ਉਤਨਾ/ ਉਤਨੀ (ਕ੍ਰਿਆ ਵਿਸ਼ੇਸ਼ਣ) – ਦੇ ਉਨਾ (as much as, so much as, that much as)
ਉਤਪੱਤੀ (ਨਾਂਵ) – ਜਨਮ, ਪੈਦਾਵਾਰ, ਰਚਨਾ (birth, reproduction, production, growth, procreation)
ਉਤਪੰਨ (ਕ੍ਰਿਆ ਵਿਸ਼ੇਸ਼ਣ) – ਪੈਦਾ ਹੋਇਆ, ਜਨਮਿਆ, ਰਚਿਤ (produced, born, sprung, risen, gone up)
ਉਤਪ੍ਰੇਰਕ (ਨਾਂਵ) – ਕਿਸੇ ਤੋਂ ਵੀ ਨਾ ਸਮਝਣ ਵਾਲਾ (one who doesn’t understand from anyone, catalyst)
ਉਤਪਾਦਕ (ਨਾਂਵ) – ਉਤਪਾਦਨ ਕਰਨ ਵਾਲਾ, ਪੈਦਾ ਕਰਨ ਵਾਲਾ, ਬਨਾਉਣ ਵਾਲਾ, ਰਚਨਾਕਾਰ, ਪਿਤਾ (producer, originator, father)
ਉਤਪਾਦਨ (ਨਾਂਵ) – ਪੈਦਾ ਕਰਨ ਦੀ ਕ੍ਰਿਆ, ਮਾਲ, ਅਸਬਾਬ, ਰਚਿਤ ਵਸਤੂ (production, output, Creation)
ਉਤਪਾਦਿਤ (ਕ੍ਰਿਆ ਵਿਸ਼ੇਸ਼ਣ) – ਪੈਦਾ ਕੀਤੀ ਹੋਈ ਵਸਤੂ, ਤਿਆਰ ਮਾਲ, ਲਾਭ (produced, created, manufactured)
ਉਤਭੁਜ (ਕ੍ਰਿਆ ਵਿਸ਼ੇਸ਼ਣ) – ਭਾਰਤੀ ਦਰਸ਼ਨ ਅਨੁਸਾਰ ਵਸਤੂਆਂ ਦੇ ਪੈਦਾ ਹੋਣ ਦੀਆਂ ਚਾਰ ਸ਼੍ਰੇਣੀਆਂ ਵਿਚੋਂ ਇਕ, ਉਹ ਬਨਸਪਤੀ ਜੋ ਧਰਤੀ ਵਿਚੋਂ ਫੁੱਟ ਕੇ ਨਿਕਲੇ, ਇੱਕ ਛੰਦ ਦਾ ਨਾਂ, ਬਾਂਹ ਫੜਨ ਵਾਲਾ (one of the four classes of creation, Earth born, terrigenous, vegetable kingdom, a mode of music)
ਉੱਤਮ (ਕ੍ਰਿਆ ਵਿਸ਼ੇਸ਼ਣ) – ਖਰਾ, ਚੰਗਾ, ਵਧੀਆ, ਸ੍ਰੇਸ਼ਠ (good, qualitative, of good quality, superior, supreme)
ਉੱਤਮ ਪੁਰਖ – ਵਿਆਕਰਣ, ਪਹਿਲਾ ਪੁਰਖ, ਸ੍ਰੇਸ਼ਠ
ਮਨੁੱਖ (First person in grammar)
ਉੱਤਮਤਾ (ਨਾਂਵ) – ਸ੍ਰੇਸ਼ਠਤਾ, ਖੂਬੀ, ਨੇਕੀ, ਭਲਾਈ (Goodness, virtue, well being, greatness, excellence, superiority)
ਉੱਤਮਾ (ਨਾਂਵ) – ਕਾਵਿ ਅਨੁਸਾਰ ਉਹ ਨਾਇਕਾ ਜਿਹੜੀ ਪਤੀ ਦੇ ਐਬ ਵੇਖ ਕੇ ਵੀ ਉਸ ਤੇ ਕ੍ਰੋਧ ਨਾ ਕਰੇ, ਉਹ ਦੂਤੀ ਜੋ ਨਾਇਕ – ਨਾਇਕਾ ਦਾ ਪਰਸਪਰ ਮੇਲ ਕਰਾਏ (ਵਿਸ਼ੇਸ਼ਣ) ਉੱਤਮ ਇਸਤ੍ਰੀ (The best woman)
ਉੱਤਰ (ਨਾਂਵ) – ਚਾਰ ਦਿਸ਼ਾਵਾਂ ‘ਚੋਂ ਇੱਕ ਦਿਸ਼ਾ ਦਾ ਨਾਮ, ਦੱਖਣ ਦੇ ਉਲਟ ਦਿਸ਼ਾ, ਜਵਾਬ, ਪਰਲੋਕ, ਇੱਕ ਅਲੰਕਾਰ (ਵਿਸ਼ੇਸ਼ਣ) ਪਿਛਲਾ (North, reply, answer)
ਉੱਤਰਦਾਈ—ਜ਼ਿੰਮੇਵਾਰ, ਜਵਾਬਦੇਹ (answerable, accountable, responsible)
ਉੱਤਰ ਪੱਖ – ਜਵਾਬ, ਮੁਦੱਈ ਦੇ ਦਾਅਵੇ ਦਾ ਜਵਾਬ (Answer)
ਉੱਤਰ ਮੀਮਾਂਸਾ – ਅੰਤਰ ਵਿਚਾਰ, ਕਰਮਕਾਂਡ ਤੋਂ ਅਗਲੀ ਪੌੜੀ, ਆਤਮ-ਵਿੱਦਿਆ, ਵੇਦਾਂਤ (inner conscious, Vedanta, Self Exploration)
