ਸੋ ਕਿਉ ਮੰਦਾ ਆਖੀਐ(ਸ੍ਰੀ ਗੁਰੂ ਨਾਨਕ ਦੇਵ ਜੀ) – ਇੱਕ ਸ਼ਬਦ ਵਿੱਚ ਉੱਤਰ ਵਾਲੇ ਪ੍ਰਸ਼ਨ
ਇੱਕ ਸ਼ਬਦ ਜਾਂ ਇੱਕ ਲਾਈਨ/ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ।
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਕਵਿਤਾ – ਭਾਗ
ਸੋ ਕਿਉ ਮੰਦਾ ਆਖੀਐ (ਸ੍ਰੀ ਗੁਰੂ ਨਾਨਕ ਦੇਵ ਜੀ)
ਪ੍ਰਸ਼ਨ 1. ‘ਸੋ ਕਿਉ ਮੰਦਾ ਆਖੀਐ’ ਨਾਂ ਦੀ ਰਚਨਾ ਵਿੱਚ ਕੌਣ ਸਤਿਕਾਰ ਦੀ ਪਾਤਰ ਬਣੀ ਹੈ ?
ਉੱਤਰ – ਇਸਤਰੀ
ਪ੍ਰਸ਼ਨ 2. ਮਨੁੱਖ ਨੂੰ ਕੌਣ ਆਪਣੀ ਕੁੱਖ ਵਿੱਚ ਪਾਲ਼ਦੀ ਹੈ ?
ਉੱਤਰ – ਇਸਤਰੀ
ਪ੍ਰਸ਼ਨ 3 . ਇਸਤਰੀ ਕਿਸ ਨੂੰ ਜਨਮ ਦਿੰਦੀ ਹੈ ?
ਉੱਤਰ – ਇਸਤਰੀ ਰਾਜਿਆਂ ਅਤੇ ਵੱਡੇ – ਵੱਡੇ ਲੋਕਾਂ ਨੂੰ ਜਨਮ ਦਿੰਦੀ ਹੈ।
ਪ੍ਰਸ਼ਨ 4 . ਇੱਕ ਇਸਤਰੀ ਦੇ ਮਰਨ ਉਪਰੰਤ ਕਿਸ ਦੀ ਭਾਲ ਕੀਤੀ ਜਾਂਦੀ ਹੈ ?
ਉੱਤਰ – ਇੱਕ ਇਸਤਰੀ ਦੇ ਮਰਨ ਉਪਰੰਤ ਦੂਜੀ ਇਸਤਰੀ ਦੀ ਭਾਲ ਕੀਤੀ ਜਾਂਦੀ ਹੈ।
ਪ੍ਰਸ਼ਨ 5 . ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ ?
ਉੱਤਰ – ਪਹਿਲੇ
ਪ੍ਰਸ਼ਨ 6 . ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਧਰਮ ਦੀ ਨੀਂਹ ਰੱਖੀ ?
ਉੱਤਰ – ਸਿੱਖ ਧਰਮ
ਪ੍ਰਸ਼ਨ 7 . ਰਾਇ ਭੋਇ ਦੀ ਤਲਵੰਡੀ ਨੂੰ ਹੋਰ ਕਿਹੜਾ ਨਾਂ ਦਿੱਤਾ ਗਿਆ ਹੈ ?
ਉੱਤਰ – ਨਨਕਾਣਾ ਸਾਹਿਬ
ਪ੍ਰਸ਼ਨ 8 . ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ‘ਤੇ ਖੇਤੀ ਕਰ ਕੇ ਦਸਾਂ ਨਹੂਆਂ ਦੀ ਕਿਰਤ ਕਰਨ ਦਾ ਰਾਹ ਦੱਸਿਆ ?
ਉੱਤਰ – ਕਰਤਾਰਪੁਰ ਵਿਖੇ
ਪ੍ਰਸ਼ਨ 9 . ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ?
ਉੱਤਰ – ਚਾਰ
ਪ੍ਰਸ਼ਨ 10 . ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਕੀ ਨਾਂ ਸੀ?
ਉੱਤਰ – ਮਹਿਤਾ ਕਾਲੂ ਜੀ