engraver)
ਉਖੜਨਾ (ਕ੍ਰਿਆ ਸਕਰਮਕ) – ਉੱਕਰਨਾ, ਖੁਦਵਾਉਣਾ, ਆਪਣੀ ਥਾਂ ਤੋਂ ਹਿੱਲ ਜਾਣਾ, ਨਿਰਮੂਲ ਹੋਣਾ, ਪੱਟ ਹੋਣਾ, ਅੱਡ ਹੋਣਾ (to be uprooted, to be dislocated, to be dug, to be unhinged, to be pulled down)
ਉਖਾੜਨਾ (ਕ੍ਰਿਆ ਸਕਰਮਕ) – ਆਪਣੀ ਥਾਂ ਤੋਂ ਅੱਡ ਕਰਨਾ, ਨਿਰਮੂਲ ਕਰਨਾ, ਪੁੱਟਣਾ, ਖਿੱਚਣਾ (to uproot, to rip, to pull out, to extirpate, to exterminate, to strip, to tear asunder, to pull out, to nullify)
ਉੱਖਲ / ਉਖਲੀ (ਨਾਂਵ) – ਇੱਕ ਡੂੰਘਾ ਬਰਤਨ (small wooden or metal, stone mortar)
ਉਖਿਆਈ (ਨਾਂਵ) – ਮੁਸ਼ਕਲ, ਕਠਿਨਤਾ, ਔਖ, ਬੇਚੈਨੀ(difficulty, problem, complicatedness, complexity)