ਉੱਤਰਨਾ (ਕ੍ਰਿਆ ਅਕਰਮਕ) – ਉਪਰੋਂ ਹੇਠਾਂ ਆਉਣਾ, ਹੇਠਾਂ ਨੂੰ ਜਾਣਾ, ਦੂਜੇ ਪਾਸੇ ਪਹੁੰਚ ਜਾਣਾ, ਪਾਰ ਹੋਣਾ, ਜਨਮ ਲੈਣਾ, ਪਹੁੰਚਣਾ, ਘੱਟ ਜਾਣਾ (to come down, to descend, to fall upon, to dismount, to land)
ਉਤਰਾਈ (ਨਾਂਵ) – ਢਲਾਨ, ਉਤਰਨ ਦੀ ਮਜ਼ੂਰੀ (act of bring down or unloading)
ਉੱਤਰਾਖੰਡ (ਨਾਂਵ) – ਹਿਮਾਲੇ ਦਾ ਉੱਤਰੀ ਭਾਗ, ਭਾਰਤ ਦੇ ਉੱਤਰ ਦਾ ਪਹਾੜੀ ਇਲਾਕਾ (Uttarakhand, hilly area in the north of India)
ਉੱਤਰਾਧਿਕਾਰੀ (ਨਾਂਵ) – ਕਿਸੇ ਜ਼ਮੀਨ ਜਾਇਦਾਦ ਦਾ ਕਾਬਜ਼ ਹੋਣ ਵਾਲਾ ਅਗਲਾ ਮਾਲਕ, ਵਾਰਸ (successor, descendant, inheritor)
ਉੱਤਰਾਯਣ / ਉਤਰਾਇਣ (ਨਾਂਵ) – ਦਸ ਪੋਹ ਤੋਂ ਨੌਂ ਹਾੜ ਤੀਕ ਦਾ ਸਮਾਂ ਜਿਸ ਵਿਚ ਸੂਰਜ ਉੱਤਰ ਵਲ ਜਾਂਦਾ ਹੈ (passing of the sun from the south to the north of equator, summer solstice)
ਉੱਤਰਾਰਧ (ਨਾਂਵ) – ਪਿਛਲਾ ਅੱਧਾ ਹਿੱਸਾ, ਕਿਸੇ ਗ੍ਰੰਥ ਦਾ ਪਿਛਲਾ ਅੱਧਾ ਭਾਗ (latter – half)
ਉੱਤਰੀ (ਵਿਸ਼ੇਸ਼ਣ) – ਉੱਤਰ ਦੇ ਪਾਸੇ ਦਾ, ਉੱਤਰ ਦਿਸ਼ਾ ਵੱਲ (northern, northerly)
ਉਤਲਾ (ਵਿਸ਼ੇਸ਼ਣ) ਉੱਪਰ ਦਾ, ਉੱਪਰਲਾ, ਸਿਖਰ ਦਾ (upper, outward)
ਉਤਾਉਲਾ (ਵਿਸ਼ੇਸ਼ਣ) – ਉਤਸੁਕ, ਕਾਹਲਾ (anxious, impatient, eager)
ਉਤਾਂ/ਉਤਾਂਹ (ਵਿਸ਼ੇਸ਼ਣ) – ਉੱਪਰ ਨੂੰ, ਉੱਪਰ, ਉੱਤੇ (up, above, on, over, upward)
ਉਤਾਰ (ਨਾਂਵ) – ਨਕਲ, ਕਾਪੀ, ਸਰੀਰ ਧਾਰਨਾ, ਦੇਵਤਾ ਦਾ ਕਿਸੇ ਦੂਜੇ ਸਰੀਰ ਵਿਚ ਪ੍ਰਗਟ ਹੋਣਾ (ਕ੍ਰਿਆ) ਹੇਠਾਂ ਉਤਾਰਣ ਦਾ ਭਾਵ, ਹੇਠਾਂ ਲਿਆਉਣਾ (copy, descent, slope, fall, decrease)
ਉਤਾਰ ਚੜ੍ਹਾ – ਉੱਪਰ-ਹੇਠਾਂ, ਖੰਡਨ-ਮੰਡਨ (ups and downs, ebb and flow)
ਉਤਾਰਨਾ (ਕਕ੍ਰਿਆ ਸਕਰਮਕ) – ਉਪਰੋਂ ਹੇਠਾਂ ਲਾਹੁਣਾ, ਪਾਰ ਕਰਨਾ, ਮਨੋਂ ਭੁਲਾਉਣਾ, ਨਕਲ ਕਰਨਾ (to take off, to copy the original script, to dismount, to remove)
ਉਤਾਰਾ (ਨਾਂਵ) – ਨਕਲ, ਕਾਪੀ, ਕੋਈ ਵਸਤੂ ਕੇ ਦਾਨ ਕਰਨ ਸੁੱਟ ਦੇਣ ਦੀ ਰਸਮ, ਡੇਰਾ, ਬਿਸਰਾਮ ਕਰਨ ਦੀ ਜਗ੍ਹਾ, ਨਿਸਤਾਰਾ, ਪਾਰ ਕਰਨ ਦੀ ਕ੍ਰਿਆ (copy, holding and lodging, halting place)
ਉਤਾਵਲਾ / ਉਤਾਵਲੀ (ਵਿਸ਼ੇਸ਼ਣ) – ਕਾਹਲਾ, ਉਤੇਜਿਤ, ਉਤਸੁਕ, ਛੇਤੀ ਕਰਨ ਵਾਲਾ, (ਕ੍ਰਿਆ ਵਿਸ਼ੇਸ਼ਣ) ਛੇਤੀ, ਤੁਰੰਤ (impatient, anxious, concerned, rash, hasty, headstrong, swift)