ਇੱਕ ਲਾਈਨ / ਸ਼ਬਦ ਵਿੱਚ ਪ੍ਰਸ਼ਨਾਂ ਦੇ ਉੱਤਰ- ਜਨਮ ਦਿਨ (ਕਹਾਣੀ)

ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਕਹਾਣੀ – ਭਾਗ (ਜਮਾਤ ਨੌਵੀਂ)

ਜਨਮ ਦਿਨ – ਸਵਿੰਦਰ ਸਿੰਘ ਉੱਪਲ


ਪ੍ਰਸ਼ਨ 1 . ‘ਜਨਮ ਦਿਨ’ ਕਹਾਣੀ ਕਿਸ ਦੀ ਰਚਨਾ ਹੈ?

ਉੱਤਰ – ਪ੍ਰੋ. ਸਵਿੰਦਰ ਸਿੰਘ ਉੱਪਲ ਦੀ

ਪ੍ਰਸ਼ਨ 2 . ਜੁਗਲ ਪ੍ਰਸ਼ਾਦ ਦੀ ਕਿੰਨੇ ਰੁਪਏ ਤਨਖਾਹ ਵਧੀ ਸੀ?

ਉੱਤਰ – ਪੰਜ ਰੁਪਏ

ਪ੍ਰਸ਼ਨ 3 . ਜੁਗਲ ਪ੍ਰਸ਼ਾਦ ਦੇ ਸਭ ਤੋਂ ਛੋਟੇ ਮੁੰਡੇ ਦਾ ਕੀ ਨਾਂ ਸੀ?

ਉੱਤਰ – ਜੁਗਲ ਪ੍ਰਸ਼ਾਦ ਦੇ ਸਭ ਤੋਂ ਛੋਟੇ ਮੁੰਡੇ ਦਾ ਨਾਂ ਜੋਤੀ ਸੀ।

ਪ੍ਰਸ਼ਨ 4 . ਜੋਤੀ ਨੂੰ ਅੰਗਰੇਜ਼ੀ ਸਕੂਲ ਦੀ ਕਿਹੜੀ ਜਮਾਤ ਵਿੱਚ ਦਾਖ਼ਲ ਕਰਵਾਇਆ ਗਿਆ ਸੀ ?

ਉੱਤਰ – ਕੇ. ਜੀ. ਵਿੱਚ

ਪ੍ਰਸ਼ਨ 5 . ਜੁਗਲ ਪ੍ਰਸ਼ਾਦ ਦੀ ਘਰ ਵਾਲੀ ਦਾ ਕੀ ਨਾਂ ਸੀ?

ਉੱਤਰ – ਜੁਗਲ ਪ੍ਰਸ਼ਾਦ ਦੀ ਘਰ ਵਾਲੀ ਦਾ ਨਾਂ ਦੇਵਕੀ ਸੀ।

ਪ੍ਰਸ਼ਨ 6 . ਅੰਗਰੇਜ਼ੀ ਸਕੂਲ ਵਿੱਚ ਜੋਤੀ ਨੂੰ ਦਾਖ਼ਲ ਕਰਾਉਣ ਲਈ ਜੁਗਲ ਪ੍ਰਸ਼ਾਦ ਨੇ ਕਿੰਨੀ ਦਾਖ਼ਲਾ ਫੀਸ ਦਿੱਤੀ?

ਉੱਤਰ – ਚਾਲ਼ੀ ਰੁਪਏ

ਪ੍ਰਸ਼ਨ 7 . ਕਿਹੜਾ ਵਿਦਿਆਰਥੀ ਰੱਜ ਕੇ ਸੋਹਣਾ ਹੋਣ ਦੇ ਨਾਲ਼ – ਨਾਲ਼ ਜਮਾਤ ਵਿੱਚ ਸਭ ਤੋਂ ਹੁਸ਼ਿਆਰ ਵੀ ਸੀ?

