ਇੱਕ ਲਾਇਨ ਜਾਂ ਸ਼ਬਦ ਵਿੱਚ ਉੱਤਰ – ਗੁਰੂ ਤੇਗ਼ ਬਹਾਦਰ ਜੀ ਅਤੇ ਉਨ੍ਹਾਂ ਦੀ ਸ਼ਹੀਦੀ
ਗੁਰੂ ਤੇਗ਼ ਬਹਾਦਰ ਜੀ ਅਤੇ ਉਨ੍ਹਾਂ ਦੀ ਸ਼ਹੀਦੀ
(GURU TEGH BAHADUR JI AND HIS MARTYRDOM)
OBJECTIVE TYPE QUESTIONS
(ANSWER IN ONE WORD TO ONE SENTENCE)
ਪ੍ਰਸ਼ਨ 1. ਸਿੱਖਾਂ ਦੇ ਨੌਵੇਂ ਗੁਰੂ ਕੌਣ ਸਨ?
ਉੱਤਰ — ਗੁਰੂ ਤੇਗ਼ ਬਹਾਦਰ ਜੀ ।
ਪ੍ਰਸ਼ਨ 2. ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ?
ਉੱਤਰ – ਅੰਮ੍ਰਿਤਸਰ ।
ਪ੍ਰਸ਼ਨ 3. ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਕਦੋਂ ਹੋਇਆ?
ਉੱਤਰ – 1 ਅਪਰੈਲ, 1621 ਈ. ।
ਪ੍ਰਸ਼ਨ 4. ਗੁਰੂ ਤੇਗ਼ ਬਹਾਦਰ ਜੀ ਦੇ ਮਾਤਾ ਜੀ ਦਾ ਨਾਂ ਦੱਸੋ।
ਉੱਤਰ — ਨਾਨਕੀ ।
ਪ੍ਰਸ਼ਨ 5. ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ?
ਉੱਤਰ — ਗੁਰੂ ਹਰਿਗੋਬਿੰਦ ਜੀ ।
ਪ੍ਰਸ਼ਨ 6. ਗੁਰੂ ਤੇਗ਼ ਬਹਾਦਰ ਜੀ ਦਾ ਬਚਪਨ ਦਾ ਨਾਂ ਕੀ ਸੀ?
ਜਾਂ
ਪ੍ਰਸ਼ਨ. ਗੁਰੂ ਤੇਗ਼ ਬਹਾਦਰ ਜੀ ਦਾ ਪਹਿਲਾ ਨਾਂ ਕੀ ਸੀ ?
ਉੱਤਰ— ਤਿਆਗ ਮਲ ।
ਪ੍ਰਸ਼ਨ 7. ‘ਤੇਗ਼ ਬਹਾਦਰ’ ਤੋਂ ਕੀ ਭਾਵ ਹੈ?
ਉੱਤਰ — ਤਲਵਾਰ ਦਾ ਧਨੀ ।
ਪ੍ਰਸ਼ਨ 8. ਗੁਰੂ ਤੇਗ਼ ਬਹਾਦਰ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ?
ਉੱਤਰ – ਗੁਜਰੀ ਜੀ।
ਪ੍ਰਸ਼ਨ 9. ਗੁਰੂ ਤੇਗ਼ ਬਹਾਦਰ ਜੀ ਦੇ ਪੁੱਤਰ ਦਾ ਕੀ ਨਾਂ ਸੀ?
ਉੱਤਰ — ਗੋਬਿੰਦ ਰਾਇ ਜਾਂ ਗੋਬਿੰਦ ਦਾਸ।
ਪ੍ਰਸ਼ਨ 10. ਬਾਬਾ ਬਕਾਲਾ ਵਿੱਚ ਸੱਚੇ ਗੁਰੂ ਤੇਗ਼ ਬਹਾਦਰ ਜੀ ਨੂੰ ਕਿਸ ਨੇ ਲੱਭਿਆ?
ਉੱਤਰ – ਮੱਖਣ ਸ਼ਾਹ ਲੁਭਾਣਾ।
ਪ੍ਰਸ਼ਨ 11. ‘ਗੁਰੂ ਲਾਧੋ ਰੇ, ਗੁਰੂ ਲਾਧੋ ਰੇ’ ਇਹ ਸ਼ਬਦ ਕਿਸ ਨੇ ਕਹੇ ਸਨ?
ਉੱਤਰ – ਮੱਖਣ ਸ਼ਾਹ ਲੁਭਾਣਾ।
ਪ੍ਰਸ਼ਨ 12. ‘ਗੁਰੂ ਲਾਧੋ ਰੇ, ਗੁਰੂ ਲਾਧੋ ਰੇ’ ਤੋਂ ਕੀ ਭਾਵ ਹੈ?
