ਇੱਕ ਸ਼ਬਦ ਜਾਂ ਲਾਈਨ ਵਿੱਚ ਪ੍ਰਸ਼ਨਾਂ ਦੇ ਉੱਤਰ – ਸਮਾਂ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਕਵਿਤਾ – ਭਾਗ (ਜਮਾਤ ਨੌਵੀਂ)
ਸਮਾਂ – ਭਾਈ ਵੀਰ ਸਿੰਘ ਜੀ
ਪ੍ਰਸ਼ਨ 1. ਆਧੁਨਿਕ ਕਾਵਿਤਾ ਦਾ ਮੋਢੀ ਕੌਣ ਹੈ?
ਉੱਤਰ : ਭਾਈ ਵੀਰ ਸਿੰਘ ਜੀ।
ਪ੍ਰਸ਼ਨ 2. ਭਾਈ ਵੀਰ ਸਿੰਘ ਜੀ ਦੀ ਕਿਹੜੀ ਕਾਵਿ ਪੁਸਤਕ ਨੂੰ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕ੍ਰਿਤ ਕੀਤਾ ਗਿਆ?
ਉੱਤਰ : ਮੇਰੇ ਸਾਈਆਂ ਜੀਓ ਨੂੰ।
ਪ੍ਰਸ਼ਨ 3. ‘ਸਮਾਂ’ ਕਵਿਤਾ ਦੀ ਰਚਨਾ ਕਿਸ ਨੇ ਕੀਤੀ?
ਉੱਤਰ : ਭਾਈ ਵੀਰ ਸਿੰਘ ਜੀ ਨੇ।
ਪ੍ਰਸ਼ਨ 4. ਕਵੀ ਸਮੇਂ ਨੂੰ ਰੋਕਣ ਲਈ ਕੀ-ਕੀ ਯਤਨ ਕਰਦਾ ਹੈ?
ਉੱਤਰ : ਕਵੀ ਨੇ ਸਮੇਂ ਨੂੰ ਰੋਕਣ ਲਈ ਉਸ ਅੱਗੇ ਤਰਲੇ-ਮਿੰਨਤਾਂ ਕੀਤੀਆਂ। ਉਸ ਨੇ ਸਮੇਂ ਨੂੰ ਕੰਨੀ ਤੋਂ
ਫੜਨ ਦੀ ਵੀ ਕੋਸ਼ਸ਼ ਕੀਤੀ, ਪਰ ਸਫਲ ਨਾ ਰਿਹਾ।
ਪ੍ਰਸ਼ਨ 5. ਕਵਿਤਾ ‘ਸਮਾਂ’ ਵਿੱਚ ਕਿਸ ਨੂੰ ਰੋਕਣ ਦੀ ਕੋਸ਼ਸ਼ ਕੀਤੀ ਗਈ?
ਉੱਤਰ : ਸਮੇਂ ਨੂੰ।
ਪ੍ਰਸ਼ਨ 6. ਕਵਿਤਾ ‘ਸਮਾਂ’ ਅਨੁਸਾਰ ਕੌਣ ਠਹਿਰਨ ਦੀ ਜਾਚ ਨਹੀਂ ਜਾਣਦਾ?
ਉੱਤਰ : ਸਮਾਂ।
ਪ੍ਰਸ਼ਨ 7. ਸਮੇਂ ਨੂੰ ਕਾਬੂ ਕਰਕੇ ਕੌਣ ਨਹੀਂ ਰੱਖ ਸਕਦਾ?
ਉੱਤਰ : ਮਨੁੱਖ।
ਪ੍ਰਸ਼ਨ 8. ਅਜੋਕੇ ਸਮੇਂ ਨੂੰ ਕਿਵੇਂ ਕਾਮਯਾਬ ਕੀਤਾ ਜਾ ਸਕਦਾ ਹੈ?
ਉੱਤਰ : ਕੋਈ ਸ਼ੁਭ ਕੰਮ ਕਰ ਕੇ।
ਪ੍ਰਸ਼ਨ 9. ਕੀ ਬੀਤਿਆ ਸਮਾਂ ਮੁੜ ਕੇ ਵਾਪਸ ਆਉਂਦਾ ਹੈ?
ਉੱਤਰ : ਨਹੀਂ।
ਪ੍ਰਸ਼ਨ 10. ਅਸੀਂ ਸਮੇਂ ਦੀ ਸੰਭਾਲ ਕਿਵੇਂ ਕਰ ਸਕਦੇ ਹਾਂ?
ਉੱਤਰ : ਇਸ ਦਾ ਸਦਉਪਯੋਗ ਕਰਕੇ।
ਪ੍ਰਸ਼ਨ 11. ਸਮੇਂ ਦੀ ਚਾਲ ਕਿਹੋ ਜਿਹੀ ਹੈ?
ਉੱਤਰ : ਬਹੁਤ ਤੇਜ਼।
ਪ੍ਰਸ਼ਨ 12. ਸਮੇਂ ਨੂੰ ਫੜਣ ਤੋਂ ਕੀ ਭਾਵ ਹੈ?
ਉੱਤਰ : ਸਮੇਂ ਦਾ ਸਦਉਪਯੋਗ।
ਪ੍ਰਸ਼ਨ 13. ਕਿਹੜਾ ਸਮਾਂ ਵਾਪਸ ਨਹੀਂ ਪਰਤਦਾ (ਆਉਂਦਾ)?
ਉੱਤਰ : ਬੀਤਿਆ ਸਮਾਂ।
ਪ੍ਰਸ਼ਨ 14. ਭਾਈ ਵੀਰ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਕਿਹੜਾ ਸਨਮਾਨ ਪ੍ਰਦਾਨ ਕੀਤੀ ਗਈ?
ਉੱਤਰ : ‘ਪਦਮਭੂਸ਼ਨ’।