ਇੱਕ – ਦੋ ਸ਼ਬਦਾਂ ਵਿੱਚ ਉੱਤਰ – ਦੂਜਾ ਵਿਆਹ (ਇਕਾਂਗੀ)
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਦਸਵੀਂ)
ਦੂਜਾ ਵਿਆਹ (ਇਕਾਂਗੀ) – ਸੰਤ ਸਿੰਘ ਸੇਖੋਂ
ਪ੍ਰਸ਼ਨ 1 . ਨਿਹਾਲ ਕੌਰ ਮਨਜੀਤ ਦੀ ਕੀ ਲਗਦੀ ਹੈ ?
ਉੱਤਰ – ਨਿਹਾਲ ਕੌਰ ਮਨਜੀਤ ਦੀ ਸੱਸ ਲਗਦੀ ਹੈ।
ਪ੍ਰਸ਼ਨ 2 . ਮਨਜੀਤ ਕਿਸ ਨੂੰ ਘੜੀ ਦੇਖਣੀ ਸਿੱਖ ਲੈਣ ਲਈ ਕਹਿੰਦੀ ਹੈ ?
ਉੱਤਰ – ਸੱਸ ਨੂੰ
ਪ੍ਰਸ਼ਨ 3 . ਨਿਹਾਲ ਕੌਰ ਦੇ ਕਹਿਣ ਅਨੁਸਾਰ ਮਨਜੀਤ ਨੂੰ ਪੁੱਠੀਆਂ ਮੱਤਾਂ ਕੌਣ ਦਿੰਦਾ ਹੈ ?
ਉੱਤਰ – ਨਿਹਾਲ ਕੌਰ ਅਨੁਸਾਰ ਮਨਜੀਤ ਨੂੰ ਪੁੱਠੀਆਂ ਮੱਤਾਂ ਗੁੰਆਂਢਣ ਦਿੰਦੀ ਹੈ ।
ਪ੍ਰਸ਼ਨ 4 . ਬਾਪੂ ਜੀ ਵੱਲੋਂ ਕਿਸ ਨੂੰ ਦੂਜਾ ਵਿਆਹ ਕਰਵਾ ਲੈਣ ਦੀਆਂ ਧਮਕੀਆਂ ਮਿਲਦੀਆਂ ਰਹੀਆਂ ?
ਉੱਤਰ – ਪਤਨੀ ਨੂੰ
ਪ੍ਰਸ਼ਨ 5 . ਸੁਖਦੇਵ ਸਿੰਘ ਦੇ ਬਾਪੂ ਜੀ ਦਾ ਕੀ ਨਾਂ ਹੈ ?
ਉੱਤਰ – ਸੁਖਦੇਵ ਸਿੰਘ ਦੇ ਬਾਪੂ ਦਾ ਨਾਂ ਗੁਰਦਿੱਤ ਸਿੰਘ ਹੈ।
ਪ੍ਰਸ਼ਨ 6 . ਸੁਖਦੇਵ ਸਿੰਘ ਦੀ ਭੈਣ ਅਤੇ ਮਨਜੀਤ ਦੀ ਨਣਦ ਦਾ ਕੀ ਨਾਂ ਹੈ ?
ਉੱਤਰ – ਸੁਖਦੇਵ ਕੌਰ
ਪ੍ਰਸ਼ਨ 7 . ਸੁਖਦੇਵ ਕੌਰ ਦੇ ਪਤੀ ਦਾ ਨਾਂ ਦੱਸੋ।
ਉੱਤਰ – ਬਲਵੰਤ ਸਿੰਘ
ਪ੍ਰਸ਼ਨ 8 . ਕੌਣ ਦੂਜੇ ਵਿਆਹ ਦਾ ਬਹੁਤ ਦੁੱਖ ਭੋਗ ਚੁੱਕੀ ਹੈ ?
ਉੱਤਰ – ਨਿਹਾਲ ਕੌਰ ਦੂਜੇ ਵਿਆਹ ਦਾ ਬਹੁਤ ਦੁੱਖ ਭੋਗ ਚੁੱਕੀ ਹੈ ।
ਪ੍ਰਸ਼ਨ 9 . ਸੁਖਦੇਵ ਸਿੰਘ ਦੇ ਬਾਪੂ ਗੁਰਦਿੱਤ ਸਿੰਘ ਨੇ ਕਿੰਨੇ ਵਿਆਹ ਕਰਵਾਏ ?
ਉੱਤਰ – ਦੋ
ਪ੍ਰਸ਼ਨ 10 . ਸੁਖਦੇਵ ਕੌਰ ਦੀਆਂ ਕਿੰਨੀਆਂ ਕੁੜੀਆਂ ਹਨ ?
ਉੱਤਰ – ਸੁਖਦੇਵ ਕੌਰ ਦੀਆਂ ਦੋ ਕੁੜੀਆਂ ਹਨ।
ਪ੍ਰਸ਼ਨ 11 . ਸੁਖਦੇਵ ਕੌਰ ਦੇ ਸਹੁਰੇ ਪਿੰਡ ਕੋਲ ਇਸਤਰੀ ਸਭਾ ਦੀ ਸ਼ਾਖ ਦੀ ਪ੍ਰਬੰਧਕ ਦਾ ਕੀ ਨਾਂ ਹੈ ?
ਉੱਤਰ – ਸਤਵੰਤ ਕੌਰ
ਪ੍ਰਸ਼ਨ 12 . ਭਾਰਤ ਸਰਕਾਰ ਵੱਲੋਂ ਸੰਤ ਸਿੰਘ ਸੇਖੋਂ ਨੂੰ ਕਿਸ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ?
ਉੱਤਰ – ਪਦਮ ਸ੍ਰੀ