ਉੱਤਰ – ਇਸ ਤੋਂ ਭਾਵ ਹੈ ਕਿ ਗੁਰੂ ਮਿਲ ਗਿਆ ਹੈ, ਗੁਰੂ ਮਿਲ ਗਿਆ ਹੈ।
ਪ੍ਰਸ਼ਨ 13. ਗੁਰੂ ਤੇਗ਼ ਬਹਾਦਰ ਜੀ ਦਾ ਗੁਰਗੱਦੀ ਕਾਲ ਦੱਸੋ।
ਉੱਤਰ – 1664 ਈ. ਤੋਂ 1675 ਈ. ਤਕ।
ਪ੍ਰਸ਼ਨ 14. ਪੰਜਾਬ ਤੋਂ ਬਾਹਰ ਕਿਸੇ ਇੱਕ ਥਾਂ ਦਾ ਨਾਂ ਦੱਸੋ ਜਿਸ ਦੀ ਗੁਰੂ ਤੇਗ਼ ਬਹਾਦਰ ਜੀ ਨੇ ਯਾਤਰਾ ਕੀਤੀ।
ਉੱਤਰ – ਦਿੱਲੀ।
ਪ੍ਰਸ਼ਨ 15. ਪੰਜਾਬ ਦੇ ਕਿਸੇ ਇੱਕ ਪ੍ਰਸਿੱਧ ਸਥਾਨ ਦਾ ਨਾਂ ਦੱਸੋ ਜਿਸ ਦੀ ਯਾਤਰਾ ਗੁਰੂ ਤੇਗ਼ ਬਹਾਦਰ ਜੀ ਨੇ ਕੀਤੀ ਸੀ।
ਉੱਤਰ – ਅੰਮ੍ਰਿਤਸਰ।
ਪ੍ਰਸ਼ਨ 16. ਸ੍ਰੀ ਆਨੰਦਪੁਰ ਸਾਹਿਬ ਦਾ ਪਹਿਲਾ (ਮੁੱਢਲਾ) ਨਾਂ ਕੀ ਸੀ?
ਉੱਤਰ – ਮਾਖੋਵਾਲ ਜਾਂ ਚੱਕ ਨਾਨਕੀ।
ਪ੍ਰਸ਼ਨ 17. ਸ੍ਰੀ ਆਨੰਦਪੁਰ ਸਾਹਿਬ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ?
ਉੱਤਰ – ਗੁਰੂ ਤੇਗ਼ ਬਹਾਦਰ ਜੀ।
ਪ੍ਰਸ਼ਨ 18. ਗੁਰੂ ਤੇਗ਼ ਬਹਾਦਰ ਜੀ ਨੂੰ ਆਪਣੇ ਪੁੱਤਰ ਗੋਬਿੰਦ ਰਾਏ ਦੇ ਜਨਮ ਦੀ ਸੂਚਨਾ ਕਿੱਥੇ ਮਿਲੀ ਸੀ?
ਉੱਤਰ – ਢਾਕਾ ਵਿਖੇ।
ਪ੍ਰਸ਼ਨ 19. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਇੱਕ ਮੁੱਖ ਕਾਰਨ ਦੱਸੋ।
ਉੱਤਰ – ਔਰੰਗਜ਼ੇਬ ਸਿੱਖਾਂ ਦੀ ਵੱਧਦੀ ਹੋਈ ਸ਼ਕਤੀ ਨੂੰ ਸਹਿਣ ਨਹੀਂ ਕਰ ਸਕਦਾ ਸੀ।
ਪ੍ਰਸ਼ਨ 20. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਕੀ ਸੀ?
ਉੱਤਰ – ਕਸ਼ਮੀਰੀ ਪੰਡਤਾਂ ਦੀ ਫ਼ਰਿਆਦ।
ਪ੍ਰਸ਼ਨ 21. ਉਸ ਮੁਗ਼ਲ ਸੂਬੇਦਾਰ ਦਾ ਨਾਂ ਦੱਸੋ ਜਿਸ ਨੇ ਕਸ਼ਮੀਰ ਦੇ ਪੰਡਤਾਂ ‘ਤੇ ਭਾਰੀ ਜ਼ੁਲਮ ਕੀਤੇ ਸਨ?
ਉੱਤਰ – ਸ਼ੇਰ ਅਫ਼ਗਾਨ।
ਪ੍ਰਸ਼ਨ 22. ਕਿਸ ਦੀ ਅਗਵਾਈ ਹੇਠ ਕਸ਼ਮੀਰੀ ਪੰਡਤਾਂ ਦਾ ਇੱਕ ਦਲ ਗੁਰੂ ਤੇਗ਼ ਬਹਾਦਰ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ 1675 ਈ. ਵਿੱਚ ਮਿਲਿਆ ਸੀ?
