ਉਦਾਰ (ਵਿਸ਼ੇਸ਼ਣ) – ਦਾਨੀ, ਖੁਲ੍ਹਦਿਲਾ, ਸ੍ਰੇਸ਼ਠ, ਉੱਤਮ, ਨੋਕ (liberal, bountiful, charitable, generous, benevolent)
ਉਦਾਰਚਿੱਤ (ਵਿਸ਼ੇਸ਼ਣ) – ਦੇਖੋ ਉਦਾਰ ਦਾ ਅਰਥ
ਉਦਾਰਤਾ (ਨਾਂਵ) – ਦਾਨਸ਼ੀਲਤਾ, ਨੇਕੀ, ਭਲਾਈ (charity, liberality, catholicity)
ਉਦਾਰਵਾਦੀ (ਵਿਸ਼ੇਸ਼ਣ) – ਖੁੱਲ੍ਹਾ, ਸ੍ਰੇਸ਼ਠ, ਭਲਾ (liberal, liberalist)
ਉਦਾਲਾ (ਨਾਂਵ) – ਵਾਤਾਵਰਣ, ਆਲਾ-ਦੁਆਲਾ, ਗੁਆਂਢੀ (environment, surrounding, neighborhood)
ਉਦਾਲੇ (ਕ੍ਰਿਆ ਵਿਸ਼ੇਸ਼ਣ) – ਆਲੇ-ਦੁਆਲੇ, ਆਸੇ-ਪਾਸੇ (around, all round)
ਉਦਿਆਨ (ਨਾਂਵ) – ਬਾਗ, ਜੰਗਲ, ਬਗੀਚੀ,
ਇਰਾਦਾ, ਸੰਕਲਪ (garden, jungle, intention)
ਉਦਿਤ (ਨਾਂਵ) – ਪ੍ਰਗਟ, ਜ਼ਾਹਰ (revealed, apparent)
ਉਦੀਪਨ (ਨਾਂਵ) – ਭੜਕਾਉਣ ਦੀ ਕ੍ਰਿਆ, ਜਗਾਉਣਾ, ਕਾਮ ਵਾਸ਼ਨਾ ਨੂੰ ਉਤੇਜਿਤ ਕਰਨ ਵਾਲਾ ਪਦਾਰਥ, ਕਾਵਿ ਅਨੁਸਾਰ ਉਹ ਭਾਵ ਜੋ ਰਸ ਨੂੰ ਵਧਾਵੇ (act of exciting, invigorating, stimulant, exhilarant)
ਉਦੀਰਣ (ਨਾਂਵ) – ਕਥਨ, ਵਿਆਖਿਆ, ਗੁਫ਼ਤਗੂ, ਗੱਲਬਾਤ (explanation, conversation)
ਉਦੇ (ਨਾਂਵ) – ਵਾਧਾ, ਤਰੱਕੀ, ਪ੍ਰਗਟ ਹੋਣਾ (rising, progress)
ਉਦੇ ਹੋਣਾ—ਨਿਕਲਣਾ, ਚੜ੍ਹਨਾ, ਤਰੱਕੀ ਕਰ ਜਾਣਾ (rising of sun)
ਉਦੇਸ਼ (ਨਾਂਵ) – ਨਿਸ਼ਾਨਾ, ਪ੍ਰਯੋਜਨ, ਕਾਰਣ, ਮਤਲਬ (aim and object, goal, mission)
ਉਦੇਸ਼ਾਤਮਕ (ਵਿਸ਼ੇਸ਼ਣ) – ਉਦੇਸ਼ ਸਹਿਤ, ਕਾਰਣ ਸਹਿਤ (purposive, tendentious, teleological)
ਉਧਰਨਾ (ਕ੍ਰਿਆ ਅਕਰਮਕ) – ਆਜ਼ਾਦ ਹੋਣਾ, ਮੁਕਤ ਹੋ ਜਾਣਾ (to be liberated, to be rescued)
ਉੱਧਲਨਾ (ਕ੍ਰਿਆ ਅਕਰਮਕ) – ਹੋਰ ਪਤੀ ਧਾਰਨ ਕਰਨਾ, ਘਰ ਦੱਸੇ ਬਿਨਾਂ ਚਲੇ ਜਾਣਾ (to run away with someone)
ਉਧੜਨਾ (ਕ੍ਰਿਆ ਅਕਰਮਕ) – ਫੱਟ ਜਾਣਾ (to be ripped upon, to be unstitched, to be unsewn)
ਉਧੜਾਈ (ਨਾਂਵ) – ਉਧੇੜਣ ਦਾ ਕੰਮ, ਉਧੇੜਣ ਦੀ ਮਜ਼ੂਰੀ (act of unstitching, wages for unstitching)
ਉਧਾਰ (ਨਾਂਵ) – ਵਾਪਸ ਕਰਨ ਦੀ ਪ੍ਰਤਿਗਿਆ ਤੇ ਲਈ ਕੋਈ ਵਸਤੂ ਜਾਂ ਧਨ-ਰਾਸ਼ੀ, ਰਿਣ (loan, credit)
ਉਧਾਰਾ (ਵਿਸ਼ੇਸ਼ਣ) – ਉਧਾਰ ਲਿਆ ਹੋਇਆ ਧਨ, ਲਿਆ ਹੋਇਆ ਰਿਣ (on loan, borrowed)
