ਇੱਕ ਸ਼ਬਦ ਵਿੱਚ ਉੱਤਰ – “ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ”

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ (ਸ੍ਰੀ ਗੁਰੂ ਅਰਜਨ ਦੇਵ ਜੀ)

ਕਵਿਤਾ – ਭਾਗ (ਜਮਾਤ – ਦਸਵੀਂ)

ਇੱਕ ਸ਼ਬਦ ਜਾਂ ਇੱਕ ਲਾਈਨ / ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1 . “ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ” ਅਨੁਸਾਰ ਕੌਣ ਸਾਡਾ ਆਸਰਾ ਅਤੇ ਸਾਡਾ ਮਾਣ ਹੈ ?

ਉੱਤਰ – ਪਰਮਾਤਮਾ / ਪ੍ਰਭੂ

ਪ੍ਰਸ਼ਨ 2 . ਜੀਵ – ਜੰਤੂ ਕਿਸ ਦੇ ਪੈਦਾ ਕੀਤੇ ਹੋਏ ਹਨ ?

ਉੱਤਰ – ਪਰਮਾਤਮਾ ਦੇ

ਪ੍ਰਸ਼ਨ 3 . ਸਭ ਥਾਵਾਂ ‘ਤੇ ਕੌਣ ਸਾਡੀ ਰੱਖਿਆ ਕਰਦਾ ਹੈ ?

ਉੱਤਰ – ਪਰਮਾਤਮਾ

ਪ੍ਰਸ਼ਨ 4 . ਪਰਮਾਤਮਾ ਦਾ ਨਾਮ ਸਿਮਰ ਕੇ ਕਿਸ ਦੀ ਪ੍ਰਾਪਤੀ ਹੁੰਦੀ ਹੈ ?

ਉੱਤਰ – ਪਰਮਾਤਮਾ ਦਾ ਨਾਮ ਸਿਮਰ ਕੇ ਆਤਮਿਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ ।

ਪ੍ਰਸ਼ਨ 5 . “ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ” ਅਨੁਸਾਰ ਜਗਤ ਅਖਾੜੇ ਦਾ ਸਿਰਜਕ ਕੌਣ ਹੈ ?

ਉੱਤਰ – ਪਰਮਾਤਮਾ

ਪ੍ਰਸ਼ਨ 6. ਪਰਮਾਤਮਾ / ਪ੍ਰਭੂ ਦੇ ਗੁਣ ਗਾਉਣ ਨਾਲ ਕਿਸ ਨੂੰ ਸੀਤਲਤਾ ਮਿਲਦੀ ਹੈ ?

ਉੱਤਰ – ਮਨ ਨੂੰ

ਪ੍ਰਸ਼ਨ 7 . ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਨਵੇ ਗੁਰੂ ਸਨ ?

ਉੱਤਰ – ਪੰਜਵੇਂ

ਪ੍ਰਸ਼ਨ 8 . ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਦਾ ਨਾਂ ਕੀ ਸੀ ?

ਉੱਤਰ – ਸ੍ਰੀ ਗੁਰੂ ਰਾਮਦਾਸ ਜੀ

ਪ੍ਰਸ਼ਨ 9 . ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਰਚਨਾ ਕਿਹੜੀ ਹੈ ?

ਉੱਤਰ – ਸੁਖਮਨੀ

ਪ੍ਰਸ਼ਨ 10 . “ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ” ਵਿੱਚ ਕਿਸ ਨੂੰ ਬੰਧਪੁ ( ਰਿਸ਼ਤੇਦਾਰ ) ਅਤੇ ਭ੍ਰਾਤਾ ਕਿਹਾ ਗਿਆ ਹੈ ?

ਉੱਤਰ – ਪ੍ਰਭੂ / ਪਰਮਾਤਮਾ ਨੂੰ

ਪ੍ਰਸ਼ਨ 11 . ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਸਥਾਪਨਾ ਸਿੱਖਾਂ ਦੇ ਕਿੰਨਵੇਂ ਗੁਰੂ ਸਾਹਿਬ ਨੇ ਕੀਤੀ ?

ਉੱਤਰ – ਪੰਜਵੇ ਗੁਰੂ ਸਾਹਿਬ ਨੇ।

ਪ੍ਰਸ਼ਨ 12 . ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?

ਉੱਤਰ – ਮਾਤਾ / ਬੀਬੀ ਭਾਨੀ ਜੀ

ਪ੍ਰਸ਼ਨ 13 . ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਸਭ ਤੋਂ ਵੱਧ ਬਾਣੀ ਕਿੰਨਵੇਂ ਗੁਰੂ ਸਾਹਿਬ ਦੀ ਹੈ ?

ਉੱਤਰ – ਪੰਜਵੇਂ ਗੁਰੂ ਸਾਹਿਬ ਦੀ।