ਉੱਤਰ – ਪੰਡਤ ਕਿਰਪਾ ਰਾਮ ।
ਪ੍ਰਸ਼ਨ 23. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸਮੇਂ ਗੋਬਿੰਦ ਰਾਏ ਦੀ ਉਮਰ ਕਿੰਨੀ ਸੀ?
ਉੱਤਰ – ਨੌਂ ਸਾਲ।
ਪ੍ਰਸ਼ਨ 24. ਕਿਸ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ?
ਉੱਤਰ — ਗੁਰੂ ਤੇਗ਼ ਬਹਾਦਰ ਜੀ ਨੇ ।
ਪ੍ਰਸ਼ਨ 25. ਗੁਰੂ ਤੇਗ਼ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ?
ਉੱਤਰ – ਦਿੱਲੀ ।
ਪ੍ਰਸ਼ਨ 26. ਗੁਰੂ ਤੇਗ਼ ਬਹਾਦਰ ਜੀ ਨੂੰ ਕਿਹੜੇ ਮੁਗ਼ਲ ਬਾਦਸ਼ਾਹ ਨੇ ਸ਼ਹੀਦ ਕਰਵਾਇਆ ਸੀ?
ਜਾਂ
ਪ੍ਰਸ਼ਨ. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਕਿਸ ਮੁਗ਼ਲ ਬਾਦਸ਼ਾਹ ਦੇ ਸਮੇਂ ਹੋਈ?
ਜਾਂ
ਪ੍ਰਸ਼ਨ. ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਮੇਂ ਕਿਸ ਬਾਦਸ਼ਾਹ ਦੀ ਹਕੂਮਤ ਸੀ?
ਉੱਤਰ – ਔਰੰਗਜ਼ੇਬ।
ਪ੍ਰਸ਼ਨ 27. ਗੁਰੂ ਤੇਗ਼ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ?
ਉੱਤਰ – 11 ਨਵੰਬਰ, 1675 ਈ.
ਪ੍ਰਸ਼ਨ 28. ਗੁਰੂ ਤੇਗ਼ ਬਹਾਦਰ ਜੀ ਨਾਲ ਕਿਹੜੇ ਤਿੰਨ ਸ਼ਰਧਾਲੂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ?
ਉੱਤਰ —(i) ਭਾਈ ਮਤੀ ਦਾਸ ਜੀ
(ii) ਭਾਈ ਸਤੀ ਦਾਸ ਜੀ
(ii) ਭਾਈ ਦਿਆਲਾ ਜੀ ।
ਪ੍ਰਸ਼ਨ 29. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੀ ਥਾਂ ਉੱਤੇ ਕਿਹੜਾ ਗੁਰਦੁਆਰਾ ਬਣਾਇਆ ਗਿਆ ਹੈ?
ਉੱਤਰ – ਗੁਰਦੁਆਰਾ ਸੀਸ ਗੰਜ।
ਪ੍ਰਸ਼ਨ 30. ਗੁਰਦੁਆਰਾ ਸੀਸ ਗੰਜ ਕਿੱਥੇ ਸਥਿਤ ਹੈ?
ਉੱਤਰ – ਦਿੱਲੀ ।
ਪ੍ਰਸ਼ਨ 31. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਕੋਈ ਇੱਕ ਮਹੱਤਵਪੂਰਨ ਸਿੱਟਾ ਦੱਸੋ।
ਉੱਤਰ — ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਸੰਘਰਸ਼ ਦਾ ਇੱਕ ਲੰਬਾ ਅਧਿਆਇ ਸ਼ੁਰੂ ਹੋਇਆ।
ਪ੍ਰਸ਼ਨ 32. ਗੁਰੂ ਗੋਬਿੰਦ ਸਿੰਘ ਜੀ ਨੇ ‘ਰੰਗਰੇਟੇ ਗੁਰੂ ਕੇ ਬੇਟੇ’ ਸ਼ਬਦ ਕਿਸ ਲਈ ਵਰਤੇ?
ਉੱਤਰ — ਭਾਈ ਜੈਤਾ ਜੀ।
ਪ੍ਰਸ਼ਨ 33. ‘ਹਿੰਦ ਦੀ ਚਾਦਰ’ ਨਾਂ ਦੇ ਸ਼ਬਦ ਕਿਸ ਗੁਰੂ ਲਈ ਵਰਤੇ ਜਾਂਦੇ ਹਨ?
ਜਾਂ
ਪ੍ਰਸ਼ਨ. ‘ਹਿੰਦ ਦੀ ਚਾਦਰ’ ਕਿਸ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ?
ਉੱਤਰ – ਗੁਰੂ ਤੇਗ਼ ਬਹਾਦਰ ਜੀ।