ਉੱਤਰ – ਜੋਤੀ

ਪ੍ਰਸ਼ਨ 8 . ਮਹੀਨੇ ਬਾਅਦ ਹੋਏ ਪੇਪਰਾਂ ਵਿੱਚ ਜੋਤੀ ਦੀ  ਕੀ ਰਿਪੋਰਟ ਸੀ?

ਉੱਤਰ – ਜਮਾਤ ਵਿੱਚ ਸਭ ਤੋਂ ਅੱਗੇ

ਪ੍ਰਸ਼ਨ 9 . ਆਪਣੇ ਕਲਰਕ ਸਾਥੀਆਂ ਨਾਲ ਜੁਗਲ ਪ੍ਰਸ਼ਾਦ ਕਿਸ ਦੀ ਲਿਆਕਤ ਬਾਰੇ ਗੱਲ ਕਰਦਾ ਸੀ?

ਉੱਤਰ – ਜੋਤੀ ਦੀ

ਪ੍ਰਸ਼ਨ 10 . ਆਪਣੇ ਬਾਕੀ ਦੇ ਧੀਆਂ – ਪੁੱਤਰਾਂ ਨੂੰ ਕਿਸ ਵਾਂਗ ਬਣਨ ਦੀ ਪ੍ਰੇਰਨਾ ਦਿੰਦਾ ਸੀ?

ਉੱਤਰ – ਜੋਤੀ ਵਾਂਗ

ਪ੍ਰਸ਼ਨ 11. ਨਾਗਰਿਕ ਸਭਾ ਨੇ ਕਿਸ ਮੰਤਰੀ ਦਾ ਜਨਮ ਦਿਵਸ ਮਨਾਉਣਾ ਸੀ?

ਉੱਤਰ – ਜਵਾਲਾ ਪ੍ਰਸ਼ਾਦ ਦਾ।

ਪ੍ਰਸ਼ਨ 12. ਕੇ.ਜੀ. ਜਮਾਤ ਵਿੱਚੋਂ ਕਿਸ ਵਿਦਿਆਰਥੀ ਨੂੰ ਮੰਤਰੀ ਦੇ ਗਲ਼ ਹਾਰ ਪਾਉਣ ਲਈ ਚੁਣਿਆ ਗਿਆ ਸੀ?

ਉੱਤਰ – ਕੇ.ਜੀ. ਜਮਾਤ ਵਿੱਚੋਂ ਜੋਤੀ ਨੂੰ ਮੰਤਰੀ ਦੇ ਗਲ਼ ਹਾਰ ਪਾਉਣ ਲਈ ਚੁਣਿਆ ਗਿਆ ਸੀ।

ਪ੍ਰਸ਼ਨ 13. ਦੇਵਕੀ ਆਪਣੇ ਪੰਜ ਬੱਚਿਆਂ ਦਾ ਪਾਲਣ – ਪੋਸ਼ਣ ਕਿੰਨੇ ਰੁਪਿਆਂ ਵਿੱਚ ਕਰਦੀ ਸੀ?

ਉੱਤਰ – ਡੇਢ ਸੌ ਰੁਪਏ ਵਿੱਚ

ਪ੍ਰਸ਼ਨ 14 . ਗੁੱਡੀ ਦੀ ਬੁਗਨੀ ਵਿੱਚੋਂ ਕਿੰਨੇ ਪੈਸੇ ਨਿਕਲੇ ਸਨ?

ਉੱਤਰ – ਗੁੱਡੀ ਦੀ ਬੁਗਨੀ ਵਿੱਚੋਂ ਸਾਢੇ ਸੱਤ ਆਨੇ ਨਿਕਲੇ।

ਪ੍ਰਸ਼ਨ 15 . ਜੋਤੀ ਦੀ ਬੁਗਨੀ ਵਿੱਚੋਂ ਕੁਲ ਕਿੰਨੇ ਪੈਸੇ ਨਿਕਲੇ ਸਨ?

ਉੱਤਰ – ਬਾਰ੍ਹਾਂ ਆਨੇ

ਪ੍ਰਸ਼ਨ 16 . ਜੋਤੀ ਨੇ ਕਿਹੜੇ ਦਿਨ ਸਕੂਲ ਜਾਣਾ ਸੀ?

