ਇੱਕ – ਦੋ ਸ਼ਬਦਾਂ ਵਿੱਚ ਉੱਤਰ : ਪ੍ਰਾਰਥਨਾ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਪ੍ਰਾਰਥਨਾ – ਡਾ. ਬਲਬੀਰ ਸਿੰਘ

ਵਾਰਤਕ – ਭਾਗ (ਜਮਾਤ – ਦਸਵੀਂ)


ਪ੍ਰਸ਼ਨ 1 . ਸਭ ਤੋਂ ਸਿਆਣਾ ਆਦਮੀ ਕੌਣ ਗਿਣਿਆ ਜਾਂਦਾ ਹੈ?

ਉੱਤਰ – ਸੁਕਰਾਤ

ਪ੍ਰਸ਼ਨ 2 . ਕਿਸ ਧਰਮ ਵਿੱਚ ਅਰਦਾਸ ਦੀ ਖ਼ਾਸ ਅਹਿਮੀਅਤ ਹੈ ?

ਉੱਤਰ – ਸਿੱਖ ਧਰਮ

ਪ੍ਰਸ਼ਨ 3 . ਹਰ ਸੰਸਾਰਕ ਮੌਕੇ ਉੱਪਰ ਕਿਸ ਦੀ ਜਰੂਰਤ ਹੈ ?

ਉੱਤਰ – ਅਰਦਾਸ ਦੀ

ਪ੍ਰਸ਼ਨ 4 . ਖਾਲਸਾ ਟ੍ਰੈਕਟ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਪਹਿਲੇ ਟ੍ਰੈਕਟ ਦਾ ਕੀ ਨਾਂ ਸੀ ?

ਉੱਤਰ – ਪ੍ਰਾਰਥਨਾ

ਪ੍ਰਸ਼ਨ 5 . ਕਿਸ ਨੇ ਕਿਹਾ ਸੀ ਕਿ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ ?

ਉੱਤਰ – ਔਸਕਰ ਵਾਇਲਡ

ਪ੍ਰਸ਼ਨ 6 . ਆਕੀ ਹੋਏ ਇੱਕ ਵੱਡੇ ਸਰਦਾਰ (ਜੋ ਪਹਿਲਾਂ ਧਾਵੜੀ ਸੀ) ਨੂੰ ਕਿਸ ਕਿਲ੍ਹੇ ਵਿੱਚ ਕੈਦ ਕੀਤਾ ਗਿਆ ?

ਉੱਤਰ – ਰੁਹਤਾਸ

ਪ੍ਰਸ਼ਨ 7 . ਕਰਤਾਰ ‘ਤੇ ਵਿਸ਼ਵਾਸ ਰੱਖਣਾ ਕਿਹੜੇ ਸੁੱਖਾਂ ਦੀ ਖਾਣ ਹੈ ?

ਉੱਤਰ – ਸਰਬ ਸੁੱਖਾਂ

ਪ੍ਰਸ਼ਨ 8 . ਕੌਣ ਸਾਡੇ ਨਾਲ ਪ੍ਰੇਮ ਕਰਦਾ ਹੈ ?

ਉੱਤਰ – ਪਰਮੇਸ਼ਰ

ਪ੍ਰਸ਼ਨ 9 . ਕਿਸ ਦੀ ਦਰਗਾਹ ਵਿੱਚ ਭਲੇ – ਬੁਰੇ ਦਾ ਨਿਸਤਾਰਾ ਹੋਣਾ ਹੈ ?

ਉੱਤਰ – ਪਰਮੇਸ਼ਰ ਦੀ

ਪ੍ਰਸ਼ਨ 10 . ਕੈਦੀ ਪਰਮੇਸ਼ਰ ਨੂੰ ਕਿਹੜਾ ਭੂਤ ਸਮਝਦਾ ਸੀ ?

ਉੱਤਰ – ਡਰਾਉਣਾ

ਪ੍ਰਸ਼ਨ 11 . ‘ਕੀ ਮੇਰੇ ਪਾਪ ਵੀ ਖਿਮਾ ਹੋ ਸਕਦੇ ਹਨ ?’ ਇਹ ਸ਼ਬਦ ਕਿਸ ਨੇ ਕਹੇ ?

ਉੱਤਰ – ਕੈਦੀ / ਅਪਰਾਧੀ ਨੇ

ਪ੍ਰਸ਼ਨ 12 . ਕਿਸ ਦੇ ਦਿਲ ਵਿੱਚ ਸੱਚਾ ਪਛਤਾਵਾ ਆਇਆ ਤੇ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗਾ ?

ਉੱਤਰ – ਕੈਦੀ / ਅਪਰਾਧੀ

ਪ੍ਰਸ਼ਨ 13 . ਰੱਬ ਦੇ ਭਰੋਸੇ ਅਤੇ ਉਸ ਦੀ ਬੇਅੰਤ ਦਇਆ ਕਾਰਨ ਕਿਸ ਦੇ ਸਭ ਸੰਕਟ ਨਿਵਿਰਤ ਹੋ ਗਏ ?

ਉੱਤਰ – ਕੈਦੀ / ਅਪਰਾਧੀ ਦੇ

ਪ੍ਰਸ਼ਨ 14 . ਡਾ. ਬਲਬੀਰ ਸਿੰਘ ਦੀ ਕਿਸੇ ਇੱਕ ਪੁਸਤਕ ਦਾ ਨਾਂ ਲਿਖੋ ?

ਉੱਤਰ – ‘ਲੰਮੀ ਨਦਰ’

ਪ੍ਰਸ਼ਨ 15 . ਮਹਾਰਾਜਾ ਰਣਜੀਤ ਸਿੰਘ ਨੇ ਨੀਂਦ ਲਈ ਕੀ ਕੀਤਾ ?

ਉੱਤਰ – ਅਰਦਾਸ

ਪ੍ਰਸ਼ਨ 16 . ਪੰਜਾਬੀ ਯੂਨੀਵਰਸਿਟੀ ਨੇ ਡਾ. ਬਲਬੀਰ ਸਿੰਘ ਨੂੰ ਕਿਹੜੀ ਉਪਾਧੀ ਨਾਲ ਸਨਮਾਨਿਆ ?

ਉੱਤਰ – ਡੀ. ਲਿਟ