ਇੱਕ ਲਾਇਨ ਜਾਂ ਸ਼ਬਦ ਵਾਲੇ ਉੱਤਰ – ਮੁੜ ਵੇਖਿਆ ਪਿੰਡ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਵਾਰਤਕ – ਭਾਗ (ਜਮਾਤ ਨੌਂਵੀਂ)

ਮੁੜ ਵੇਖਿਆ ਪਿੰਡ – ਬਲਰਾਜ ਸਾਹਨੀ

ਪ੍ਰਸ਼ਨ 1 . ‘ਮੁੜ ਵੇਖਿਆ ਪਿੰਡ’ ਵਾਰਤਕ ਲੇਖ ਕਿਸ ਦੁਆਰਾ ਲਿਖਿਆ ਗਿਆ ਹੈ ?

ਉੱਤਰ : ਬਲਰਾਜ ਸਾਹਨੀ।

ਪ੍ਰਸ਼ਨ 2 . ਬਲਰਾਜ ਸਾਹਨੀ ਦਾ ਜਨਮ ਅਸਥਾਨ ਕਿੱਥੇ ਹੈ ?

ਉੱਤਰ : ਰਾਵਲਪਿੰਡੀ (ਪਾਕਿਸਤਾਨ)।

ਪ੍ਰਸ਼ਨ 3 . ਲੇਖਕ ਥਾਣੇ ਰਿਪੋਰਟ ਲਿਖਾ ਕੇ ਫਿਰ ਕਿੱਥੇ ਪੁੱਜਾ ?

ਉੱਤਰ : ਬੱਸਾਂ ਦੇ ਅੱਡੇ।

ਪ੍ਰਸ਼ਨ 4 . ਲੇਖਕ ਕਿੰਨੇ ਸਾਲਾਂ ਬਾਅਦ ਆਪਣੇ ਪਿੰਡ ਜਾ ਰਿਹਾ ਸੀ ?

ਉੱਤਰ : ਚਾਲ਼ੀ ਸਾਲਾਂ ਬਾਅਦ।

ਪ੍ਰਸ਼ਨ 5 . ਲੇਖਕ ਦੇ ਤਾਈ ਜੀ ਮੁਹੱਲੇ ਦੀਆਂ ਕੁੱਝ ਸਾਥਣਾਂ ਨਾਲ ਸਵੇਰੇ ਮੂੰਹ ਹਨੇਰੇ ਕਿੱਥੇ ਇਸ਼ਨਾਨ ਕਰਨ ਲਈ ਜਾਂਦੇ ਸਨ ?

ਉੱਤਰ : ਜੇਹਲਮ ਦਰਿਆ ‘ਤੇ।

ਪ੍ਰਸ਼ਨ 6 . ਬਲਰਾਜ ਸਾਹਨੀ ਦੇ ਛੋਟੇ ਭਰਾ ਦਾ ਕੀ ਨਾਂ ਹੈ ?

ਉੱਤਰ : ਭੀਸ਼ਮ।

ਪ੍ਰਸ਼ਨ 7 . ਅਨੋਖਾ ਮੇਲਾ ਕਿੱਥੇ ਲੱਗਦਾ ਹੁੰਦਾ ਸੀ ?

ਉੱਤਰ : ਚਿੜੀ – ਚੋਗ ਦੇ ਨੇੜੇ।

ਪ੍ਰਸ਼ਨ 8 . ਝੰਗ ਜਾਂ ਸਰਗੋਧਾ ਕਿਸ ਦੇ ਮੁਕਾਬਲੇ ਰੱਖੇ ਇਲਾਕੇ ਹਨ ?

ਉੱਤਰ : ਭੇਰੇ ਦੇ।

ਪ੍ਰਸ਼ਨ 9 . ਸਿਕੰਦਰ, ਸ਼ਾਕਿਰ ਅਤੇ ਮੁਸਤਹਿਮੀਨ ਕੌਣ ਸਨ ?

ਉੱਤਰ : ਬਲਰਾਜ ਸਾਹਨੀ ਦੇ ਮਿੱਤਰ।

ਪ੍ਰਸ਼ਨ 10 . ਗਲੀ ਦੀ ਨੁੱਕਰੇ ਖੂਹ ਦੇ ਨੇੜੇ ਕਿਸ ਦਾ ਘਰ ਹੁੰਦਾ ਸੀ ?

ਉੱਤਰ : ਲੇਖਕ ਦੇ ਚਾਚੇ ਦਾ।

ਪ੍ਰਸ਼ਨ 11 . ਲੇਖਕ ਕਿਸ ਗੱਲ ਕਰਕੇ ਰੋ ਪਿਆ ਸੀ ?

ਉੱਤਰ : ਆਪਣੀ ਮਰੀ ਭੈਣ ਨੂੰ ਯਾਦ ਕਰਕੇ।

ਪ੍ਰਸ਼ਨ 12. ਲੇਖਕ ਕਿਸ ਵਾਹਨ ਦੁਆਰਾ ਆਪਣੇ ਪਿੰਡ ਜਾ ਰਿਹਾ ਸੀ?