ਉਧਾਲਨਾ (ਕ੍ਰਿਆ ਸਕਰਮਕ) – ਜ਼ਬਰੀ ਚੁੱਕ ਕੇ ਲੈ ਜਾਣਾ, (ਔਰਤ ਨੂੰ) ਚੱਕ ਲਿਆਉਣਾ (to kidnap, to abduct, to seduce, to make off with a woman)
ਉਧਾਲਾ (ਨਾਂਵ) – ਜ਼ਬਰੀ ਚੁੱਕ ਲਿਆਉਣ ਦੀ ਕ੍ਰਿਆ, ਜ਼ਬਰਦਸਤੀ ਕਰਨੀ (abduction, elopement)
ਉਧੇੜਨਾ (ਕ੍ਰਿਆ ਸਕਰਮਕ) – ਉਚੇੜਨਾ, ਛਿੱਲਣਾ, ਸੀਣਾਂ ਅੱਡ ਕਰ ਦੇਣੀਆਂ (to remove the seams, to unravel, to rip, to undo)
ਉਧੇੜਬੁਨ (ਨਾਂਵ) – ਮੁਸ਼ਕਲ, ਚੱਕਰ, ਸਮੱਸਿਆ (problem, difficult)
ਉੱਨ (ਕ੍ਰਿਆ ਸਕਰਮਕ) – ਭੇਡ ਆਦਿਕ ਜੀਵਾਂ ਦੇ ਵਾਲ, ਸਵੈਟਰ ਬੁਣਨ ਲਈ ਵਰਤਿਆ ਜਾਂਦਾ ਪਦਾਰਥ – ਉੱਨ (wool)
ਉਨਤ /ਉੱਨਤ, ਉਨਤਿ (ਵਿਸ਼ੇਸ਼ਣ) – ਵਿਕਾਸਸ਼ੀਲ, ਵਿਕਸਿਤ, ਤਰੱਕੀਪਸਤ, ਖੁਸ਼ਹਾਲ, ਉੱਤਮ, ਉੱਚਾ (developed, improved, advanced)
ਉਨਤੀ (ਨਾਂਵ) – ਖੁਸ਼ਹਾਲੀ, ਤਰੱਕੀ, ਉਚਾਈ, ਬੁਲੰਦੀ (developed, progress, upgrading)
ਉਨਤੀਸ਼ੀਲ (ਵਿਸ਼ੇਸ਼ਣ) – ਤਰੱਕੀਪਸਤ, ਪ੍ਰਗਤੀਸ਼ੀਲ, ਵਿਕਾਸਸ਼ੀਲ, ਵਿਕਸਿਤ, ਖੁਸ਼ਹਾਲ, ਰੱਜੇ ਪੁੱਜੇ (progressive, developing, improving)
ਉਨਮਤ (ਵਿਸ਼ੇਸ਼ਣ) – ਨਸ਼ਈ, ਮਤਵਾਲਾ, ਪਾਗਲ, ਉਨਮਾਦ ਰੋਗ ਵਾਲਾ (insane, mad, foolish, frenzied)
ਉਨਮਨ (ਵਿਸ਼ੇਸ਼ਣ) – ਬੇਚੈਨ, ਉੱਖੜਿਆ, ਉਪਰਾਮ, ਉਦਾਸੀਨ, ਉੱਚੀ ਬਿਰਤੀ ਵਾਲਾ (absent minded, forgetful)
ਉਨਮਾਦ (ਨਾਂਵ) – ਡਾਵਾਂਡੋਲ, ਬੇਚੈਨ, ਮਸਤੀ, ਖੁਮਾਰੀ, ਪਾਗਲਪਨ (insanity, intoxication, frenzy)
ਉਨਮਾਰਗ (ਨਾਂਵ) – ਕੁਮਾਰਗ, ਮਾੜਾ ਰਾਹ (evil course, bad course or conduct)
ਉਨਮੀਲਨ (ਨਾਂਵ) – ਅੱਖ ਦੇ ਖੁੱਲਣ ਦੀ ਕ੍ਰਿਆ, ਅੱਖ ਖੋਲਣਾ, ਖਿੜਨਾ (opening of eyes, blooming, expanding)
ਉਨਮੂਲਨ (ਨਾਂਵ) – ਪੁੱਟ ਸੁੱਟਣਾ, ਪੁੱਟਣਾ, ਜੜ੍ਹੋਂ ਉਖੇੜਨਾ (uprooting, abolition, destroying, ruin, eradication)
ਉਨਾਬ (ਨਾਂਵ) – ਇੱਕ ਕਿਸਮ ਦਾ ਬੇਰ, (ਵਿਸ਼ੇਸ਼ਣ) ਉਨਾਬ, ਲੰਮੇ ਨੱਕ ਵਾਲਾ (Jebjube tree and it’s fruits)
ਉਨ੍ਹਾਬੀ (ਵਿਸ਼ੇਸ਼ਣ) – ਉਨਾਬ ਦੇ ਰੰਗ ਦਾ, ਮੈਰੂਨ (blackish red, maroon)
ਉੱਨ੍ਹੀ (ਵਿਸ਼ੇਸ਼ਣ) – ਦਸ ਜਮ੍ਹਾਂ ਨੌਂ, 19, ਉੱਨ ਦਾ ਬਣਿਆ ਹੋਇਆ (nineteen)
ਉੱਨ੍ਹੀ – ਵੀਹ – ਥੋੜ੍ਹਾ-ਬਹੁਤ, ਬਹੁਤ ਘੱਟ (very little)