ਉੱਤਰ – ਜੋਤੀ ਨੇ ਐਤਵਾਰ ਨੂੰ ਸਕੂਲ ਜਾਣਾ ਸੀ।

ਪ੍ਰਸ਼ਨ 17 . ਜੁਗਲ ਪ੍ਰਸ਼ਾਦ ਨੇ ਕਿੰਨੇ ਰੁਪਏ ਉਧਾਰ ਲਏ?

ਉੱਤਰ – ਤਿੰਨ ਰੁਪਏ

ਪ੍ਰਸ਼ਨ 18 . ਗੁਆਂਢਣ ਕੋਲ਼ੋਂ ਸਿਲਾਈ ਮਸ਼ੀਨ ਲੈ ਕੇ ਦੇਵਕੀ ਨੇ ਫਟੀ ਚਾਦਰ ਵਿੱਚੋਂ ਕੀ ਤਿਆਰ ਕੀਤਾ?

ਉੱਤਰ – ਜੋਤੀ ਦੀ ਕਮੀਜ਼

ਪ੍ਰਸ਼ਨ 19 . ਦੋ ਘੰਟਿਆਂ ਦੀ ਛੁੱਟੀ ਲੈ ਕੇ ਜੁਗਲ ਪ੍ਰਸ਼ਾਦ ਕਿੱਥੇ ਗਿਆ ਸੀ?

ਉੱਤਰ – ਨਾਗਰਿਕ ਸਭਾ ਦੇ ਦਫ਼ਤਰ

ਪ੍ਰਸ਼ਨ 20 . ਨਾਗਰਿਕ ਸਭਾ ਦੇ ਦਫ਼ਤਰ ਜੁਗਲ ਪ੍ਰਸ਼ਾਦ ਕੀ ਕਰਨ ਗਿਆ ਸੀ?

ਉੱਤਰ – ਸੱਦਾ-ਪੱਤਰ ਲੈਣ ਲਈ

ਪ੍ਰਸ਼ਨ 21 . ਜੋਤੀ ਦਾ ਨਾਂ ਕਟਵਾ ਕੇ ਆਪਣੇ ਪੁੱਤਰ ਦਾ ਨਾਂ ਕਿਸਨੇ ਲਿਖਵਾਇਆ?

ਉੱਤਰ – ਸੇਠ ਲਖਪਤ ਰਾਏ ਨੇ।

ਪ੍ਰਸ਼ਨ 22 . ਮੰਤਰੀ ਨੂੰ ਹਾਰ ਪੁਆਉਣ ਲਈ ਆਪਣੇ ਪੁੱਤਰ ਦੀ ਸਿਫਾਰਸ਼ ਸੇਠ ਲਖਪਤ ਰਾਏ ਨੇ ਕਿਸ ਨੂੰ ਕੀਤੀ?

ਉੱਤਰ – ਸਕੂਲ ਦੇ ਚੇਅਰਮੈਨ ਨੂੰ

ਪ੍ਰਸ਼ਨ 23 . ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਹੋਈ ਕਿਸ ਨੂੰ ਪ੍ਰਤੀਤ ਹੋ ਰਹੀ ਸੀ?

ਉੱਤਰ – ਜੁਗਲ ਪ੍ਰਸ਼ਾਦ ਨੂੰ

ਪ੍ਰਸ਼ਨ 24 . ਜੋਤੀ ਨੂੰ ਡਸਕੋਰੇ ਭਰਦਿਆਂ ਅਤੇ ਜੁਗਲ ਪ੍ਰਸ਼ਾਦ ਨੂੰ ਜੋਸ਼ ਅਤੇ ਗੁੱਸੇ ਵਿੱਚ ਭੜਕਦਿਆਂ ਕਿਸ ਨੇ ਦੇਖਿਆ?

ਉੱਤਰ – ਦੇਵਕੀ ਅਤੇ ਹੋਰ ਬੱਚਿਆਂ ਨੇ