CBSEClass 9th NCERT PunjabiEducationPunjab School Education Board(PSEB)

ਇੱਕ ਸ਼ਬਦ ਵਾਲੇ ਉੱਤਰ – ਵਿਸਾਖੀ ਦਾ ਮੇਲਾ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਕਵਿਤਾ – ਭਾਗ (ਜਮਾਤ ਨੌਵੀਂ)

ਵਿਸਾਖੀ ਦਾ ਮੇਲਾ – ਧਨੀ ਰਾਮ ਚਾਤ੍ਰਿਕ


ਪ੍ਰਸ਼ਨ 1 . ਵਿਸਾਖੀ ਦੇ ਮੇਲੇ ਸਮੇਂ ਕਿਹੜੀ ਫਸਲ ਪੱਕ ਜਾਂਦੀ ਹੈ ?

ਉੱਤਰ – ਕਣਕ

ਪ੍ਰਸ਼ਨ 2 . ਵਿਸਾਖ ਵਿੱਚ ਕੀ ਰਸ ਗਿਆ ਹੈ ?

ਉੱਤਰ – ਲੁਕਾਠ

ਪ੍ਰਸ਼ਨ 3 . ਵਿਸਾਖ ਵਿੱਚ ਬੇਰੀਆਂ ਕਿਉਂ ਲਿਫ਼ ਗਈਆਂ ਹਨ ?

ਉੱਤਰ – ਆਪਣੇ ਫਲਾਂ (ਬੇਰਾਂ) ਦੇ ਭਾਰ ਕਾਰਨ

ਪ੍ਰਸ਼ਨ 4 . ‘ਵਿਸਾਖੀ ਦਾ ਮੇਲਾ’ ਕਵਿਤਾ ਕਿਸ ਕਵੀ ਦੀ ਰਚਨਾ ਹੈ ?

ਉੱਤਰ – ਧਨੀ ਰਾਮ ਚਾਤ੍ਰਿਕ

ਪ੍ਰਸ਼ਨ 5 . ‘ਵਿਸਾਖੀ ਦਾ ਮੇਲਾ’ ਕਵਿਤਾ ਕਿਸ ਨੂੰ ਸੰਬੋਧਿਤ ਹੈ ?

ਉੱਤਰ – ਪ੍ਰੇਮਿਕਾ ਨੂੰ

ਪ੍ਰਸ਼ਨ 6 . ਕਵਿਤਾ  ‘ਵਿਸਾਖੀ ਦਾ ਮੇਲਾ’ ਮੁਤਾਬਕ ਜੱਗ ਉੱਤੇ ਕਿਸ ਦੀ ਨਜ਼ਰ ਸਵੱਲੀ ਹੈ ?

ਉੱਤਰ – ਸਾਈਂ ਦੀ ਨਜ਼ਰ

ਪ੍ਰਸ਼ਨ 7 . ਵਣਜਾਰੇ ਕਿੱਥੋਂ ਆਏ ਹਨ ?

ਉੱਤਰ – ਵਣਜਾਰੇ ਦੂਰ – ਦਰਾਡੇ ਤੋਂ ਆਏ ਹਨ।

ਪ੍ਰਸ਼ਨ 8 . ਕਵਿਤਾ ‘ਵਿਸਾਖੀ ਦਾ ਮੇਲਾ’ ਅਨੁਸਾਰ ਮੇਲੇ ਵਿੱਚ ਝੂਠੇ ਗਹਿਣਿਆਂ ਦੀ ਕੀ ਲੱਗੀ ਹੋਈ ਹੈ ?

ਉੱਤਰ – ਮੇਲੇ ਵਿੱਚ ਝੂਠੇ ਗਹਿਣਿਆਂ ਦੀ ਮੰਡੀ ਲੱਗੀ ਹੋਈ ਹੈ।

ਪ੍ਰਸ਼ਨ 9 . ‘ਵਿਸਾਖੀ ਦਾ ਮੇਲਾ’ ਕਵਿਤਾ ਅਨੁਸਾਰ ਸ਼ੁਕੀਨਾਂ ਦੀ ਭੀੜ ਕਿੱਥੇ ਜੁੜੀ ਹੈ ?

ਉੱਤਰ – ਹੱਟੀ – ਹੱਟੀ ਉੱਤੇ