ਉੱਤਰ : ਬੱਸ ਦੁਆਰਾ।

ਪ੍ਰਸ਼ਨ 13. ਪਿਛਲੀ ਵਾਰ ਲੇਖਕ ਨੇ ਆਪਣਾ ਪਿੰਡ ਕਦੋਂ ਵੇਖਿਆ ਸੀ?

ਉੱਤਰ : ਜਦੋਂ ਲੇਖਕ ਮਸਾਂ ਅੱਠ-ਨੌਂ ਸਾਲ ਦਾ ਸੀ।

ਪ੍ਰਸ਼ਨ 14. ਲੇਖਕ ਬਚਪਨ ਵਿੱਚ ਖੇਤਾਂ ਵਿੱਚੋਂ ਤੋੜ ਕੇ ਕੀ ਖਾਂਦਾ ਸੀ?

ਉੱਤਰ : ਮੂਲੀਆਂ ਅਤੇ ਗਾਜਰਾਂ।

ਪ੍ਰਸ਼ਨ 15. ਭੁਲੋਵਾਲ ਤੋਂ ਲੇਖਕ ਦਾ ਪਿੰਡ ਭੋਰਾ ਕਿੰਨੀ ਕੁ ਦੂਰ ਸੀ?

ਉੱਤਰ : 10-12 ਮੀਲ

ਪ੍ਰਸ਼ਨ 16. ਭੇਰੇ ਦੇ ਰੇਲਵੇ ਸਟੇਸ਼ਨ ਤੋਂ ਉਤਰ ਕੇ ਪਹਿਲਾ ਮੁਹੱਲਾ ਕਿਹੜਾ ਆਉਂਦਾ ਸੀ?

ਉੱਤਰ : ਸਾਹਨੀਆਂ ਦਾ ਮੁਹੱਲਾ।

ਪ੍ਰਸ਼ਨ 17. ਬੱਸ ਅੱਡਾ ਪਿੰਡ ਦੇ ਕਿਹੜੇ ਦਰਵਾਜ਼ੇ ਕੋਲ ਬਣਿਆ ਹੋਇਆ ਸੀ?

ਉੱਤਰ : ਬਲੋਚੀ ਦਰਵਾਜ਼ੇ ਕੋਲ।

ਪ੍ਰਸ਼ਨ 18. ਲੇਖਕ ਦੇ ਨਾਲ ਉਸ ਦੇ ਕਿਹੜੇ-ਕਿਹੜੇ ਸਾਥੀ ਸਨ?

ਉੱਤਰ : ਸਿਕੰਦਰ, ਸ਼ਾਕਿਰ ਅਤੇ ਮੁਸਤਹਿਮੀਨ।

ਪ੍ਰਸ਼ਨ 19. ਲੇਖਕ ਦੇ ਚਾਚੇ ਦੇ ਘਰ ਦੀ ਨੁੱਕਰੇ ਕੀ ਸੀ?

ਉੱਤਰ : ਖੂਹ।

ਪ੍ਰਸ਼ਨ 20. ਲੇਖਕ ਅਤੇ ਚੌਧਰੀ ਗੁਲਾਮ ਮੁਹੰਮਦ ਵਿੱਚ ਕੀ ਰਿਸ਼ਤਾ ਸੀ?

ਉੱਤਰ : ਦਾਦੇ-ਪੋਤਰੇ ਭਰਾ ਸਨ ਦੋਵੇਂ।

ਪ੍ਰਸ਼ਨ 21. ਚਿੱਟੇ ਬੁਰਕੇ ਵਾਲੀ ਔਰਤ ਕੌਣ ਸੀ?

ਉੱਤਰ : ਚੌਧਰੀ ਗੁਲਾਮ ਮੁਹੰਮਦ ਦੀ ਪਤਨੀ।

ਪ੍ਰਸ਼ਨ 22. ਚੌਧਰੀ ਗੁਲਾਮ ਮੁਹੰਮਦ ਦੇ ਪੁੱਤਰ ਦਾ ਕੀ ਨਾਂ ਸੀ?

ਉੱਤਰ : ਅਨਵਰ।

ਪ੍ਰਸ਼ਨ 23. ਕੋਠੇ ਉੱਤੋਂ ਦੀ ਲੇਖਕ ਨੂੰ ਕੀ ਨਜ਼ਰ ਆਇਆ?

ਉੱਤਰ : ਆਪਣੇ ਘਰ ਦੀ ਰਸੋਈ।

ਪ੍ਰਸ਼ਨ 24. ਲੇਖਕ ਕਿਉਂ ਰੋਣ ਲੱਗ ਪਿਆ?

ਉੱਤਰ : ਆਪਣੀ ਮਰੀ ਭੈਣ ਨੂੰ ਯਾਦ ਕਰਕੇ।