ਉਲੇਮਾ


ਪ੍ਰਸ਼ਨ. ਉਲੇਮਾ ਲੋਕਾਂ ਦੇ ਬੁਨਿਆਦੀ ਵਿਸ਼ਵਾਸ ਕੀ ਸਨ?

ਉੱਤਰ : ਉਲੇਮਾ ਜਾਂ ਮੁੱਲਾ ਲੋਕ ਸੁੰਨੀ ਮੁਸਲਮਾਨ ਹੁੰਦੇ ਸਨ। ਉਹ ਆਪਣੇ ਆਪ ਨੂੰ ਪਰੰਪਰਾਗਤ ਇਸਲਾਮ ਧਰਮ ਦੇ ਪ੍ਰਤੀਨਿਧੀ ਸਮਝਦੇ ਸਨ ਤੇ ਬਾਕੀ ਫਿਰਕਿਆਂ ਦੇ ਮੁਸਲਮਾਨਾਂ ਤੋਂ ਖੁੱਲ੍ਹੇ ਰੂਪ ਵਿੱਚ ਘਿਰਣਾ ਕਰਦੇ ਸਨ। ਉਹ ਕੁਰਾਨ ਅਤੇ ਹਦੀਸ ਉੱਤੇ ਆਧਾਰਤ ਸਦੀਆਂ ਤੋਂ ਚਲੇ ਆ ਰਹੇ ਸਿਧਾਂਤਾਂ ਤੇ ਵਿਸ਼ਵਾਸਾਂ ਉੱਤੇ ਬਲ ਦਿੰਦੇ ਸਨ। ਉਹਨਾਂ ਦਾ ਮੂਲ ਵਿਸ਼ਵਾਸ ਸੀ ਕਿ ਅੱਲਾ ਤੋਂ ਬਿਨਾਂ ਕੋਈ ਭਗਵਾਨ ਨਹੀਂ ਅਤੇ ਮੁਹੰਮਦ ਅੱਲਾ ਦਾ ਪੈਗੰਬਰ ਹੈ। ਇਸ ਵਿਸ਼ਵਾਸ ਅਨੁਸਾਰ ਉਹ ਈਸ਼ਵਰ ਦੀ ਏਕਤਾ ਅਤੇ ਹਜ਼ਰਤ ਮੁਹੰਮਦ ਸਾਹਿਬ ਨੂੰ ਉਸ ਦੇ ਆਖਰੀ ਪੈਗਬੰਰ ਮੰਨਦੇ ਸਨ। ਉਹਨਾਂ ਅਨੁਸਾਰ ਮੁਸਲਮਾਨਾਂ ਦੇ ਨੇਕ ਤੇ ਪਵਿੱਤਰ ਜੀਵਨ ਲਈ ਚਾਰ ਮਹੱਤਵਪੂਰਣ ਕੰਮ ਹਨ।

ਪਹਿਲਾ, ਰੋਜ਼ ਨਮਾਜ਼ ਪੜ੍ਹਨਾ,

ਦੂਜਾ, ਰਮਜ਼ਾਨ ਦੇ ਮਹੀਨੇ ਉਪਵਾਸ ਭਾਵ ਰੋਜ਼ੇ ਰੱਖਣੇ,

ਤੀਜਾ, ਜਕਾਤ ਭਾਵ ਹਰ ਮੁਸਲਮਾਨ ਨੂੰ ਆਪਣੀ ਨੇਕ ਕਮਾਈ ਵਿੱਚੋਂ ਗਰੀਬ ਮੁਸਲਮਾਨਾਂ ਲਈ ਦਾਨ ਦੇਣਾ

ਅਤੇ ਚੌਥਾ, ਹਜ ਭਾਵ ਮੱਕੇ ਦੀ ਯਾਤਰਾ ਕਰਨਾ।

ਇਹਨਾਂ ਸਾਰੀਆਂ ਰਸਮਾਂ ਵਿੱਚ ਧਾਰਮਿਕ ਭਾਵਨਾ ਨਾਲੋਂ ਮਰਯਾਦਾ ਉੱਤੇ ਬਹੁਤਾ ਬਲ ਦਿੱਤਾ ਜਾਂਦਾ ਸੀ। ਉਹਨਾਂ ਅੰਦਰ ਧਾਰਮਿਕ ਸੁਹਿਰਦਤਾ ਦੀ ਘਾਟ ਹੁੰਦੀ ਸੀ। ਉਹ ਇਸਲਾਮੀ ਕਾਨੂੰਨ ਤੇ ਕੁਰਾਨ ਸ਼ਰੀਫ਼ ਦੇ ਵਿਦਵਾਨ ਮੰਨੇ ਜਾਂਦੇ ਸਨ। ਕੱਟੜ ਪੰਥੀ ਮੁਸਲਮਾਨ ਉਹਨਾਂ ਨੂੰ ਆਗੂ ਮੰਨਦੇ ਸਨ।


प्रश्न. उलेमा लोगों की मूल मान्यताएँ क्या थीं?

उत्तर: उलेमा या मुल्ला सुन्नी मुसलमान थे। वे स्वयं को पारंपरिक इस्लाम का प्रतिनिधि मानते थे और अन्य संप्रदायों के मुसलमानों से खुलेआम नफरत करते थे। उन्होंने कुरान और हदीस पर आधारित सदियों से चले आ रहे सिद्धांतों और मान्यताओं पर जोर दिया। उनका मूल विश्वास यह था कि अल्लाह के अलावा कोई भगवान नहीं है और मुहम्मद अल्लाह के पैगंबर हैं। इस मान्यता के अनुसार, वे ईश्वर की एकता और हजरत मुहम्मद साहब को उनके अंतिम पैगंबर मानते थे।  उनके अनुसार मुसलमानों के नेक और पवित्र जीवन के लिए चार महत्वपूर्ण कार्य हैं। 

सबसे पहला, प्रतिदिन प्रार्थना करना

दूसरा, रमज़ान के महीने में रोज़ा रखना

तीसरा जकात अर्थात अपनी नेक कमाई से गरीब मुसलमानों को दान देना

और चौथा, हज करना अर्थात मक्का की तीर्थयात्रा।

इन सभी समारोहों में धार्मिक भावना की अपेक्षा शिष्टाचार पर अधिक बल दिया जाता था। उनमें धार्मिक ईमानदारी का अभाव था। उन्हें इस्लामिक कानून और कुरान शरीफ का विद्वान माना जाता था। कट्टरपंथी मुसलमान उन्हें अपना नेता मानते थे।


Question. What were the basic beliefs of the Ulema people?

Answer: Ulema or Mullah were Sunni Muslims. They considered themselves representatives of traditional Islam and openly hated Muslims of other sects. They emphasized the principles and beliefs that have existed for centuries based on the Quran and Hadith.  Their core belief was that there is no god but Allah and that Muhammad is Allah’s prophet. According to their belief, they believed in the unity of God and Hazrat Muhammad Sahib as his last prophet. According to them, there are four important tasks for the virtuous and holy life of Muslims.

First, pray daily

Second, fasting in the month of Ramadan

Third Zakat i.e. donating one’s good earnings to poor Muslims.

And fourth, to perform Hajj i.e. pilgrimage to Mecca.

In all these ceremonies, more emphasis was given to etiquette rather than religious sentiments.  He lacked religious sincerity. He was considered a scholar of Islamic law and Quran Sharif. Radical Muslims considered him their leader.