CBSEClass 9th NCERT PunjabiEducationPunjab School Education Board(PSEB)

ਇੱਕ ਸ਼ਬਦ ਵਾਲੇ ਉੱਤਰ – ਮੈਂ ਪੰਜਾਬੀ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਕਵਿਤਾ – ਭਾਗ (ਜਮਾਤ ਨੌਵੀਂ)

ਮੈਂ ਪੰਜਾਬੀ – ਫੀਰੋਜ਼ਦੀਨ ਸ਼ਰਫ਼


ਪ੍ਰਸ਼ਨ 1 . ‘ਮੈਂ ਪੰਜਾਬੀ’ ਕਵਿਤਾ ਵਿੱਚ ਕਵੀ ਕਿਸ ਚੀਜ਼ ਪ੍ਰਤੀ ਆਪਣਾ ਪਿਆਰ ਪ੍ਰਗਟ ਕਰਦਾ ਹੈ ?

ਉੱਤਰ : ਪੰਜਾਬੀ ਬੋਲੀ ਪ੍ਰਤੀ

ਪ੍ਰਸ਼ਨ 2 . ਕਵੀ ਖ਼ੁਦ ਨੂੰ ਕਿਸ ਦੀ ਨੱਥ ਦਾ ਮੋਤੀ ਤੇ ਵੰਗ ਦਾ ਟੁੱਕੜਾ ਸਮਝਦਾ ਹੈ ?

ਉੱਤਰ : ਪੰਜਾਬਣ ਦਾ

ਪ੍ਰਸ਼ਨ 3 . ‘ਮੈਂ ਪੰਜਾਬੀ’ ਕਵਿਤਾ ਵਿੱਚ ਕਵੀ ਖ਼ੁਦ ਨੂੰ ਕਿਸ ਦਾ ਸੇਵਕ ਦੱਸਦਾ ਹੈ ?

ਉੱਤਰ : ਪੰਜਾਬੀ ਬੋਲੀ ਦਾ

ਪ੍ਰਸ਼ਨ 4 .  ‘ਮੈਂ ਪੰਜਾਬੀ’ ਕਵਿਤਾ ਵਿੱਚ ਕਵੀ ਕਿਹੜੇ –  ਕਿਹੜੇ ਸ਼ਾਇਰਾਂ ਨੂੰ ਯਾਦ ਕਰਦਾ ਹੈ 

ਉੱਤਰ : ਵਾਰਿਸ ਸ਼ਾਹ ਤੇ ਬੁੱਲ੍ਹੇ ਸ਼ਾਹ

ਪ੍ਰਸ਼ਨ 5 . ਫੀਰੋਜ਼ਦੀਨ ਸ਼ਰਫ਼ ਦੀ ਕਿਸੇ ਇੱਕ ਕਵਿਤਾ ਦਾ ਨਾਂ ਦੱਸੋ।

ਉੱਤਰ : ਮੈਂ ਪੰਜਾਬੀ

ਪ੍ਰਸ਼ਨ 6 . ਫੀਰੋਜ਼ਦੀਨ ਸ਼ਰਫ਼ ਨੂੰ ਕਿਹੜੀਆਂ – ਕਿਹੜੀਆਂ ਭਾਸ਼ਾਵਾਂ ਦਾ ਗਿਆਨ ਹੈ ?

ਉੱਤਰ : ਉਰਦੂ, ਫ਼ਾਰਸੀ, ਪੰਜਾਬੀ ਤੇ ਅੰਗਰੇਜ਼ੀ

ਪ੍ਰਸ਼ਨ 7 . ਕਵੀ ਫੀਰੋਜ਼ਦੀਨ ਸ਼ਰਫ਼ ਦੀ ਪਸੰਦੀਦਾ ਬੋਲੀ ਕਿਹੜੀ ਹੈ ?

ਉੱਤਰ : ਪੰਜਾਬੀ ਬੋਲੀ

ਪ੍ਰਸ਼ਨ 8 . ਫੀਰੋਜ਼ਦੀਨ ਸ਼ਰਫ਼ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?

ਉੱਤਰ : ਫੀਰੋਜ਼ਦੀਨ ਸ਼ਰਫ਼ ਦਾ ਜਨਮ 1898 ਈ.(੧੮੯੮ ਈ.) ਨੂੰ ਰਾਜਾਸਾਂਸੀ ਅੰਮ੍ਰਿਤਸਰ ਦੇ ਨੇੜੇ ‘ਤੋਲਾ ਨੰਗਲ’ ਵਿਖੇ ਹੋਇਆ।

ਪ੍ਰਸ਼ਨ 9 . ਸ਼ਰਫ਼ ਨੇ ਕਿੰਨੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ ?

ਉੱਤਰ : 14 – 15 (੧੪ – ੧੫) ਸਾਲਾਂ ਦੀ ਉਮਰ ਵਿੱਚ

ਪ੍ਰਸ਼ਨ 10 . ਕਵੀ ਪੇਂਡੂ ਹੋਣ ਦੇ ਬਾਵਜੂਦ ਕਿਸ ਢੰਗ – ਤਰੀਕੇ ਦਾ ਹੈ ?

ਉੱਤਰ : ਸ਼ਹਿਰੀਏ ਢੰਗ ਦਾ

ਪ੍ਰਸ਼ਨ 11 . ਕਵੀ ਸ਼ਰਫ਼ ਕਿਹੜੀ ਭਾਸ਼ਾ ਥੋੜ੍ਹੀ ਬਹੁਤ ਬੋਲ ਲੈਂਦਾ ਹੈ ?

ਉੱਤਰ : ਅੰਗਰੇਜ਼ੀ

ਪ੍ਰਸ਼ਨ 12. ਫ਼ੀਰੋਜ਼ਦੀਨ ਸ਼ਰਫ਼ ਮੂਲ ਰੂਪ ਵਿੱਚ ਕਿੱਥੋਂ ਦੇ ਰਹਿਣ ਵਾਲੇ ਸਨ?

ਉੱਤਰ : ਪੰਜਾਬ ਦੇ।

ਪ੍ਰਸ਼ਨ 13. ਕਵੀ ਕਿਹੜੇ ਲੋਕਾਂ ਦੀ ਪਰਵਾਹ ਨਹੀਂ ਕਰਦਾ?

ਉੱਤਰ : ਜਿਹੜੇ ਪੰਜਾਬੀ ਹੁੰਦੇ ਹੋਏ ਵੀ ਕਿਸੇ ਹੋਰ ਭਾਸ਼ਾ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ।

ਪ੍ਰਸ਼ਨ 14. ਕਵੀ ਨੂੰ ਕਿਹੜੀ-ਕਿਹੜੀ ਵਿਦੇਸ਼ੀ ਭਾਸ਼ਾ ਦਾ ਗਿਆਨ ਹੈ?

ਉੱਤਰ : ਫ਼ਾਰਸੀ ਅਤੇ ਅੰਗਰੇਜ਼ੀ।